ਕਿਸਾਨਾਂ ਦਾ ਕਰਜ਼ਾ ਦਸ ਦਿਨਾਂ ‘ਚ ਮਾਫ ਕੀਤਾ ਜਾਵੇਗਾ : ਰਾਹੁਲ

Farmers, Debt, Forgiven, Ten, Days, Rahul

ਕਾਂਗਰਸ ਸਰਕਾਰ ‘ਚ ਸਾਡੇ ਵਰਕਰਾਂ ਦੀ ਪਹਿਲੀ ਜਗ੍ਹਾ ਹੋਵੇਗੀ

ਮੰਦਸੌਰ, (ਏਜੰਸੀ) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ ‘ਚ ਕਾਂਗਰਸ ਦੀ ਸਰਕਾਰ ਬਣਨ ‘ਤੇ ਦਸ ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ। ਗਾਂਧੀ ਨੇ ਮੰਦਸੌਰ ਜ਼ਿਲ੍ਹੇ ਦੇ ਪਿਪਲੀਆਮੰਡੀ ‘ਚ ਕਿਸਾਨ ਗੋਲੀਕਾਂਡ ਦੀ ਬਰਸੀ ‘ਤੇ ਹੋਏ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਇਹ ਮਹੱਤਵਪੂਰਨ ਐਲਾਨ ਕੀਤਾ। ਉਨ੍ਹਾਂ ਕੇਂਦਰ ਦੀ ਨਰਿੰਦਰ ਮੋਦੀ ਤੇ ਰਾਜ ਦੀ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ‘ਚ ਆਉਣ ‘ਤੇ ਸੂਬੇ ਦਾ ਨਕਸ਼ਾ ਬਦਲ ਦੇਵੇਗੀ। ਗਾਂਧੀ ਨੇ ਕਿਹਾ ਕਿ ਸੂਬੇ ਦੇ ਹਰ ਇੱਕ ਜ਼ਿਲ੍ਹੇ ‘ਚ ਫੂਡ ਪ੍ਰੋਸੈਸਿੰਗ ਇੰਡਸਟਰੀ ਲਾਈ ਜਾਵੇਗੀ। ਇਸ ਨਾਲ ਇਹ ਲਾਭ ਹੋਵੇਗਾ ਕਿ ਕਿਸਾਨ ਆਪਣੀ ਫ਼ਸਲ ਜਾਂ ਉਤਪਾਦ ਇਸ ਤਰ੍ਹਾਂ ਦੀ ਇੰਡਸਟਰੀ ‘ਚ ਲੈ ਜਾਣਗੇ ਤੇ ਇਸ ਨਾਲ ਕਿਸਾਨਾਂ ਵੱਲੋਂ ਵੱਧ ਆਰਥਿਕ ਲਾਭ ਮਿਲ ਸਕੇਗਾ।

ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੱਧ ਪ੍ਰਦੇਸ਼ ‘ਚ ਸ੍ਰੀ ਕਮਲਨਾਥ ਤੇ ਜਯੋਤਿਰਾਦਿੱਤਿਆ ਸਿੰਧੀਆ ਕਿਸਾਨ ਸਮੇਤ ਸਭ ਦੇ ਹਿੱਤ ‘ਚ ਕਾਰਜ ਕਰਨਗੇ ਸਾਡੀ ਪਾਰਟੀ ਜੋ ਵਾਅਦਾ ਕਰੇਗੀ, ਉਹ ਪੂਰਾ ਕਰੇਗੀ ਅਸੀਂ ਪੰਦਰਾਂ ਲੱਖ ਰੁਪਇਆਂ ਦੀ ਤਰ੍ਹਾਂ ਝੂਠੇ ਵਾਅਦੇ ਨਹੀਂ ਕਰਾਂਗੇ। ਇਸ ਮੌਕੇ ਕਮਲਨਾਥ, ਸਿੰਧੀਆ ਤੋਂ ਇਲਾਵਾ ਸੀਨੀਅਰ ਆਗੂ ਵਿਵੇਕ ਤਨਖਾ, ਸੁਰੇਸ਼ ਪਚੌਰੀ, ਦਿਗਵਿਜੈ ਸਿੰਘ, ਅਰੁਣ ਯਾਦਵ, ਕਾਂਤੀਲਾਲ ਭੂਰੀਆ ਤੇ ਹੋਰ ਆਗੂ ਵੀ ਮੌਜ਼ੂਦ ਸਨ।

LEAVE A REPLY

Please enter your comment!
Please enter your name here