ਕਿਸਾਨ ਖੁਦਕੁਸ਼ੀ ਅੰਕੜੇ : ਕੇਂਦਰ ਦਾ ਦਾਅਵਾ 18 ਸਾਲ ’ਚ 1305 ਲੋਕਾਂ ਨੇ ਕੀਤੀ ਖੁਦਕੁਸ਼ੀ

Narendra-Singh-Tomar-696x391

ਕਿਸਾਨ ਖੁਦਕੁਸ਼ੀ ਅੰਕੜੇ : ਕੇਂਦਰ ਦਾ ਦਾਅਵਾ 18 ਸਾਲ ’ਚ 1305 ਲੋਕਾਂ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ। ਕੇਂਦਰ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦੇ ਅੰਕੜੇ ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਸਬੰਧ ਵਿੱਚ ਮੇਲ ਨਹੀਂ ਖਾਂਦੇ। ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਵੀਰਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਪੰਜਾਬ ’ਚ 2000 ਤੋਂ 2018 ਤੱਕ 1805 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ।

ਇਸ ਦੇ ਲਈ ਉਨ੍ਹਾਂ ਨੇ ਨੈਸਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਪੀਏਯੂ ਦੇ ਅਧਿਐਨ ਅਨੁਸਾਰ ਇਨ੍ਹਾਂ 18 ਸਾਲਾਂ ਵਿੱਚ 9,291 ਕਿਸਾਨਾਂ ਨੇ ਖੁਦਕੁਸੀ ਕੀਤੀ ਹੈ। ਬਾਕੀ ਖੁਦਕੁਸ਼ੀਆਂ ਖੇਤ ਮਜਦੂਰਾਂ ਨੇ ਕੀਤੀਆਂ ਹਨ।

ਮਹਾਰਾਸ਼ਟਰ ਦੇ ਸੰਸਦ ਮੈਂਬਰ ਨੇ ਸਵਾਲ ਕੀਤਾ

ਮਹਾਰਾਸਟਰ ਤੋਂ ਕਾਂਗਰਸ ਦੇ ਸੰਸਦ ਸੁਰੇਸ਼ ਨਰਾਇਣ ਧਨੋਦਕਰ ਨੇ ਲੋਕ ਸਭਾ ਵਿੱਚ ਪੀਏਯੂ ਦੇ ਅਧਿਐਨ ਦਾ ਹਵਾਲਾ ਦੇ ਕੇ ਸਵਾਲ ਪੁੱਛਿਆ ਸੀ। ਜਿਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਪੀਏਯੂ ਦੁਆਰਾ ਕੀਤਾ ਗਿਆ ਅਧਿਐਨ ਸਿਰਫ ਪੰਜਾਬ ਦੇ ਸੰਗਰੂਰ, ਬਠਿੰਡਾ, ਮੋਗਾ, ਲੁਧਿਆਣਾ, ਮਾਨਸਾ ਅਤੇ ਬਰਨਾਲਾ ਵਿੱਚ ਕੀਤਾ ਗਿਆ ਸੀ।

ਕਿਸਾਨ ਆਗੂਆਂ ਨੇ ਕਿਹਾ ਕੇਂਦਰ ਜਾਣਬੁੱਝ ਕੇ ਘੱਟ ਦੱਸ ਰਿਹਾ ਹੈ

ਪੰਜਾਬ ਦੇ ਸੀਨੀਅਰ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਸਹੀ ਅੰਕੜੇ ਨਹੀਂ ਦਿੰਦੀ। ਦੇਸ਼ ਵਿੱਚ ਖੇਤੀ ਦੀ ਹਾਲਤ ਚੰਗੀ ਹੋਣ ਦਾ ਸਬੂਤ ਦੇਣ ਲਈ ਖੁਦਕੁਸ਼ੀਆਂ ਦੇ ਅੰਕੜੇ ਘੱਟ ਦੱਸੇ ਜਾ ਰਹੇ ਹਨ। ਇਹ ਬਾਜੀ ਇਸ ਲਈ ਖੇਡੀ ਜਾ ਰਹੀ ਹੈ ਤਾਂ ਜੋ ਕੇਂਦਰ ਨੂੰ ਖੇਤੀ ਦੇ ਹਾਲਾਤ ਸੁਧਾਰਨ ਲਈ ਕੋਈ ਕੰਮ ਨਾ ਕਰਨਾ ਪਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ