ਫਸਲ ਦੇ ਨੁਕਸਾਨ ‘ਤੇ ਹਾਈਕੋਰਟ ਤੋਂ ਮੁਆਵਜ਼ੇ ਦੀ ਅਪੀਲ ਕਰਨ ਵਾਲੇ ਕਿਸਾਨ ਨੇ ਕੀਤੀ ਖੁਦਕੁਸ਼ੀ
ਤਿਰੂਵਨੰਤਪੁਰਮ (ਏਜੰਸੀ)। ਕੇਰਲ ਦੇ ਪਠਾਨਮਥਿੱਟਾ ਜ਼ਿਲੇ ਦੇ ਤਿਰੂਵੱਲਾ ਨੇੜੇ ਨਿਰਨਾਮ ਵਿਖੇ, ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕੇਰਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਲੇ ਇੱਕ ਕਿਸਾਨ ਦੀ ਲਾਸ਼, ਇੱਕ ਦਰੱਖਤ ਨਾਲ ਲਟਕਦੀ ਮਿਲੀ। ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ 49 ਸਾਲਾ ਰਾਜੀਵ ਨੇ ਐਤਵਾਰ ਸ਼ਾਮ ਨੂੰ ਖੁਦਕੁਸ਼ੀ ਕਰ ਲਈ ਕਿਉਂਕਿ ਉਹ ਕਰਜ਼ਾ ਮੋੜਨ ਤੋਂ ਅਸਮਰੱਥ ਸੀ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਿਰੂਵਾਲਾ ਤਾਲੁਕ ਹਸਪਤਾਲ ਲਿਜਾਇਆ ਗਿਆ ਹੈ। ਰਾਜੀਵ ਨੇ ਕਈ ਹੋਰ ਕਿਸਾਨਾਂ ਵਾਂਗ ਬੈਂਕ ਕਰਜ਼ਾ ਲਿਆ ਸੀ ਅਤੇ ਕੁਝ ਸਵੈ-ਸਹਾਇਤਾ ਸਮੂਹਾਂ ਤੋਂ ਵੀ ਕਰਜ਼ਾ ਲਿਆ ਸੀ। ਉਹ 10 ਏਕੜ ਠੇਕੇ ‘ਤੇ ਲੈ ਕੇ ਖੇਤੀ ਕਰਦਾ ਸੀ। ਰਾਜੀਵ ਨੇ ਕੁਝ ਕਿਸਾਨਾਂ ਨਾਲ ਮਿਲ ਕੇ ਹਾਈਕੋਰਟ ‘ਚ ਰਿੱਟ ਪਟੀਸ਼ਨ ਦਾਇਰ ਕਰਕੇ ਫਸਲ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ