ਨਸ਼ਿਆਂ ਖਿਲਾਫ ਕਿਸਾਨ ਜਥੇਬੰਦੀ ਪੱਬਾਂ ਭਾਰ, ਪਿੰਡਾਂ ‘ਚ ਮਾਰਚ ਕਰਕੇ ਕੀਤਾ ਜਾਂ ਰਿਹਾ ਪ੍ਰੇਰਿਤ

Farmers
ਸੁਨਾਮ: ਪਿੰਡ ਸ਼ੇਰੋਂ ਵਿੱਚ ਕੱਢੇ ਜਾ ਰਹੇ ਮਾਰਚ ਦੀਆਂ ਝਲਕੀਆਂ।

6 ਸਤੰਬਰ ਪੰਜਾਬ ਦੇ ਜ਼ਿਲ੍ਹਾ ਹੈਡ ਕੁਆਟਰਾਂ ਤੇ ਦਿੱਤੇ ਜਾਣਗੇ ਧਰਨੇ | Farmers

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਪੰਜਾਬ ‘ਚ ਵੱਗ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੇ ਸੰਘਰਸ਼ ਦੀ ਕੜੀ ਤਹਿਤ 6 ਸਤੰਬਰ ਨੂੰ ਪੰਜਾਬ ਦੇ ਜ਼ਿਲਾ ਹੈੱਡ ਕੁਆਟਰਾਂ ਤੇ ਧਰਨੇ ਦਿੱਤੇ ਜਾਣੇ ਹਨ। ਇਸ ਮੁਹਿੰਮ ਦੀਆਂ ਤਿਆਰੀਆਂ ਵਜੋਂ ਸੁਨਾਮ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਖ਼ਿਲਾਫ਼ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਨਸ਼ਾ ਵਿਰੋਧੀ ਮੁਹਿੰਮ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਅਤੇ ਜ਼ਿਲੇ ਦੇ ਆਗੂ ਪਿੰਡਾਂ ਵਿੱਚ ਕੀਤੀਆਂ ਜਾ ਰਹੀਆਂ ਇਕਾਈ ਪੱਧਰ ਤੇ ਰੈਲੀਆਂ ਦੇ ਵਿੱਚ ਹਾਜ਼ਿਰ ਹੋ ਰਹੇ ਹਨ। (Farmers)

ਮਾਰਚ ਵਿੱਚ ਜੱਥੇਬੰਦੀ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ | Farmers

ਅੱਜ ਸੁਨਾਮ ਬਲਾਕ ਦੇ ਕਈ ਪਿੰਡਾਂ ਦੇ ਵਿੱਚ ਨਸ਼ਿਆਂ ਖ਼ਿਲਾਫ਼ ਮੋਟਰਸਾਇਕਲ ਮਾਰਚ ਅਤੇ ਢੋਲ ਮਾਰਚ ਕੱਢੇ ਗਏ। ਪਿੰਡ ਸ਼ੇਰੋਂ ਵਿੱਚ ਜਸਪਾਲ ਸਿੰਘ ਮੱਖਣ ਇਕਾਈ ਪ੍ਰਧਾਨ ਦੀ ਅਗਵਾਹੀ ਵਿੱਚ ਢੋਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਜੱਥੇਬੰਦੀ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਮਾਰਚ ਵਿਚ ਸ਼ਮੂਲੀਅਤ ਕੀਤੀ। ਇਹ ਮਾਰਚ ਪਿੰਡ ਦੇ ਵੱਖ-ਵੱਖ ਜਗ੍ਹਾ ਤੋਂ ਹੁੰਦਾ ਹੋਇਆ ਪੂਰੇ ਪਿੰਡ ਵਿੱਚ ਕੱਢਿਆ ਗਿਆ। ਇਸੇ ਤਰਾਂ ਹੀ ਇਕਾਈ ਚੱਠਾ ਨਨਹੇੜਾ ਵੱਲੋਂ ਗਗਨਦੀਪ ਸਿੰਘ ਚੱਠਾ ਦੀ ਅਗਵਾਈ ਹੇਠ ਪਿੰਡ ਵਿੱਚ ਢੋਲ ਮਾਰਚ ਕੱਢਿਆ ਗਿਆ। (Farmers)

Farmers

ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਮਾਰਚਾਂ ਨਾਲ ਨਸ਼ਿਆਂ ਦੇ ਖਾਤਮੇ ਲਈ ਨੌਜਵਾਨਾਂ, ਬਜ਼ੁਰਗਾਂ, ਮਾਵਾਂ ਭੈਣਾਂ ਨੂੰ ਲਾਮਬੰਦ ਕੀਤਾ ਜਾਂ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਸਤੰਬਰ ਨੂੰ ਧਰਨਾ ਇਸ ਲਈ ਦਿੱਤਾ ਜਾਂ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਚਿੱਟੇ ਦੇ ਨਸ਼ੇ ਨੇ ਵੱਡੇ ਪੱਧਰ ਤੇ ਨੌਜਵਾਨਾਂ ਦਾ ਨੁਕਸਾਨ ਕੀਤਾ ਹੈ, ਪੰਜਾਬ ਦੇ ਨੋਜਵਾਨ ਮੁੰਡੇ ਕੁੜੀਆਂ ਆਪਣੀਆਂ ਕੀਮਤੀ ਜਾਂਨਾਂ ਇਸ ਨਸ਼ੇ ਨਾਲ ਗੁਆ ਰਹੇ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਮੂਹ ਲੋਕਾਂ ਨੂੰ ਬੇਨਤੀ ਹੈ ਵੀ ਇਸ ਨਸ਼ੇ ਵਿਰੋਧੀ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਨਾਲ਼ ਹੀ ਪੰਜਾਬ ਦਾ ਸੁਨਿਹਰੀ ਭਵਿੱਖ ਬਚ ਸਕਦਾ ਹੈ।

ਇਹ ਵੀ ਪੜ੍ਹੋ : ਚੰਦ ‘ਤੇ ਹੋਣ ਲੱਗੀ ਸ਼ਾਮ, ਰਾਤ ਹੋਣ ’ਤੇ ਅੱਤ ਦੀ ਠੰਢ ਝੱਲ ਪਾਵੇਗਾ ਵਿਕਰਮ-ਪ੍ਰਗਿਆਨ ਜਾਂ ਹਮੇਸ਼ਾ ਲਈ ਸੌਂ ਜਾਵੇਗਾ

ਇਸ ਮੌਕੇ ਪਿੰਡ ਇਕਾਈ ਪ੍ਰਧਾਨ ਜਸਪਾਲ ਸਿੰਘ ਮੱਖਣ ਸ਼ੇਰੋਂ, ਬਲਵਿੰਦਰ ਸਿੰਘ, ਪੰਚ ਜਸਪ੍ਰੀਤ ਸਿੰਘ, ਲੱਬੀ ਸੰਧੂ, ਸੀਰਾ ਸਿੰਘ ਢੀਂਡਸਾ, ਜਗਸੀਰ ਸਿੰਘ, ਕਰਮੂ ਸਿੰਘ, ਪਿੰਡ ਇਕਾਈ ਪ੍ਰਧਾਨ ਨਾਇਬ ਸਿੰਘ ਚੱਠਾ, ਗੁਰਦੇਵ ਸਿੰਘ ਬਾਬਾ, ਗੁਰਚਰਨ ਸਿੰਘ ਟੌਹੜਾ, ਸ਼ਿੰਗਾਰ ਸਿੰਘ, ਦਰਵਾਰਾ ਸਿੰਘ, ਭੋਲਾ ਸਿੰਘ, ਕਾਕੂ ਚੱਠਾ, ਗੁਰਜੰਟ ਸਿੰਘ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।