Farmer Leaders Punjab: ਕਿਸਾਨ ਆਗੂਆਂ ਨੂੰ ਚਾਹੀਦੈ ‘ਗੰਨ ਲਾਇਸੈਂਸ’, ਜੰਗਲੀ ਸੂਰ ਤੇ ਕੁੱਤਿਆਂ ਸਣੇ ਨੀਲ ਗਾਵਾਂ ਨੂੰ ਮਾਰਨ ਲਈ ਮਿਲੇ ‘ਪਰਮਿਟ’

Farmer Leaders Punjab
Farmer Leaders Punjab: ਕਿਸਾਨ ਆਗੂਆਂ ਨੂੰ ਚਾਹੀਦੈ ‘ਗੰਨ ਲਾਇਸੈਂਸ’, ਜੰਗਲੀ ਸੂਰ ਤੇ ਕੁੱਤਿਆਂ ਸਣੇ ਨੀਲ ਗਾਵਾਂ ਨੂੰ ਮਾਰਨ ਲਈ ਮਿਲੇ ‘ਪਰਮਿਟ’

Farmer Leaders Punjab: ਭਗਵੰਤ ਮਾਨ ਨਾਲ ਮੀਟਿੰਗ ਦੌਰਾਨ ਕੀਤੀ ਮੰਗ, ਸਰਕਾਰ ਨੇ ਨਕਾਰੀ ਮੰਗ

  • ਪੰਜਾਬ ਸਰਕਾਰ ਕਿਸਾਨ ਆਗੂਆਂ ਦੀ ਮੰਗ ਨੂੰ ਸੁਣ ਕੇ ਹੋਈ ਹੈਰਾਨ | Farmer Leaders Punjab

Farmer Leaders Punjab: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਕਿਸਾਨਾਂ ਲਈ ਆਮ ਮੰਗਾਂ ਦੇ ਨਾਲ ਹੀ ਪੰਜਾਬ ਸਰਕਾਰ ਤੋਂ ‘ਗੰਨ ਲਾਇਸੈਂਸ’ ਦੀ ਵੀ ਮੰਗ ਕਰ ਦਿੱਤੀ ਗਈ ਹੈ। ਕਿਸਾਨ ਆਗੂਆਂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਨਾ ਸਿਰਫ਼ ‘ਗੰਨ ਲਾਇਸੈਂਸ’ ਦੀ ਮੰਗ ਕੀਤੀ ਗਈ ਹੈ, ਸਗੋਂ ਅਵਾਰਾ ਪਸ਼ੂਆਂ ਨੂੰ ਮਾਰਨ ਲਈ ਬਕਾਇਦਾ ਪਰਮਿਟ ਦੇਣ ਦੀ ਵੀ ਮੰਗ ਕਰ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਨੀਲ ਗਾਵਾਂ, ਕੁੱਤਿਆਂ ਤੇ ਜੰਗਲੀ ਸੂਰਾਂ ਨੂੰ ਗੋਲੀ ਨਾਲ ਮਾਰਨ ਲਈ ਪੰਜਾਬ ਸਰਕਾਰ ਤੋਂ ਪਰਮਿਟ ਮੰਗਿਆ ਹੈ ਹਾਲਾਂਕਿ ਇਸ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ, ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ’ਚ ਇਜਾਜ਼ਤ ਕੇਂਦਰ ਸਰਕਾਰ ਤੋਂ ਹੀ ਮਿਲ ਸਕਦੀ ਹੈ।

Read Also : Farmer Protest: ਕਿਸਾਨਾਂ ਦੇ ਧਰਨੇ ਨੂੰ ਸਾਬੋਤਾਜ ਕਰਨ ਲਈ ਪੁਲਿਸ ਵੱਲੋਂ ਕਾਰਵਾਈਆਂ ਜਾਰੀ

ਇਸ ਮੰਗ ਬਾਰੇ ਪੁਸ਼ਟੀ ਮੀਟਿੰਗ ’ਚ ਹਾਜ਼ਰ ਬਲਬੀਰ ਸਿੰਘ ਰਾਜੇਵਾਲ ਵੱਲੋਂ ਵੀ ਕਰ ਦਿੱਤੀ ਗਈ ਹੈ ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਵੱਡੇ ਪੱਧਰ ’ਤੇ ਫਸਲ ਨੂੰ ਜੰਗਲੀ ਸੂਰ ਅਤੇ ਕੁੱਤਿਆ ਸਣੇ ਨੀਲ ਗਾਵਾਂ ਵਲੋਂ ਖ਼ਰਾਬ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਹੀ ਉਨ੍ਹਾਂ ਨੂੰ ਮਾਰਨ ਲਈ ਪਰਮਿਟ ਤੇ ਗੰਨ ਲਾਇਸੈਂਸ ਦੀ ਮੰਗ ਰੱਖੀ ਗਈ ਹੈ।

Farmer Leaders Punjab

ਪੰਜਾਬ ਸਰਕਾਰ ਦੇ ਸੂਤਰਾਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਦੇ ਦੌਰਾਨ ਜਦੋਂ ਕਿਸਾਨ ਆਗੂਆਂ ਵੱਲੋਂ ਆਪਣੀ ਵੱਖ-ਵੱਖ ਮੰਗਾਂ ਨੂੰ ਰੱਖਿਆ ਜਾ ਰਿਹਾ ਸੀ ਤਾਂ ਮੌਕੇ ’ਤੇ ਇੱਕ ਕਿਸਾਨ ਆਗੂ ਵੱਲੋਂ ਮੰਗ ਕੀਤੀ ਗਈ ਕਿ ਸੂਬੇ ਦੇ ਵੱਡੀ ਗਿਣਤੀ ’ਚ ਕਿਸਾਨ ਆਗੂਆਂ ਵਲੋਂ ਗੰਨ ਲਾਇਸੈਂਸ ਲਈ ਅਪਲਾਈ ਕੀਤਾ ਹੋਇਆ ਹੈ ਪਰ ਉਨ੍ਹਾਂ ਨੂੰ ਲਾਇਸੈਂਸ ਨਹੀਂ ਮਿਲ ਰਿਹਾ। ਇਹ ਲਾਇਸੈਂਸ ਉਨ੍ਹਾਂ ਨੂੰ ਜਿੱਥੇ ਆਪਣੀ ਨਿੱਜੀ ਸੁਰੱਖਿਆ ਲਈ ਕਾਫ਼ੀ ਜਿਆਦਾ ਜਰੂਰੀ ਹੈ ਤਾਂ ਉਥੇ ਅਵਾਰਾ ਪਸ਼ੂਆਂ ਤੋਂ ਆਪਣੀਆਂ ਫਸਲਾਂ ਨੂੰ ਬਚਾਉਣ ਲਈ ਵੀ ਜਰੂਰੀ ਹੁੰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਦੀ ਇਸ ਮੰਗ ਨੂੰ ਸੁਣ ਕੇ ਮੌਕੇ ’ਤੇ ਹਾਜ਼ਰ ਅਧਿਕਾਰੀ ਵੀ ਹੈਰਾਨ ਸਨ ਕਿ ਆਖ਼ਰਕਾਰ ਪਸ਼ੂਆਂ ਨੂੰ ਮਾਰਨ ਲਈ ਸਰਕਾਰ ਸਾਰੇ ਕਿਸਾਨਾਂ ਨੂੰ ਪਰਮਿਟ ਕਿਵੇਂ ਦੇ ਸਕਦੀ ਹੈ।

ਸੈਂਕੜੇ ਏਕੜ ਫਸਲ ਖ਼ਰਾਬ ਕਰ ਦਿੰਦੇ ਹਨ ਅਵਾਰਾ ਪਸ਼ੂ ਤਾਂ ਮੰਗੇ ਹਨ ਮਾਰਨ ਲਈ ਪਰਮਿਟ : ਬਲਬੀਰ ਰਾਜੇਵਾਲ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਸੂਰ, ਕੁੱਤੇ, ਨੀਲ ਗਾਵਾਂ ਵੱਲੋਂ ਸੈਂਕੜੇ ਏਕੜ ਫਸਲ ਨੂੰ ਖ਼ਰਾਬ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ ਇਸ ਕਾਰਨ ਹੀ ਸਰਕਾਰ ਤੋਂ ਪਰਮਿਟ ਦੀ ਮੰਗ ਕੀਤੀ ਗਈ ਹੈ

LEAVE A REPLY

Please enter your comment!
Please enter your name here