ਕਿਸਾਨ ਬਜਿੱਦ ਹਨ ਕਿ ਕਿਸਾਨ ਅੰਦੋਲਨ ਤੱਕ ਉਹ ਕਿਸੇ ਵੀ ਟੀਮ ਨੂੰ ਆਪਣੇ ਖੇਤਾਂ ‘ਚ ਦਾਖਲ ਨਹੀਂ ਹੋਣ ਦੇਣਗੇ
ਘੱਗਾ, (ਜਗਸੀਰ, ਮਨੋਜ)। ਘੱਗਾ ਇਲਾਕੇ ਵਿਚੋਂ ਲੰਘਣ ਵਾਲੇ ਪ੍ਰਸਤਾਵਿਤ ਜੰਮੂ-ਕਟੜਾ ਹਾਈਵੇਅ ਲਈ ਪਿੰਡ ਘੱਗਾ ਦੇ ਖੇਤਾਂ ਵਿੱਚ ਡ੍ਰੋਨ ਨਾਲ ਸਰਵੇ ਕਰ ਰਹੀ ਅਸ਼ੋਕਾ ਬਿਲਡ ਲਿਮਟਿਡ ਦੀ ਟੀਮਾਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਇਸ ਸਬੰਧੀ ਦਿੱਲੀ-ਕਟੜਾ ਐਕਸਪ੍ਰੈਸ ਕਿਸਾਨ ਸੰਘਰਸ਼ ਕਮੇਟੀ ਅਤੇ ਨੇੜਲੇ ਖੇਤਾਂ ਦੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਕਮੇਟੀ ਨੇ ਪ੍ਰਸ਼ਾਸਨ ਨੂੰ ਸਪਸ਼ਟ ਕੀਤਾ ਸੀ ਕਿ ਜਦੋਂ ਤਕ ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹ ਹਾਈਵੇਅ ਅਥਾਰਿਟੀ ਵੱਲੋਂ ਆਪਣੇ ਖੇਤਾਂ ਵਿਚ ਕਿਸੇ ਪ੍ਰਕਾਰ ਦਾ ਸਰਵੇ ਨਹੀਂ ਹੋਣ ਦੇਣਗੇ ਅਤੇ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਉਤੇ ਸਹਿਮਤੀ ਪ੍ਰਗਟਾਈ ਗਈ ਸੀ। ਪ੍ਰੰਤੂ ਅੱਜ ਫਿਰ ਜਦੋਂ ਪਿੰਡ ਘੱਗਾ ਵਿਖੇ ਇਸ ਸੜਕ ਨੂੰ ਨੇਪਰੇ ਚਾੜ੍ਹਨ ਹਿੱਤ ਅਣਪਛਾਤੇ ਵਿਅਕਤੀਆਂ ਵੱਲੋਂ ਡਰੋਨ ਨਾਲ ਸਰਵੇ ਕੀਤਾ ਜਾ ਰਿਹਾ ਸੀ ਤਾਂ ਅਸੀਂ ਇਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ।
ਕਿਸਾਨਾਂ ਦਾ ਕਹਿਣਾ ਸੀ ਕਿ ਇਨ੍ਹਾਂ ਦੀ ਇਨੋਵਾ ਗੱਡੀ ਦੇ ਅੱਗੇ ਪਿੱਛੇ ਆਰਮੀ ਜਰੂਰ ਲਿਖਿਆ ਹੋਇਆ ਹੈ, ਪਰ ਦੇਖਣ ‘ਚ ਇਹ ਲੋਕ ਕਿਸੇ ਪਾਸੋ ਵੀ ਆਰਮੀ ਦੇ ਨੌਜਵਾਨ ਨਹੀਂ ਲੱਗ ਰਹੇ ਅਤੇ ਕਿਸਾਨ ਬਜਿੱਦ ਸਨ ਕਿ ਕਿਸਾਨ ਅੰਦੋਲਨ ਤੱਕ ਉਹ ਕਿਸੇ ਵੀ ਟੀਮ ਨੂੰ ਆਪਣੇ ਖੇਤਾਂ ਵਿਚ ਦਾਖਲ ਨਹੀਂ ਹੋਣ ਦੇਣਗੇ। ਕਿਸਾਨਾਂ ਨੇ ਕਿਹਾ ਕਿ ਉਹ ਇਹ ਗੱਲ ਐਸ ਡੀ ਐਮ ਪਾਤੜਾਂ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ। ਪ੍ਰੰਤੂ ਸਰਵੇਖਣ ਕਰਨ ਵਾਲੇ ਆਏ ਦਿਨ ਇਥੇ ਸਰਵੇ ਕਰਨ ਆ ਧਮਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.