Kisaan Railway Track Jaam: ਕਿਸਾਨਾਂ ਦਾ ਪੰਜਾਬ ਭਰ ’ਚ ਰੇਲਾਂ ਰੋਕਣ ਦਾ ਐਲਾਨ, ਜਾਣੋ

Kisaan Railway Track Jaam
ਕਿਸਾਨਾਂ ਦਾ ਪੰਜਾਬ ਭਰ ’ਚ ਰੇਲਾਂ ਰੋਕਣ ਦਾ ਐਲਾਨ, ਜਾਣੋ

18 ਤਾਰੀਕ ਤੋਂ ਪੰਜਾਬ ਭਰ ’ਚ ਰੇਲਾਂ ਰੋਕਾਂਗੇ  

12 ਤੋਂ 3 ਵਜੇ ਤੱਕ ਰੇਲਾਂ ਰਕਾਂਗੇ

Kisaan Railway Track Jaam: (ਸੱਚ ਕਹੂੰ ਨਿਊਜ਼) ਖਨੌਰੀ। ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਅੰਦੋਲਨ ਜਾਰੀ ਹੈ। ਕਿਸਾਨ ਆਗੂ ਜਗਜੀਤ ਡੱਲੇਵਾਲ ਲਗਾਤਾਰ 19ਵੇਂ ਦਿਨ ਵੀ ਖਨੌਰੀ ਸਰਹੱਦ ‘ਤੇ ਮਰਨ ਵਰਤ ‘ਤੇ ਬੈਠੇ ਹਨ। ਕਿਸਾਨ ਆਗੂ ਸਰਵਨ ਪੰਧੇਰ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਪੂਰਾ ਦੇਸ਼ ਚਿੰਤਤ ਹੈ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਚਿੰਤਾ ਨਹੀ ਹੈ। ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਹੈ।ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਖਰਾਬ ਹੋਣ ‘ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਸਵਰਣ ਪੰਧੇਰ ਨੇ ਪੰਜਾਬ ’ਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਕਿਸਾਨ 16 ਮਾਰਚ ਨੂੰ ਟਰੈਕਟਰ ਮਾਰਚ ਕਰਨਗੇ ਅਤੇ 18 ਤਾਰੀਕ ਤੋਂ ਪੰਜਾਬ ਭਰ ’ਚ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲ ਟਰੈਕ ’ਤੇ ਬੈਠਣਗੇ।

ਕਿਸਾਨਾਂ ‘ਤੇ ਸੁੱਟਿਆ ਅਥਰੂ ਗੈਸ ਦਾ ਗੋਲਾ | Punjab farmers Protest

ਕਿਸਾਨਾਂ ਦਾ 101 ਮਰਜ਼ੀਵੜਿਆਂ ਦਾ ਜੱਥਾ ਪੈਦਲ ਦਿੱਲੀ ਕੂਚ ਲਈ ਵਾਲੇ ਪਾਸੇ ਅੱਗੇ ਵੱਧ ਚੁੱਕਾ ਹੈ ਅਤੇ ਹਰਿਆਣਾ ਪੁਲਿਸ ਵਿਚਕਾਰ ਹੋ ਸਕਦਾ ਕਿਸਾਨਾਂ ਦਾ ਮੁੜ ਟਕਰਾਓ। ਇਧਰ ਹਰਿਆਣਾ ਪ੍ਰਸ਼ਾਸਨ ਵੱਲੋਂ ਸ਼ੰਭੂ ਬਾਰਡਰ ਤੇ ਆਪਣੇ ਪ੍ਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ । ਸ਼ੰਭੂ ਬਾਰਡਰ ਤੇ ਬੈਰੀਕੇਟਿੰਗ ਤੋਂ ਇਲਾਵਾ ਸ਼ੈਡ ਉਪਰ ਚਾਦਰਾਂ ਲਾ ਕੇ ਉੱਚਾ ਚੁੱਕਿਆ ਗਿਆ ਹੈ। ਪਾਣੀ ਦੀ ਪ੍ਰਸ਼ਾਸਨ ਦੇ ਵਿਚਾਰ ਬਾਛੜ ਨਾਲ ਵੀ ਕਿਸਾਨਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ। ਕਿਸਾਨਾਂ ਵੱਲੋਂ ਦਿੱਲੀ ਵਧਣ ਮੌਕੇ ਹਰਿਆਣਾ ਪੁਲਿਸ ਵੱਲੋਂ ਲਾਈ ਗਈ ਜਾਲੀ ਨੂੰ ਤੋੜਨ ਲਈ ਰੱਸਾ ਬੰਨਿਆ ਗਿਆ ਜਿਸ ਤੋਂ ਬਾਅਦ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਪਾਣੀ ਦੀ ਵਾਛੜ ਕਰ ਦਿੱਤੀ ਗਈ ।

ਇਹ ਵੀ ਪੜ੍ਹੋ: Cold Wave Alert: ਦਿੱਲੀ-ਐਨਸੀਆਰ ਵਿੱਚ ਤੇਜ਼ ਹਵਾਵਾਂ ਅਤੇ ਸੀਤ ਲਹਿਰ ਕਾਰਨ ਠੰਢ ਵਧੀ

ਇਸ ਤੋਂ ਇਲਾਵਾ ਅੱਥਰੂ ਪਹਿਲਾਂ ਤਾਂ ਗੈਸ ਦਾ ਗੋਲਾ ਵੀ ਕਿਸਾਨਾਂ ਉੱਪਰ ਸੁੱਟ ਦਿੱਤਾ ਗਿਆ ਤਾਂ ਜੋ ਕਿਸਾਨਾਂ ਨੂੰ ਪਿੱਛੇ ਧੱਕਿਆ ਜਾ ਸਕੇ। ਅੱਥਰੂ ਗੈਸ ਦਾ ਇਸਤੇਮਾਲ ਹੋਣ ਤੋਂ ਬਾਅਦ ਕਿਸਾਨ ਪਿੱਛੇ ਮੁੜੇ ਹਨ ਅਤੇ ਧੂਆ-ਰੋਲ ਹੋ ਗਿਆ। ਅੱਥਰੂ ਗੈਸ ਦਾ ਇਸਤੇਮਾਲ ਕਰਨ ਤੋਂ ਬਾਅਦ ਇੱਕ ਕਿਸਾਨ ਜ਼ਖਮੀ ਹੋਇਆ ਹੈ ਜਿਸ ਨੂੰ ਕਿ ਐਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਜਾ ਰਿਹਾ ਹੈ। Kisaan Railway Track Jaam

ਕਿਸਾਨਾਂ ਤੇ ਲਗਾਤਾਰ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਿਸਾਨਾਂ ਉੱਪਰ ਜੋ ਪਾਣੀ ਬਰਾਇਆ ਜਾ ਰਿਹਾ ਹੈ ਉਹ ਘੱਗਰ ਦਾ ਹੀ ਪਾਣੀ ਹੈ ਜੋ ਕਿ ਗੰਦਾ ਮੰਦਾ ਹੈ। ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਿੱਛੇ ਹਟਾਉਣ ਲਈ ਲਗਾਤਾਰ ਅੱਥਰੂ ਗੈਸ ਦੇ ਗੋਲੇ ਵਰਾਏ ਜਾ ਰਹੇ ਹਨ। ਇਸ ਦੌਰਾਨ ਕਾਫੀ ਕਿਸਾਨ ਜ਼ਖਮੀ ਹੋਏ ਹਨ ਜਿਨਾਂ ਨੂੰ ਕਿ ਐਂਬੂਲੈਂਸਾਂ ਰਾਹੀਂ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਹੈ। ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਜਾਲੀ ਦੇ ਨੇੜੇ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਹੈ ਅਤੇ ਨਾਲ ਦੀ ਨਾਲ ਹੀ ਅੱਥਰੂ ਗੈਸ ਛੱਡੀ ਜਾ ਰਹੀ ਹੈ। ਸ਼ੰਭੂ ਬਾਰਡਰ ਤੇ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਹੈ ।