ਸਾਡੇ ਨਾਲ ਸ਼ਾਮਲ

Follow us

20 C
Chandigarh
Saturday, January 18, 2025
More
    Home Breaking News ਇਸ ਤਰ੍ਹਾਂ ਦੀ ...

    ਇਸ ਤਰ੍ਹਾਂ ਦੀ ਕਣਕ ਖਰੀਦੇ ਸਰਕਾਰ, ਕਿਸਾਨਾਂ ਨੇ ਚੁੱਕੀ ਮੰਗ

    Wheat

    ਪੱਕੀ ਹੋਈ ਕਣਕ ਹੋਣ ਦੇ ਬਾਵਜੂਦ ਜਾਣਬੁੱਝ ਤੰਗ ਪ੍ਰੇਸਾਨ ਕੀਤਾ ਗਿਆ ਤਾਂ ਬਰਦਾਸ਼ਤ ਨਹੀਂ ਕਰਾਂਗੇ : ਚੱਠਾ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਇੱਥੋਂ ਨੇੜਲੇ ਪਿੰਡ ਚੱਠਾ ਨੰਨਹੇੜਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਮੰਡੀ ਦੇ ਸਮੁੱਚੇ ਆੜਤੀਆਂ ਅਤੇ ਕਿਸਾਨਾਂ ਨੂੰ ਨਾਲ ਲੈ ਕੇ ਮਾਰਕਫੈੱਡ ਦੇ ਇੰਸਪੈਕਟਰ ਸੁਰਿੰਦਰ ਕੁਮਾਰ ਅਤੇ ਮੈਨੇਜਰ ਤਰਸੇਮ ਸਿੰਘ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। (Wheat)

    ਕਿਸਾਨ ਆਗੂ ਰਣ ਸਿੰਘ ਚੱਠਾ ਨੇ ਮੰਡੀ ਦਾ ਦੌਰਾ ਕਰਦਿਆਂ ਕਿਹਾ ਕਿ ਕਣਕ (Wheat) ਦੀ ਖਰੀਦ ਦੇ ਪ੍ਰਬੰਧ ਮੁਕੰਮਲ ਹਨ, ਕਿਸੇ ਵੀ ਕਿਸਾਨ ਜਾਂ ਆੜਤੀਏ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਚੱਠਾ ਨੇ ਕਿਹਾ ਕਿ ਕਣਕ ਦੀ ਬੋਲੀ ਲਿਫਟਿੰਗ ਅਤੇ ਅਦਾਇਗੀ ਨਾਲੋਂ ਨਾਲ ਕਰਵਾਈ ਜਾਵੇਗੀ। ਚੱਠਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਪੁਰੀ ਸੁੱਕੀ ਹੋਈ ਕਣਕ ਦੀ ਹੀ ਕਟਾਈ ਕਰਵਾਉਣ, ਹਰੀ ਅਤੇ ਵੱਧ ਨਮੀ ਵਾਲੀ ਕਣਕ ਨਾ ਕਟਵਾਉਣ ਤਾਂ ਕਿ ਉਨ੍ਹਾਂ ਨੂੰ ਮੰਡੀਆਂ ਵਿੱਚ ਆਪਣੀ ਕਣਕ ਵੇਚਣ ਵਿੱਚ ਕੋਈ ਮੁਸਕਿਲ ਪੇਸ਼ ਨਾ ਆਵੇ।

    Wheat

    ਕਿਸਾਨ ਆਗੂ ਚੱਠਾ ਨੇ ਕਿਹਾ ਕਿ ਜੇਕਰ ਪੱਕੀ ਹੋਈ ਕਣਕ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸਾਨ ਕੀਤਾ ਗਿਆ ਤਾਂ ਬੀਕੇਯੂ ਏਕਤਾ ਸਿੱਧੂਪੁਰ ਬਰਦਾਸ਼ਤ ਨਹੀਂ ਕਰੇਗੀ। ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ 12 ਨਮੀ ਦੀ ਥਾਂ 15 ਨਮੀ ਵਾਲੀ ਕਣਕ ਖਰੀਦਣ ਲਈ ਆਪਣੇ ਅਧਿਕਾਰੀਆਂ ਨੂੰ ਉਦੇਸ਼ ਦੇਵੇ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ 700 ਰੁਪਏ ਬੋਨਸ ਦੇਕੇ ਕਿਸਾਨਾਂ ਦੀ ਮੀਂਹ ਹਨੇਰੀ ਅਤੇ ਗੜੇਮਾਰੀ ਕਾਰਨ ਕਣਕ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ।

    ਇਸ ਮੌਕੇ ਮਾਰਕੀਟ ਕਮੇਟੀ ਦਾ ਅਧਿਕਾਰੀ ਧਰਮਿੰਦਰ ਸਿੰਘ ਸਨੀ, ਆੜਤੀਆਂ ਸੁਰਿੰਦਰ ਕੁਮਾਰ, ਗੋਰਵ ਕੁਮਾਰ, ਬਲਾਕ ਪ੍ਰਧਾਨ ਹਰੀ ਸਿੰਘ ਚੱਠਾ, ਪ੍ਰਧਾਨ ਦਲੇਲ ਸਿੰਘ, ਪਿਆਰਾ ਸਿੰਘ ਭੰਗੂ, ਜੀਵਨ ਸਿੰਘ ਖਜਾਨਚੀ, ਗੁਰਪਿਆਰ ਸਿੰਘ ਬੁੱਧੂ, ਗੁਰਬੀਰ ਸਿੰਘ, ਸੋਹਣੂ ਸਿੰਘ ਮਲਕ ਆਦਿ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਕਿਸਾਨ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ