ਹਕੂਮਤੀ ਬਿਆਨ ਤੋਂ ਭੜਕੇ ਕਿਸਾਨਾਂ ਨੇ ਬੈਂਕ ਮੁਲਾਜ਼ਮਾਂ ਨੂੰ ਬੰਦੀ ਬਣਾਇਆ

Farmers, Ban Bank, Employees, After Being, Implicated, State, Statement

ਕਿਸਾਨਾਂ ਵੱਲੋਂ ਆਰ-ਪਾਰ ਦੀ ਲੜਾਈ ਦੀ ਧਮਕੀ

ਅਸ਼ੋਕ ਵਰਮਾ, ਬਠਿੰਡਾ

ਸਹਿਕਾਰਤਾ ਵਿਭਾਗ ਪੰਜਾਬ ਵੱਲੋਂ ਖਾਲੀ ਚੈਕਾਂ ਦੇ ਮਾਮਲੇ ‘ਤੇ ਦਿੱਤੇ ਜਾ ਰਹੇ ਧਰਨਿਆਂ ਨੂੰ ਕਿਸਾਨ ਵਿਰੋਧੀ ਕਰਾਰ ਦੇਣ ਤੋਂ ਭੜਕੀ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ‘ਤੇ ਅੱਜ ਪੰਜਵੇਂ ਦਿਨ ਸੈਂਕੜਿਆਂ ਦੀ ਗਿਣਤੀ ‘ਚ ਕਿਸਾਨਾਂ ਨੇ ਖੇਤੀ ਵਿਕਾਸ ਬੈਂਕ ਦਾ ਘਿਰਾਓ ਕਰਕੇ ਬੈਂਕ ਮੁਲਾਜ਼ਮਾਂ ਨੂੰ ਬੰਦੀ ਬਣਾ ਲਿਆ

ਪ੍ਰਸ਼ਾਸਨ ਦੇ ਅਧਿਕਾਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਘਿਰਾਓ ਖਤਮ ਕਰਵਾਉਣ ਲਈ ਆਏ ਪਰ ਲੰਮੇਂ ਦੀ ਗੱਲਬਾਤ ਤੋਂ ਬਾਅਦ ਘਿਰਾਓ ਰਾਤੀਂ 9 ਵਜੇ ਸਮਾਪਤ ਕਰ ਦਿੱਤਾ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਕਰਨ ਦੀ ਬਜਾਏ ਖੇਤੀ ਵਿਕਾਸ ਬੈਂਕ ਪੰਜਾਬ ਦੇ Àੁੱਚ ਅਧਿਕਾਰੀਆਂ ਨੇ ‘ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਿਆਸੀ ਹਿੱਤਾਂ ਤਹਿਤ ਬੈਂਕਾਂ ਦੀ ਰਿਕਵਰੀ ਰੁਕਵਾ ਕੇ ਬੈਂਕ ਫੇਲ੍ਹ ਕਰਨ’ ਸਬੰਧੀ ਜੋ ਬਿਆਨ ਦਿੱਤਾ ਹੈ

ਉਹ ਪੂਰੀ ਤਰ੍ਹਾਂ ਕਿਸਾਨ ਵਿਰੋਧੀ, ਝੂਠਾ ਅਤੇ ਤੱਥਹੀਣ ਹੈ ਬਿਆਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਫਸਰ ਸਿਆਸੀ ਨੇਤਾਵਾਂ ਦੀ ਬੋਲੀ ਬੋਲ ਰਹੇ ਹਨ ਜਿਸ ਨੂੰ ਸਹਿਣ ਨਹੀਂ ਕੀਤਾ ਜਾਏਗਾ ਧਰਨੇ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਜੱਥੇਬੰਦੀ ਕਿਸੇ ਵੀ ਸਿਆਸੀ ਧਿਰ ਦੀ ਹਮਾਇਤ ਨਹੀਂ ਕਰਦੀ ਸਗੋਂ ਸਮੂਹ ਰਾਜਨੀਤਕ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੀ ਹੱਕੀ ਮੰਗਾਂ ਲਈ ‘ਵੋਟਾਂ ਵਾਲਿਆਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ’ ਦਾ ਨਾਅਰਾ ਦੇ ਕੇ ਸੰਘਰਸ਼ ਰਾਹੀਂ ਹੱਲ ਕਰਨ ਦਾ ਹੋਕਾ ਦਿੰਦੀ ਹੈ।

ਉਨ੍ਹਾਂ ਦੱਸਿਆ ਕਿ ਸਾਲ 2007 ਵਿੱਚ ਧੌਲਾ ਛੰਨਾ ਵਿੱਚ ਕਾਂਗਰਸ ਦੀ ਸਰਕਾਰ ਦਾ ਜਬਰਦਸਤ ਵਿਰੋਧ ਕੀਤਾ ਗਿਆ ਤਾਂ 2011 ‘ਚ ਗੋਬਿੰਦਪੁਰਾ ਵਿਖੇ ਅਕਾਲੀ ਦਲ, ਨੰਦੀਗ੍ਰਾਮ ਪੱਛਮੀ ਬੰਗਾਲ ਵਿਚ ਕਮਿਊਨਿਸਟਾਂ ਦੀ ਮੁਖਾਲਫਤ ਕੀਤੀ ਗਈ ਜਦੋਂਕਿ ਭੱਟਾਪਰਸੋਲ ਯੂ ਪੀ ਵਿੱਚ ਬਸਪਾ ਦੀ ਸਰਕਾਰ ਨੇ ਗੋਲੀਆਂ ਚਲਾ ਕੇ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਜੱਥੇਬੰਦੀ ਉਦੋਂ ਵੀ ਵਿਰੋਧ ‘ਚ ਖੜ੍ਹੀ ਸੀ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਨੇ ਆਖਿਆ ਕਿ ਇਹੋ ਬੈਂਕ ਅਧਿਕਾਰੀ ਗਰੀਬ ਕਿਸਾਨਾਂ ਦੀਆਂ ਫੋਟੋਆਂ ਲਾਉਂਦੇ ਅਤੇ ਨਾਂਅ ਜਨਤਕ ਕਰਦੇ ਹਨ ਪਰ ਇੰਨ੍ਹਾਂ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਧਨਾਢ ਧਿਰਾਂ ਦੇ ਅਰਬਾਂ ਰੁਪਏ ਦੇ ਕਰਜਿਆਂ ‘ਤੇ ਲੀਕ ਮਾਰਨ ਵੇਲੇ ਭਾਫ ਵੀ ਬਾਹਰ ਨਹੀਂ ਕੱਢੀ ਜਾਂਦੀ ਹੈ

ਉਨ੍ਹਾਂ ਆਖਿਆ ਕਿ ਹੁਣ ਵੀ ਇਨ੍ਹਾਂ ਹੀ ਬੈਂਕਾਂ ਵੱਲੋਂ ਨਿਗੂਣੇ ਕਰਜੇ ਦੀ ਵਸੂਲੀ ਲਈ ਖਾਲੀ ਚੈੱਕਾਂ ‘ਤੇ ਮਨਮਰਜੀ ਦੀ ਰਕਮ ਭਰਕੇ ਅਦਾਲਤੀ, ਜੇਲ੍ਹਾਂ ਦੇ ਡਰਾਵੇ, ਕੁਰਕੀਆਂ ਅਤੇ ਨਿਲਾਮੀਆਂ ਦਾ ਦੌਰ ਚਲਾ ਕੇ ਕਿਸਾਨਾਂ ਨੂੰ ਮੌਤ ਦੇ ਮੂੰਹ ‘ਚ ਧੱਕਿਆ ਜਾ ਰਿਹਾ ਹੈ ਜਿਸ ਕਰਕੇ ਜੱਥੇਬੰਦੀ ਨੂੰ ਸੰਘਰਸ਼ ਵਿੱਢਣਾ ਪਿਆ ਹੈ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਦੋਸ਼ ਲਾਇਆ ਕਿ ਬੈਂਕ ਮੁਲਾਜਮਾਂ ਨੇ ਥੋੜ੍ਹੇ ਦਿਨ ਕੁਝ ਕੁ ਵੱਡੇ ਡਿਫਾਲਟਰਾਂ ਦੇ ਘਰਾਂ ਅੱਗੇ ਧਰਨੇ ਲਾ ਕੇ ਵਸੂਲੀ ਕਰਨ ਦੇ ਡਰਾਮੇ ਆਪਣੇ ਸੌੜੀ ਸਿਆਸਤ ਤਹਿਤ ਇਨ੍ਹਾਂ ਉੱਚ ਅਧਿਕਾਰੀਆਂ ਨੇ ਠੱਪ ਕਰ ਦਿੱਤੇ ਸਨ ਜਦੋਂ ਕਿ ਹਾਲੇ ਵੀ ਵੱਡਿਆਂ ਵੱਲ ਕਰਜਿਆਂ ਦੀਆਂ ਪੰਡਾਂ ਬਾਕੀ ਹਨ ਜਿਨ੍ਹਾਂ ਨੂੰ ਉਗਰਾਹੁਣ ਦੀ ਕੋਈ ਅਫਸਰ ਹਿੰਮਤ ਵੀ ਨਹੀਂ ਕਰਦਾ ਹੈ।

ਉਨ੍ਹਾਂ ਆਖਿਆ ਕਿ ਬੈਂਕਾਂ ਦਾ ਘਾਟੇ ‘ਚ ਜਾਣ ਦਾ ਕਾਰਨ ਆਪਣੇ ਘਰਾਂ ਦੇ ਮਾੜੇ ਹਾਲਾਤਾਂ ਕਰਕੇ ਕਰਜਾ ਵਾਪਸ ਕਰਨ ਤੋਂ ਅਸਮਰੱਥ ਕਿਸਾਨ ਨਹੀਂ ਸਗੋਂ ਬੈਂਕ ਵੱਡਿਆਂ ਕਰਜਦਾਰਾਂ, ਡਿਫਾਲਟਰ ਜਗੀਰਦਾਰਾਂ ‘ਤੇ ਚੱਲ ਰਹੀ ਠੰਢੀ ਨਜ਼ਰ ਵਜੋਂ ਦਿੱਤੇ ਜਾ ਰਹੇ ਅਰਬਾਂ ਦੇ ਗੱਫੇ ਹਨ ਅੱਜ ਦੇ ਧਰਨੇ ਨੂੰ ਜਗਸੀਰ ਸਿੰਘ ਝੂੰਬਾ, ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ, ਸੁਖਦੇਵ ਸਿੰਘ ਰਾਮਪੁਰਾ, ਮਨਜੀਤ ਸਿੰਘ ਭੁੱਚੋ ਖੁਰਦ, ਜਗਦੇਵ ਸਿੰਘ ਜੋਗੇਵਾਲਾ, ਜੱਗਾ ਸਿੰਘ ਰਾਏ ਕਲਾਂ, ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੁਰੂ, ਕੱਚੇ ਥਰਮਲ ਕਾਮਿਆਂ ਦੀ ਜੱਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਟੀਐਸਯੂ ਦੇ ਆਗੂ ਤਰਸੇਮ ਚੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਨਵਾਂ ਰੂਪ ਦੇ ਕੇ ਆਉਂਦੇ ਦਿਨਾਂ ਵਿੱਚ ਤਿੱਖਾ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।