ਭੀਮ ਸੈਨ ਇੰਸਾਂ,ਲਹਿਰਾਗਾਗਾ: ਨੇੜਲੇ ਪਿੰਡ ਚੋਟੀਆਂ ਵਿੱਚ ਕਰਜੇ ਤੋਂ ਪ੍ਰੇਸ਼ਾਨ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਅੱਜ ਸਵੇਰੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।
ਚੋਟੀਆਂ ਚੌਂਕੀ ਦੇ ਇੰਚਾਰਜ ਐਸਆਈ ਸਾਹਿਬ ਸਿੰਘ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਪੁੱਤਰ ਬੰਤ ਸਿੰਘ (65) ਅੱਜ ਸਵੇਰੇ ਆਪਣੇ ਬੇਟੇ ਨਾਲ ਖੇਤ ਗਿਆ ਸੀ। ਸਵੇਰੇ ਸਾਢੇ 10 ਵਜੇ ਦੇ ਕਰੀਬ ਉਸ ਨੇ ਕੋਠੇ ਅੰਦਰ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਸੁਖਜਿੰਦਰ ਸਿੰਘ ਢਾਈ ਏਕੜ ਦਾ ਮਾਲਕ ਸੀ ਅਤੇ ਉਸ ਦੇ ਸਿਰ ਸੁਸਾਇਟੀ ਅਤੇ ਬੈਂਕਾਂ ਦਾ ਕਰੀਬ ਛੇ ਲੱਖ ਰੁਪਏ ਕਰਜ਼ਾ ਚੜਿਆ ਹੋਇਆ ਸੀ।
ਉਸ ਦੇ ਦੋ ਲੜਕੇ ਅਤੇ ਦੋ ਲੜਕੀਆਂ ਸ਼ਾਦੀਸੁਦਾ ਹਨ। ਲਾਸ਼ ਦਾ ਪੋਸਟਮਾਰਟਮ ਮੂਣਕ ਦੇ ਸਿਵਲ ਹਸਪਤਾਲ ਵਿਖੇ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।














