ਸਾਡੀਆਂ ਮੰਗਾਂ ਮੰਨੋ, ਨਹੀਂ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ : ਪੰਧੇਰ
- ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਕੂਚ ਕਰਨਗੇ ਕਿਸਾਨ, 6 ਦਸੰਬਰ ਨੂੰ ਪੈਦਲ ਹੋਣਗੇ ਦਿੱਲੀ ਰਵਾਨਾ
- ਇਸ ਵਾਰ ਟਰੈਕਟਰ ਟਰਾਲੀਆਂ ਦੀ ਬਜਾਏ ਪੈਦਲ ਜਾਣਗੇ ਕਿਸਾਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Farmers News: ਸ਼ੰਭੂ ਬਾਰਡਰ ’ਤੇ ਪਿਛਲੇ 9 ਮਹੀਨਿਆਂ ਤੋਂ ਬੈਠੇ ਕਿਸਾਨਾਂ ਦਿੱਲੀ ਲਈ ਮੁੜ ਤੋਂ ਰਵਾਨਾ ਹੋਣ ਦਾ ਐਲਾਨ ਕਰ ਦਿੱਤਾ ਹੈ। ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਆਪਣੇ ਕਈ ਹਜ਼ਾਰਾਂ ਕਿਸਾਨਾਂ ਦੇ ਜੱਥੇ ਨੂੰ ਲੈ ਕੇ 6 ਦਸੰਬਰ ਤੋਂ ਪੈਦਲ ਹੀ ਰਵਾਨਾ ਹੋਣਗੇ, ਸ਼ੰਭੂ ਬਾਰਡਰ ’ਤੇ ਬੈਰੀਕੇਡਿੰਗ ਕੀਤੇ ਜਾਣ ਕਰਕੇ ਕਿਸਾਨ ਟਰੈਕਟਰ ਟਰਾਲੀ ਰਾਹੀਂ ਨਹੀਂ ਜਾ ਸਕਦੇ। ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਹੁਣ ਉਨ੍ਹਾਂ ਨੂੰ ਸਿਰਫ ਮੰਗਾਂ ਮੰਨ ਕੇ ਹੀ ਰੋਕਿਆ ਜਾ ਸਕਦਾ ਹੈ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਰਵਣ ਸਿੰਘ ਪੰਧੇਰ ਕਿਹਾ ਕਿ ਅਸੀਂ ਪਿਛਲੇ 9 ਮਹੀਨਿਆਂ ਤੋਂ ਸ਼ੰਭੂ ਬਾਰਡਰ ’ਤੇ ਬੈਠੇ ਹਾਂ।
ਇਹ ਖਬਰ ਵੀ ਪੜ੍ਹੋ : Punjab Weather and AQI Today: ਪੰਜਾਬ ਨਾਲੋਂ ਹਰਿਆਣਾ ਦੀ ਆਬੋ-ਹਵਾ ਵਧੇਰੇ ਜ਼ਹਿਰੀਲੀ
ਪਰ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਹੈ ਅਤੇ ਨਾ ਹੀ ਦਿੱਲੀ ਜਾਣ ਲਈ ਰਸਤਾ ਦਿੱਤਾ ਜਾ ਰਿਹਾ ਹੈ। ਹੁਣ ਅਸੀਂ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰ ਸਕਦੇ ਹਾਂ, ਇਸ ਲਈ 6 ਦਸੰਬਰ ਤੋਂ ਅਸੀਂ ਦਿੱਲੀ ਲਈ ਕੂਚ ਕਰਨਾ ਸ਼ੁਰੂ ਕਰ ਦਿਆਂਗੇ। ਇਸ ਵਾਰ ਉਹ ਕਿਸਾਨਾਂ ਦੇ ਜੱਥੇ ਬਣਾ ਕੇ ਦਿੱਲੀ ਨੂੰ ਰਵਾਨਾ ਨੂੰ ਕਰਨਗੇ ਅਤੇ ਕਿਸਾਨ ਜੱਥੇ ਪੈਦਲ ਮਾਰਚ ਕਰਦੇ ਹੋਏ ਹੀ ਦਿੱਲੀ ਨੂੰ ਕੂਚ ਕਰਨਗੇ।ਉਨ੍ਹਾਂ ਦੱਸਿਆ ਕਿ ਸਨਾਵ ਸਿੰਘ ਪੰਨੂੰ, ਸੁਰਿੰਦਰ ਸਿੰਘ ਅਤੇ ਸੁਰਜੀਤ ਸਿੰਘ ਇਨ੍ਹਾਂ ਜਥਿਆਂ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਲਈ ਨਿਹੱਥੇ ਹੀ ਰਵਾਨਾ ਹੋਣਗੇ ਅਤੇ ਉਨ੍ਹਾਂ ਦਾ ਸਾਧਨ ਟਰੈਕਟਰ-ਟਰਾਲੀ ਵੀ ਨਾਲ ਨਹੀਂ ਹੋਵੇਗਾ ਇਸ ਮਾਮਲੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਉਨ੍ਹਾਂ ਨਾਲ ਗੱਲਬਾਤ ਹੋ ਗਈ ਹੈ। Punjab Farmers News
30 ਨਵੰਬਰ ਤੋਂ ਹੋਵੇਗਾ ਕਿਸਾਨਾਂ ਦਾ ਰਜਿਸ਼ਟ੍ਰੇਸ਼ਨ | Punjab Farmers News
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਪੈਦਲ ਮਾਰਚ ਕਰਦੇ ਹੋਏ ਜਾਣ ਵਾਲੇ ਕਿਸਾਨਾਂ ਦਾ ਬਕਾਇਦਾ ਰਿਕਾਰਡ ਰੱਖਿਆ ਜਾਵੇਗਾ ਅਤੇ ਹਰ ਕਿਸਾਨ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੋਵੇਗਾ ਤਾਂ ਕਿ ਕਿਸਾਨ ਆਗੂਆਂ ਨੂੰ ਜਾਣਕਾਰੀ ਹੋਵੇ ਕਿ ਕੁੱਲ ਕਿੰਨੇ ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ। ਇਸ ਰਜਿਸਟ੍ਰੇਸ਼ਨ ਨੂੰ 30 ਨਵੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦਾ ਸਾਰਾ ਰਿਕਾਰਡ ਕਿਸਾਨ ਆਗੂਆਂ ਕੋਲ ਹੀ ਰਹੇਗਾ। ਇਸ ਰਜਿਸਟੇ੍ਰਸ਼ਨ ਵਿੱਚ ਕਿਸਾਨਾਂ ਨੂੰ ਆਪਣਾ ਨਾਂਅ ਅਤੇ ਪਤੇ ਦਾ ਨਾਲ ਹੀ ਉਮਰ ਅਤੇ ਕਈ ਹੋਰ ਤਰ੍ਹਾਂ ਦੇ ਚੀਜ਼ਾਂ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ। Punjab Farmers News