Sad News: ਕਿਸਾਨ ਆਗੂ ਮਾਲੀ ਸਿੰਘ ਹੀਰ ਦੀ ਹਾਰਟ ਅਟੈਕ ਨਾਲ ਹੋਈ ਮੌਤ

Sad News
ਕਿਸਾਨ ਆਗੂ ਮਾਲੀ ਸਿੰਘ ਹੀਰ ਦੀ ਫਾਇਲ ਫੋਟੋ।

Sad News: (ਭੀਮ ਸੈਨ ਇੰਸਾਂ ਗੋਬਿੰਦਗੜ੍ਹ) ਜੇਜੀਆ। ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਇਕਾਈ ਪ੍ਰਧਾਨ ਮਾਲੀ ਸਿੰਘ ਹੀਰ ਦੀ ਹਾਰਟ ਅਟੈਕ ਨਾਲ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲੀ ਸਿੰਘ ਹੀਰ ਕਿਸਾਨ ਆਗੂ ਸੀ ਜੋ ਕਿ ਆਪਣੇ ਖੇਤ ਦੇ ਵਿੱਚ ਖੜੀ ਪਰਾਲੀ ਅਤੇ ਡੀਏਪੀ ਦੀ ਘਾਟ ਨਾ ਮਿਲਣ ਕਾਰਨ ਟੈਂਸ਼ਨ ਵਿੱਚ ਰਹਿੰਦਾ ਸੀ ,ਜਿਸ ਕਾਰਨ ਕਿਸਾਨ ਆਗੂ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: Faridkot Crime News: ਦੀਵਾਲੀ ਵਾਲੇ ਦਿਨ ਫਾਇਰਿੰਗ ਕਰਨ ਵਾਲੇ ਦੋ ਮੁੱਖ ਮੁਲਜ਼ਮਾਂ ਸਮੇਤ 6 ਵਿਅਕਤੀ ਕਾਬੂ

ਮਾਲੀ ਸਿੰਘ ਹੀਰ ਆਪਣੇ ਪਿੱਛੇ ਆਪਣੇ ਬੇਟੇ ਅਤੇ ਆਪਣੀ ਪਤਨੀ ਨੂੰ ਰੋਂਦੇ ਕਰਲਾਉਂਦਿਆਂ ਛੱਡ ਗਿਆ, ਸੰਤ ਰਾਮ ਛਾਜਲੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦੇ ਪਰਿਵਾਰ ਉਜੜ ਰਹੇ ਹਨ, ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮਾਲੀ ਸਿੰਘ ਹੀਰ ਦੇ ਪਰਿਵਾਰ ਦੀ ਪੰਜਾਬ ਸਰਕਾਰ ਨੂੰ ਮੱਦਦ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰਧਾਨ ਗਾਗੀ ਸਿੰਘ, ਤਾਰੀ ਸਿੰਘ ,ਹਰਬੰਸ ਸਿੰਘ, ਹਰਪਾਲ ਸਿੰਘ, ਗੁਰਚਰਨ ਸਿੰਘ, ਜਨਕ ਸਿੰਘ, ਬਲਜੀਤ ਸਿੰਘ, ਭੀਮ ਸਿੰਘ, ਬਿੰਦਰ ਸਿੰਘ, ਰਘਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।