Punjab Farmers Protest: ਰਜਿੰਦਰ ਹਸਪਤਾਲ ਵਿਖੇ ਦਾਖਲ ਸੀ ਕਿਸਾਨ ਰਣਜੋਧ ਸਿੰਘ ਭੰਗੂ
Punjab Farmers Protest: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ੰਭੂ ਬਾਰਡਰ ਤੇ 14 ਦਸੰਬਰ ਨੂੰ ਸਲਫਾਸ ਖਾਣ ਵਾਲੇ ਕਿਸਾਨ ਦੀ ਅੱਜ ਤੜਕੇ ਰਜਿੰਦਰ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਕਿਸਾਨ ਦੀ ਮੌਤ ਹੋਣ ਤੇ ਕਿਸਾਨ ਆਗੂਆਂ ਵਿੱਚ ਸਰਕਾਰਾਂ ਖਿਲਾਫ ਰੋਸ ਪਾਇਆ ਜਾ ਰਿਹਾ ਹੈ।
Read Also : Bharatmala Project: ਭਾਰਤਮਾਲਾ ਪ੍ਰਾਜੈਕਟ ਦੇ ਵਿਰੋਧ ’ਚ ਟਾਵਰ ’ਤੇ ਚੜੇ ਕਿਸਾਨ
ਮ੍ਰਿਤਕ ਕਿਸਾਨ ਰਣਜੋਧ ਸਿੰਘ ਭੰਗੂ ਪੁੱਤਰ ਮੇਵਾ ਸਿੰਘ ਵਾਸੀ ਰਤਨਖੇੜੀ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਸੀ। ਉਹ ਆਪਣੇ ਪਿੱਛੇ ਆਪਣੀ ਮਾਤਾ, ਪੁੱਤਰ ਅਤੇ ਧੀ ਨੂੰ ਛੱਡ ਗਿਆ ਹੈ। ਉਕਤ ਕਿਸਾਨ ਦੀ ਧੀ ਵਿਆਹੀ ਹੋਈ ਹੈ ਅਤੇ ਪੁੱਤਰ ਕੁਆਰਾ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਦੀ ਜਾਨ ਲੈ ਰਹੀ ਹੈ ਪਰ ਕਿਸਾਨੀ ਮੰਗਾਂ ਨੂੰ ਲੈ ਕੇ ਗੱਲਬਾਤ ਨਹੀਂ ਕਰ ਰਹੀ । ਉਹਨਾਂ ਦੱਸਿਆ ਕਿ ਉਕਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜੁਕ ਸਿਹਤ ਕਾਰਨ ਵੀ ਪਰੇਸ਼ਾਨ ਸੀ ਜਿਸ ਕਾਰਨ ਉਸ ਵੱਲੋਂ ਸ਼ੰਭੂ ਬਾਰਡਰ ਉੱਤੇ ਪਹੁੰਚ ਕੇ ਸਰਕਾਰਾਂ ਤੋਂ ਦੁਖੀ ਹੋ ਕੇ ਆਪਣੇ ਜੀਵਨ ਲੀਲਾ ਸਮਾਪਤ ਕੀਤੀ ਹੈ। Punjab Farmers Protest