ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਖਰੜਾ ਸੂਬਾ ਸਰਕਾਰਾਂ ਨੂੰ ਭੇਜਿਆ : ਕਿਸਾਨ
Farmers Protest: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਸਾਹਿਬ ਸੁਨਾਮ ਵਿਖੇ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਜ਼ਿਲਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਸ਼ਾਮਿਲ ਹੋਏ।
ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚੇ ਵੱਲੋ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਜ ਮਾਰਚ ਨੂੰ ਲੱਗਣ ਵਾਲਾ ਪੱਕਾ ਮੋਰਚਾ ਸੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਖੇਤੀ ਖਰੜਾ ਸੂਬਾ ਸਰਕਾਰਾਂ ਨੂੰ ਭੇਜਿਆ ਹੈ ਇਸ ਖਰੜੇ ਨੂੰ ਜਥੇਬੰਦੀਆਂ ਦੇ ਦਬਾਊ ਸਦਕਾ ਬੇਸ਼ੱਕ ਪੰਜਾਬ ਸਰਕਾਰ ਨੇ ਮੂੰਹ ਜਬਾਨੀ ਕਹਿ ਦਿੱਤਾ ਕਿ ਇਹ ਖਰੜਾ ਪੰਜਾਬ ਵਿੱਚ ਲਾਗੂ ਨਹੀ ਹੋਵੇਗਾ ਪਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਤਾਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਖਰੜੇ ਵਿਰੁੱਧ ਵਿਧਾਨ ਸਭਾ ਵਿੱਚ ਨੋਟੀਫਿਕੇਸ਼ਨ ਜਾਰੀ ਕਰੇ।
ਇਹ ਵੀ ਪੜ੍ਹੋ: Stock Market Crash: ਭਾਰਤੀ ਸਟਾਕ ਮਾਰਕੀਟ ’ਚ ਆਈ ਵੱਡੀ ਗਿਰਾਵਟ, ਜਾਣ ਕੇ ਉੱਡ ਜਾਣਗੇ ਹੋਸ਼
ਇਸ ਲਈ ਖੇਤੀਬਾੜੀ ਏਜੰਡੇ ਅਤੇ ਜਮੀਨਾਂ ਦੇ ਮਾਲਕੀ ਹੱਕ ਲੈਣ ਲਈ ਸੰਯੁਕਤ ਮੋਰਚੇ ਦੇ ਸੱਦੇ ਮਿਤੀ 5-3-2025 ਨੂੰ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਇਸ ਮੋਰਚੇ ਨੂੰ ਲੈ ਕੇ ਆਉਣ ਵਾਲੇ ਦਿਨਾਂ ਵਿੱਚ ਜੰਗੀ ਪੱਧਰ ’ਤੇ ਪਿੰਡਾਂ ਵਿੱਚ ਰੈਲੀਆਂ ਸਮੇਤ ਔਰਤਾਂ ਮੀਟਿੰਗਾਂ ਨੌਜਵਾਨਾਂ ਦੀਆ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਇਹਨਾਂ ਮੰਗਾਂ ਨੂੰ ਲਾਗੂ ਨਹੀਂ ਕਰਦੀ ਇਸ ਮੰਗ ਦੇ ਵਿੱਚ ਮੁੱਖ ਮੰਗ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮਾਫ ਕਰਨ ਦੀ ਵੀ ਹੈ। ਆਗੂਆਂ ਨੇ ਕਿਹਾ ਕਿ ਜ਼ਿਲਾ ਸੰਗਰੂਰ ਵੱਲੋਂ ਇਸ ਪੱਕੇ ਮੋਰਚੇ ਵਿੱਚ ਵੱਡੇ ਕਾਫਲੇ ਬੰਨਕੇ ਲਗਾਤਾਰ ਜਾਂਦੇ ਰਹਿਣਗੇ। Farmers Protest
ਇਸ ਮੌਕੇ ਬਹਾਲ ਸਿੰਘ ਢੀਡਸਾ, ਦਰਸ਼ਨ ਸਿੰਘ ਚੰਗਾਲੀ ਵਾਲਾ, ਸੁਨਾਮ ਬਲਾਕ ਦੇ ਆਗੂ ਰਾਮਸਰਨ ਉਗਰਾਹਾਂ, ਮਾਣਕ ਕਣਕਵਾਲ, ਲਹਿਰਾ ਬਲਾਕ ਦੇ ਕਰਨੈਲ ਸਿੰਘ ਗਨੋਟਾ, ਮੂਨਕ ਬਲਾਕ ਦੇ ਰਿੰਕੂ ਮੂਨਕ, ਰੋਸ਼ਨ ਮੂਨਕ, ਧੂਰੀ ਬਲਾਕ ਦੇ ਮਨਜੀਤ ਸਿੰਘ ਜਹਾਂਗੀਰ, ਭਵਾਨੀਗੜ ਬਲਾਕ ਦੇ ਅਜੈਬ ਸਿੰਘ ਲੱਖੇਵਾਲ, ਬਲਵਿੰਦਰ ਸਿੰਘ ਘਨੌੜ, ਸੰਗਰੂਰ ਬਲਾਕ ਦੇ ਰਣਜੀਤ ਸਿੰਘ ਲੌਂਗੋਵਾਲ, ਕਰਮਜੀਤ ਸਿੰਘ ਮੰਗਵਾਲ, ਦਿੜ੍ਹਬਾ ਬਲਾਕ ਦੇ ਭਰਭੂਰ ਸਿੰਘ ਮੋੜਾ ਆਦਿ ਹਾਜ਼ਰ ਹੋਏ। Farmers Protest