ਕਿਹਾ, ਇੱਕ ਪਾਸੇ ਤੁਸੀਂ ਡਾਂਗ ਚੁੱਕ ਲਓ ਦੂਜੇ ਪਾਸੇ ਮੈਂ, ਹਾਰ ਗਿਆ ਤਾਂ ਤੁਹਾਡਾ ਗੁਲਾਮ ਬਣ ਜਾਵਾਂਗਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਕੇਂਦਰ ਦੇ ਖੇਤੀ ਕਾਨੂੰਨ ਦਾ ਚਾਰੇ ਪਾਸੇ ਹੋ ਰਹੇ ਵਿਰੋਧ ਦਰਮਿਆਨ ਭਾਜਪਾ ਆਗੂ ਆਪਣੇ ਬੇਬਾਕ ਬਿਆਨ ਦਿੰਦੇ ਰਹੇ ਹਨ ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਇੱਕ ਵਿਵਾਦਪੂਰਨ ਬਿਆਨ ਦਿੱਤਾ ਸੀ, ਜਿਸ ਦੀ ਹਰ ਵਰਗ ਨੇ ਸਖ਼ਤ ਨਿਖੇਧੀ ਕੀਤੀ ਹੈ। ਇਸ ਦੌਰਾਨ ਕਿਸਾਨ ਆਗੂ ਗੁਰਨਾਮ ਸਿੰਘ ਚਢੂਣੀ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਉਨ੍ਹਾਂ ਦੀ ਹੀ ਭਾਸ਼ਾ ’ਚ ਜਵਾਬ ਦਿੱਤਾ ਹੈ। ਮਨੋਹਰ ਲਾਲ ਖੱਟਰ ਨੇ ਵਰਕਰਾਂ ਨੂੰ ਡਾਂਗਾ ਚੁੱਕਣ ਤੇ ਜੈਸੇ ਨੂੰ ਤੈਸਾ ਜਵਾਬ ਦੇਣ ਲਈ ਕਿਹਾ ਸੀ।
ਇਸ ਤੋਂ ਬਾਅਦ ਹੁਣ ਕਿਸਾਨ ਆਗੂ ਚਢੂਣੀ ਨੇ ਮਨੋਹਰ ਲਾਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਚੱਕਰ ’ਚ ਨਾ ਰਹਿਣਾ, ਤਾਰੀਕ ਤੈਅ ਕਰ ਲਓ ਕਦੋਂ ਆਉਣਾ ਹੈ ਤੁਸੀਂ ਗੁੰਡੇ ਤਿਆਰ ਕਰ ਲਓ ਅਸੀਂ ਕਿਸਾਨ ਤਿਆਰ ਕਰ ਲਵਾਂਗੇ। ਇੱਕ ’ਚ ਹੀ ਕੰਮ ਨਿਪਟਾ ਦਿੰਦੇ ਹਾਂ ਚਢੂਣੀ ਨੇ ਮੁੱਖ ਮੰਤਰੀ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਕਦੇ ਵੀ ਸਮਾਂ ਰੱਖ ਲਓ ਤੇ ਦੋ-ਦੋ ਹੱਥ ਕਰ ਲਓ ਦੂਜਿਆਂ ਦੇ ਲੜਕੇ ਮਰਵਾਉਣ ਦੀ ਲੋੜ ਨਹੀਂ ਹੈ। ਇੱਕ ਪਾਸੇ ਤੁਸੀਂ ਡਾਂਗ ਚੁੱਕ ਲਓ ਤੇ ਦੂਜੇ ਪਾਸੇ ਮੈਂ ਆਉਂਦਾ ਹਾਂ ਜੇਕਰ ਤੁਸੀਂ ਮੈਨੂੰ ਹਰਾ ਦਿੱਤਾ ਤਾਂ ਮੈਂ ਯੂਨੀਅਨ ਛੱਡ ਦਿਆਂਗਾ ਤੇ ਤੁਹਾਡਾ ਗੁਲਾਮ ਬਣ ਕੇ ਰਹਾਂਗਾ ਤੇ ਜੇਕਰ ਤੁਸੀਂ ਹਾਰ ਗਏ ਤਾਂ ਮੁੱਖ ਮੰਤਰੀ ਦਾ ਅਹੁਦਾ ਛੱਡ ਕੇ ਸਾਡੀ ਗੱਲ ਮੰਨ ਲੈਣਾ।
ਜ਼ਿਕਰਯੋਗ ਹੈ ਕਿ ਲਖੀਮਪੁਰ ਘਟਨਾ ਤੋਂ ਬਾਅਦ ਮੇਰਠ ’ਚ ਚਢੂਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਦੇਰ ਰਾਤ ਰਿਹਾਈ ਤੋਂ ਬਾਅਦ ਚਢੂਣਂ ਨੇ ਆਪਣੀ ਗੱਡੀ ’ਚ ਹੀ ਵੀਡੀਓ ਬਣਾ ਕੇ ਬਿਆਨ ਜਾਰੀ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ