ਕਿਸਾਨ ਜਥੇਬੰਦੀਆਂ ਵੱਲੋਂ 26 ਦੀ ਪਰੇਡ ਦੀ ਤਿਆਰੀ

ਸ਼ਾਂਤਮਈ ਢੰਗ ਨਾਲ ਹੋਵੇਗੀ ਟਰੈਕਟਰ ਪਰੇਡ

ਰਾਜਪੁਰਾ, (ਜਤਿੰਦਰ ਲੱਕੀ)। ਕਿਸਾਨੀ ਸੰਘਰਸ਼ ਦਿਨ ਬ ਦਿਨ ਇੱਕ ਵੱਡਾ ਰੂਪ ਲੈਂਦਾ ਜਾ ਰਿਹਾ ਜਿੱਥੇ ਕਿਸਾਨ ਮੁੱਖ ਜਥੇਬੰਦੀਆਂ ਵੱਲੋਂ ਲਗਾਈ ਆਪਣੀ ਡਿਊਟੀ ਨਿਭਾਅ ਰਹੇ ਹਨ ਉੱਥੇ ਹੀ ਪਰਿਵਾਰ ਵਾਲੇ ਵੀ ਉਨ੍ਹਾਂ ਦਾ ਦਿਲ ਨਾਲ ਸਾਥ ਦੇ ਰਹੇ ਹਨ। ਆਉਣ ਵਾਲੀ 26 ਜਨਵਰੀ ਦੀ ਪਰੇਡ ਵਿੱਚ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਪਰੇਡ ਕੱਢਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਇਸੇ ਸੱਦੇ ਨੂੰ ਵੱਖ-ਵੱਖ ਬਲਾਕਾਂ, ਸ਼ਹਿਰਾਂ ਅਤੇ ਜ਼ਿਲਿ੍ਹਆਂ ਵਿੱਚ ਆਗੂਆਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਿਲ ਹੋਣ ਦੇਣ ਲਈ ਵੱਖ-ਵੱਖ ਧਰਨਿਆਂ ਵਿੱਚ ਜਾ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਜਾਣਕਾਰੀ ਅਨੁਸਾਰ ਰਾਜੇਵਾਲ, ਲੱਖੋਵਾਲ, ਡਕੌਂਦਾ, ਕਿਸਾਨ ਏਕਤਾ ਸਿੱਧੂਪੁਰ, ਕੁੱਲ ਹਿੰਦ ਕਿਸਾਨ ਸਭਾ, ਕਿਸਾਨ ਮਜ਼ਦੂਰ ਏਕਤਾ ਸਮੇਤ ਵੱਖ-ਵੱਖ ਜਥੇਬੰਦੀਆਂ ਨੇ ਅੱਜ ਅਜੀਜਪੁਰ ਟੋਲ ਪਲਾਜ਼ਾ ’ਤੇ ਮੀਟਿੰਗ ਕਰਕੇ 26 ਜਨਵਰੀ ਦੀ ਟਰੈਕਟਰ ਪਰੇਡ ਬਾਰੇ ਦੱਸਿਆ ਤੇ ਵੱਖ-ਵੱਖ ਕਿਸਾਨ ਯੂਨੀਅਨਾਂ ਨੂੰ ਪਿੰਡਾਂ ’ਚ ਦੱਸਣ ਲਈ ਕਿਹਾ ਤਾਂ ਜੋ ਇਸ ਟਰੈਕਟਰ ਪਰੇਡ ਨੂੰ ਸਫ਼ਲ ਬਣਾਇਆ ਜਾਵੇ। ਇਸ ਮੌਕੇ ਕਿਸਾਨ ਆਗੂਆਂ ਗੁਰਨਾਮ ਸਿੰਘ ਲੱਖੋਵਾਲ ਪ੍ਰਧਾਨ ਬਲਾਕ ਮੁਹਾਲੀ ,ਕਿਰਪਾਲ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਨੇ ਕਿਹਾ ਕਿ 18 ਜਨਵਰੀ ਨੂੰ ਕਿਸਾਨ ਮਹਿਲਾ ਦਿਵਸ ਮਨਾਉਣਗੇ ਜਿਸ ਵਿੱਚ ਕਿਸਾਨ ਵੀਰ ਆਪਣੇ-ਆਪਣੇ ਘਰਾਂ ਦੀ ਔਰਤਾਂ ਸਮੇਤ ਧਰਨੇ ’ਤੇ ਬੈਠਣਗੇ ਤੇ ਨਾਲ ਹੀ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਟਰੈਕਟਰ ਰੈਲੀ ਵੀ ਕੱਢੀ ਜਾਵੇਗੀ।

ਇਸ ਮੌਕੇ ਕਿਸਾਨ ਆਗੂ ਜੱਗੀ ਘਰਾਲਾ ਭਾਰਤੀ ਕਿਸਾਨ ਡਕੌਂਦਾ ਨੇ ਦੱਸਿਆ ਕਿ 26 ਜਨਵਰੀ ਦੀ ਟਰੈਕਟਰ ਪਰੇਡ ’ਤੇ ਜਾਣ ਵਾਸਤੇ ਤਿੰਨ ਹਜਾਰ ਟਰੈਕਟਰਾਂ ਵਿੱਚ ਦੋ ਹਜਾਰ ਰੁਪਏ ਦਾ ਡੀਜ਼ਲ ਰਾਜਪੁਰਾ ਦੇ ਇੱਕ ਪੰਪ ਮਾਲਿਕ ਵੱਲੋਂ ਆਖਿਆ ਗਿਆ ਹੈ ਤਾਂ ਜੋ ਛੱਬੀ ਜਨਵਰੀ ਦੀ ਪਰੇਡ ’ਚ ਵੱਧ ਤੋਂ ਵੱਧ ਕਿਸਾਨ ਵੀਰ ਪਹੁੰਚ ਸਕਣ । ਇਸ ਮੌਕੇ ਮਨਦੀਪ ਸਿੰਘ ਖਿਜਰਾਬਾਦ, ਦੀਦਾਰ ਸਿੰਘ ਹਰਜੀਤ ਸਿੰਘ ਸਿੱਧੂਪੁਰ ਮੁਖਤਿਆਰ ਸਿੰਘ ਕੁਰਲਾ ਸਤਪਾਲ ਸਿੰਘ ਸਮੇਤ ਹੋਰ ਕਿਸਾਨ ਵੀਰ ਤੇ ਆਗੂ ਮੌਜੂਦ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.