ਕਰਜਈ ਕਿਸਾਨ ਵੱਲੋਂ ਜਹਿਰ ਪੀਕੇ ਖੁਦਕਸ਼ੀ

Farmers, Poisoned, Suicide, District Bathinda

ਅਸ਼ੋਕ ਵਰਮਾ, ਬਠਿੰਡਾ: ਪੰਜਾਬ ਸਰਕਾਰ ਵੱਲੋਂ ਕਰਜਾ ਮਾਫੀ ਦੇ  ਐਲਾਨ ਤੋਂ ਬਾਅਦ ਵੀ ਮਾਲਵੇ ‘ਚ ਕਰਜ਼ੇ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੱਜ ਬਠਿੰਡਾ ਦੇ ਪਿੰਡ ਕੋਟਭਾਰਾ ਦੇ ਕਿਸਾਨ ਬਲਦੇਵ ਸਿੰਘ ਨੇ ਕੀਟਨਾਸ਼ਕ ਪੀਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ

ਦਸ ਲੱਖ ਰੁਪਏ ਦੇਣਾ ਸੀ ਕਰਜ਼ਾ

ਬਲਦੇਵ ਸਿੰਘ ਸਿਰ 10 ਲੱਖ ਰੁਪਏ ਦਾ ਕਰਜਾ ਸੀ ਜਿਸ ਨੂੰ ਲਾਹੁਣ ਦੀਆਂ ਉਸ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਪਰ ਜਦੋਂ ਕਰਜਿਆਂ ਦਾ ਬੋਝ ਚੁੱਕਣ ਤੋਂ ਅਸਮਰੱਥ ਹੋ ਗਿਆ ਤਾਂ ਉਹ ਵੀ ਹੋਰਨਾ ਕਿਸਾਨਾਂ ਦੀ ਤਰਾਂ ਖੁਦਕਸ਼ੀ ਦੇ ਰਾਹ ਪੈ ਗਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਹਰਜਿੰਦਰ ਸਿੰਘ ਬੱਗੀ ਨੇ ਪੀੜਤ ਪ੍ਰੀਵਾਰ ਨੂੰ ਫੌਰੀ ਤੌਰ ਤੇ ਸਰਕਾਰੀ ਸਹਾਇਤਾ ਦੇਣ ਅਤੇ ਪ੍ਰੀਵਾਰ ਦੇ ਇੱਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।