Farmers Protest: ਕਿਸਾਨਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਰਹੀ ਬੇਸਿੱਟਾ 

Farmers Protest
ਖਨੌਰੀ : ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਡੀਆਈਜੀ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ।

ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੂੰ ਰਿਹਾਅ ਕਰੋ, ਫਿਰ ਹੋਵੇਗੀ ਅਗਲੀ ਗੱਲਬਾਤ : ਆਗੂ

  • ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੂੰ ਰਿਹਾਅ ਕਰੋ, ਫਿਰ ਹੋਵੇਗੀ ਅਗਲੀ ਗੱਲਬਾਤ : ਆਗੂ
  • ਸਰਕਾਰ ਡੱਲੇਵਾਲ ਨੂੰ ਹਿਰਾਸਤ ਵਿੱਚ ਲੈ ਕੇ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ : ਕਿਸਾਨ ਆਗੂ

Farmers Protest: (ਗੁਰਪ੍ਰੀਤ ਸਿੰਘ) ਖਨੌਰੀ। ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਦੂਜੇ ਦਿਨ ਸੁਖਜੀਤ ਸਿੰਘ ਹਰਦੋਝੰਡੇ ਕੱਲ੍ਹ ਤੋਂ ਮਰਨ ਵਰਤ ’ਤੇ ਬੈਠੇ ਹਨ ਜਿਸ ਤੋਂ ਬਾਅਦ ਅੱਜ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ, ਐੱਸਐੱਸਪੀ ਪਟਿਆਲਾ ਨਾਨਕ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਖਨੌਰੀ ਬਾਰਡਰ ’ਤੇ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਨਾਲ ਮੀਟਿੰਗ ਕਰਨ ਆਏ ਸਨ। ਇਸ ਮੀਟਿੰਗ ਤੋਂ ਬਾਅਦ ਪ੍ਰੈਸ ਮੀਟਿੰਗ ਕਰਦੇ ਹੋਏ ਕਾਕਾ ਸਿੰਘ ਕੋਟੜਾ, ਇੰਦਰਜੀਤ ਸਿੰਘ ਕੋਟ ਬੁੱਢਾ, ਭੰਗੂ ਸਮੇਤ ਕਿਸਾਨ ਆਗੂ ਨੇ ਕਿਹਾ ਕਿ ਸਾਡੀ ਪੁਲਿਸ ਅਧਿਕਾਰੀਆਂ ਨਾਲ ਸਿਰਫ ਇੱਕੋ ਹੀ ਗੱਲ ਹੋਈ ਕਿ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੂੰ ਰਿਹਾਅ ਕਰਕੇ ਅੰਦੋਲਨ ਵਿੱਚ ਭੇਜੋ। Farmers Protest

ਇਹ ਵੀ ਪੜ੍ਹੋ: Bribe: ਤਹਿਸੀਲਦਾਰ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫਤਾਰ

ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਚੈੱਕ ਲਈ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ।ਉਨ੍ਹਾਂ ਕਿਹਾ ਕਿ ਅਗਲੀ ਰਣਨੀਤੀ ਬਾਰੇ ਸਵੇਰੇ ਦੋਵਾਂ ਫੋਰਮਾਂ ਦੇ ਆਗੂਆਂ ਦੀ ਮੀਟਿੰਗ ਹੋਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਰੇ ਹੀ ਕਿਸਾਨ ਵੀਰ ਆਪਣੀ ਖੇਤੀ ਨੂੰ ਬਚਾਉਣ ਲਈ ਕਿਸਾਨ ਆਪਣੇ ਘਰਾਂ ਦਾ ਸੁਖ ਛੱਡ ਕੇ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਆਪਣੀ ਖੇਤੀ ਸੈਕਟਰ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਵਿੱਚ ਘੱਟ ਗਿਣਤੀ ਵਿੱਚ ਆਉਂਦੇ ਹਨ ਤਾਂ ਪੁਲਿਸ ਵੱਲੋਂ ਦਹਿਸ਼ਤ ਬਣਾ ਕੇ ਜਿਵੇਂ ਜਗਜੀਤ ਸਿੰਘ ਡੱਲੇਵਾਲ ਨੂੰ ਨਜਾਇਜ ਹਰਾਸਤ ਵਿੱਚ ਰੱਖਿਆ ਹੈ ਤਾਂ ਉਹ ਸੁਖਜੀਤ ਸਿੰਘ ਹਰਦੋਝੰਡੇ ਨੂੰ ਵੀ ਹਿਰਾਸਤ ਵਿੱਚ ਲੈ ਸਕਦੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਧੀ ਰਾਤ ਨੂੰ ਚੱਕ ਕੇ ਡੀਐਮਸੀ ਹਸਪਤਾਲ ਵਿੱਚ ਭਰਤੀ ਕਰਵਾ ਕੇ ਅੰਦੋਲਨ ਨੂੰ ਦਬਾਉਣਾ ਚਾਹੁੰਦੀ ਹੈ।

ਡੀਆਈਜੀ ਰੇਂਜ ਪਟਿਆਲਾ ਮਨਦੀਪ ਸਿੰਘ ਸਿੱਧੂ ਵੱਲੋਂ ਖਨੌਰੀ ਬਾਰਡਰ ਵਿਖੇ ਕਿਸਾਨ ਆਗੂਆਂ ਨਾਲ ਗੱਲਬਾਤ

ਉਹਨਾਂ ਕਿਹਾ ਕਿ ਜਿੰਨਾ ਚਿਰ 12 ਮੰਗਾਂ ਜੋ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਹਨ। ਉਹਨਾਂ ਨੂੰ ਨਹੀਂ ਪੂਰੀਆਂ ਕਰਦੀ ਓਨਾ ਚਿਰ ਜੋ ਵੀ ਸ਼ਹਾਦਤਾਂ ਹੋਣਗੀਆਂ। ਉਹ ਦੇਵਾਂਗੇ ਪਰ ਮੰਗਾਂ ਮਨਾ ਕੇ ਹੀ ਅੰਦੋਲਨ ਤੋਂ ਘਰ ਨੂੰ ਵਾਪਸ ਜਾਵਾਂਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਮਨਜੀਤ ਸਿੰਘ ਨਿਆਲ, ਬਲਦੇਵ ਸਿੰਘ ਸੰਦਆ, ਰਾਜ ਸਿੰਘ ਥੇੜੀ, ਯਾਦਵਿੰਦਰ ਸਿੰਘ ਬੁਰਡ ਦਲਜੀਤ ਸਿੰਘ ਵਿਰਕ ਸਮੇਤ ਕਿਸਾਨ ਆਗੂ ਹਾਜ਼ਰ ਸਨ। Farmers Protest