Punjab Farmers News: ਸਵੇਰੇ 4 ਵਜੇ ਹੀ ਜਗਜੀਤ ਸਿੰਘ ਡਲੇਵਾਲ ਦੇ ਘਰ ਪੁੱਜੀ ਪੁਲਿਸ
- ਵੱਡੀ ਗਿਣਤੀ ਕਿਸਾਨ ਘਰਾਂ ‘ਚ ਕੀਤੇ ਕੈਦ | Punjab Farmers News
Punjab Farmers News: ਬਠਿੰਡਾ (ਸੁਖਜੀਤ ਮਾਨ)। ਕਿਸਾਨੀ ਮਸਲਿਆਂ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਭਲਕੇ 6 ਮਈ ਨੂੰ ਸ਼ੰਭੂ ਬਾਰਡਰ ਉੱਤੇ ਲਾਏ ਜਾਣ ਵਾਲੇ ਇੱਕ ਰੋਜਾ ਧਰਨੇ ਦੀ ਭਿਣਕ ਪੈਂਦਿਆਂ ਹੀ ਪੰਜਾਬ ਪੁਲਿਸ ਨੇ ਅੱਜ ਮੂੰਹ ਹਨੇਰੇ ਹੀ ਕਿਸਾਨਾਂ ਦੇ ਘਰਾਂ ਵਿੱਚ ਰੇਡ ਕਰਦਿਆਂ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਿਸਾਨੀ ਮਸਲਿਆਂ ਲਈ ਵਿਚਾਰ ਚਰਚਾ ਕੀਤੀ ਜਾਣੀ ਸੀ ਪਰ ਸਰਕਾਰ ਨੇ ਮੀਟਿੰਗ ਚ ਇਕੱਠੇ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਜੋ ਨਿੰਦਨ ਯੋਗ ਵਰਤਾਰਾ ਹੈ । Farmers on Shambhu Border
ਵੇਰਵਿਆਂ ਮੁਤਾਬਿਕ ਪੁਲਿਸ ਵੱਲੋਂ ਜਿੰਨਾ ਕਿਸਾਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਉਹਨਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਮਾਨ ਸਿੰਘ ਰਾਜਪੁਰਾ, ਕਾਕਾ ਸਿੰਘ ਕੋਟੜਾ, ਜਗਦੇਵ ਸਿੰਘ ਭੈਣੀ ਬਾਘਾ, ਗੁਰਚਰਨ ਸਿੰਘ ਭੀਖੀ ਗੁਰਪ੍ਰੀਤ ਸਿੰਘ ਪੱਖੋ ਸਮੇਤ ਹੋਰ ਵੱਡੀ ਗਿਣਤੀ ਕਿਸਾਨ ਸ਼ਾਮਿਲ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਸਵੇਰ ਕਰੀਬ 4 ਵਜੇ ਹੀ ਪੁਲਿਸ ਆ ਗਈ ਤੇ ਉਹਨਾਂ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। Punjab Farmers News
Read Also : Punjab Vidhan Sabha Session: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਸ਼ੁਰੂ, ਸਭ ਤੋਂ ਪਹਿਲਾਂ ਹੋਇਆ ਇਹ ਕੰਮ
ਉਹਨਾਂ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨਾਂ ਦੀ ਪੁਲਿਸ ਵੱਲੋਂ ਜੋ ਖਿੱਚ ਧੂਹ ਕੀਤੀ ਗਈ ਸੀ ਉਸ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ ਸਨ ਤੇ ਕਾਫੀ ਸਮਾਨ ਗਵਾਚ ਗਿਆ ਜਿਸ ਮਸਲੇ ਤੇ ਉਹਨਾਂ ਵੱਲੋਂ ਸਿਰਫ ਇੱਕ ਦਿਨ ਧਰਨਾ ਦਿੱਤਾ ਜਾਣਾ ਸੀ ।ਉਨਾ ਸਰਕਾਰ ਦੇ ਇਸ ਰਵਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਆਪਣੇ ਮੰਗਾਂ ਮਸਲਿਆਂ ਲਈ ਆਵਾਜ਼ ਚੁੱਕਣ ਵਾਲਿਆਂ ਨੂੰ ਜੇਲਾਂ ਵਿੱਚ ਡੱਕ ਦੇਣਾ ਚੰਗਾ ਨਹੀਂ ਹੈ ਅਜਿਹਾ ਤਾਨਾਸ਼ਾਹੀ ਰਵਈਆ ਜਿਆਦਾ ਦੇਰ ਨਹੀਂ ਚੱਲੇਗਾ।
Farmers on Shambhu Border
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇਸ ਰਵਈਏ ਖਿਲਾਫ ਸਾਨੂੰ ਸਭ ਨੂੰ ਡਟਣਾ ਪਏਗਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਆਵਾਜ਼ ਜਾਰੀ ਰੱਖ ਸਕੀਏ । ਡੱਲੇਵਾਲ ਨੇ ਕਿਹਾ ਕਿ ਉਨਾਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਸਿਰਫ ਇੱਕ ਦਿਨ ਦਾ ਪ੍ਰਦਰਸ਼ਨ ਹੋਵੇਗਾ ਫਿਰ ਸਰਕਾਰ ਨੂੰ ਐਨਾਂ ਡਰਨ ਦੀ ਕੀ ਲੋੜ ਸੀ। ਜੇਕਰ ਕੋਈ ਪੁੱਛ ਪੜਤਾਲ ਹੀ ਕਰ ਨਹੀਂ ਸੀ ਤਾਂ ਡੀਜੀਪੀ ਪੁੱਛ ਸਕਦੇ ਸੀ ਕਿ ਕਿਸ ਗੱਲ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਮੁੱਖ ਮੰਗ ਇਹੋ ਕਿ ਸੰਘਰਸ਼ ਨੂੰ ਤਾਰਪੀਡੋ ਕਰਨ ਮੌਕੇ ਜਿਹੜੇ ਪੁਲਿਸ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਮਾੜਾ ਵਰਤਾਓ ਕੀਤਾ ਗਿਆ ਹੈ ਉਹਨਾਂ ਨੂੰ ਮੁਅਤਲ ਕੀਤਾ ਜਾਵੇ ਤੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਇਸ ਤੋਂ ਇਲਾਵਾ ਡੀਜੀਪੀ ਵੱਲੋਂ ਜੋ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੇ ਗੁੰਮ ਹੋਏ ਸਮਾਨ ਦੀ ਭਰਪਾਈ ਕੀਤੀ ਜਾਵੇਗੀ ਤਾਂ ਉਹ ਭਰਪਾਈ ਕੀਤੀ ਜਾਵੇ। ਸਿਰਫ ਇਹਨਾਂ ਮਸਲਿਆਂ ਲਈ ਹੀ ਕੀਤੇ ਜਾਣ ਵਾਲੇ ਇਕੱਠ ਤੋਂ ਸਰਕਾਰ ਡਰ ਗਈ ਅਤੇ ਕਿਸਾਨ ਆਗੂਆਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਬੰਦ ਕਰ ਦਿੱਤਾ ਜੋ ਨਿੰਦਣਯੋਗ ਹੈ।
ਸੜਕਾਂ ਜਾਂ ਰੇਲਾਂ ਰੋਕਣਾ ਸਹੀ ਨਹੀਂ : ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਯੂਨੀਅਨਾਂ ਆਦਿ ਨੂੰ ਅੱਜ ਆਪਣੇ ਸੋਸ਼ਲ ਮੀਡੀਆ ਰਾਹੀਂ ਸੁਨੇਹਾ ਦਿੰਦਿਆਂ ਆਖਿਆ ਕਿ ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਾਂ ਕਾਰਾਂ ਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ,ਧਰਨੇ ਜਾਂ ਹੜਤਾਲਾਂ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ। ਉਹਨਾਂ ਕਿਹਾ ਕਿ ਸਾਰੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਯੂਨੀਅਨਾਂ ਧਿਆਨ ਦੇਣ, ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ਼ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਵਰਨਾ ਸਖ਼ਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ।