ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਜਨ ਕਲਿਆਣ ਪਰਮਾਰਥੀ ਕੈਂਪ ਤੇ ਖੂਨਦਾਨ ਕੈਂਪ ਲਾਇਆ

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਪਵਿੱਤਰ ਯਾਦ ’ਚ ਜਨ ਕਲਿਆਣ ਪਰਮਾਰਥੀ ਕੈਂਪ ਤੇ ਖੂਨਦਾਨ ਕੈਂਪ ਲਾਇਆ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪੂਜਨੀਕ ਪਿਤਾ ਜੀ) ਦੀ ਪਵਿੱਤਰ ਯਾਦ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਜਨ ਕਲਿਆਣ ਪਰਮਾਰਥੀ ਕੈਂਪ ਤੇ ਖੂਨਦਾਨ ਕੈਂਪ ਲਾਇਆ ਗਿਆ। ਜਿਸ ਦਾ ਸ਼ੁੱਭ ਆਰੰਭ ਪੂਜਨੀਕ ਗੁਰੂ ਜੀ ਦੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਸਮੇਤ ਸਮੂਹ ਸ਼ਾਹੀ ਪਰਿਵਾਰ ਦੇ ਮੈਂਬਰਾਂ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਤੇ ਡਾਕਟਰਾਂ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਤੇ ਅਰਦਾਸ ਦਾ ਸ਼ਬਦ ਬੋਲ ਕੇ ਕੀਤਾ।

ਇਸ ਪਵਿੱਤਰ ਮੌਕੇ ਸਾਹਿਬਜ਼ਾਦੇ ਜਸਮੀਤ ਸਿੰਘ ਜੀ ਇੰਸਾਂ (ਪੂਜਨੀਕ ਗੁਰੂ ਜੀ ਦੇ ਪੁੱਤਰ) ਨੇ ਖੂਨਦਾਨ ਕਰਕੇ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਇਸ ਤੋਂ ਇਲਾਵਾ ਪੂਜਨੀਕ ਬਾਪੂ ਜੀ ਦੀ ਕਰਮ ਭੂਮੀ ਸ੍ਰੀ ਗੁਰੂਸਰ ਮੋਡੀਆ ਦੇ ਸ਼ਾਹ ਸਤਿਨਾਮ ਜੀ ਜਨਰਲ ਹਸਪਤਾਲ ’ਚ ਵੀ ਪੂਜਨੀਕ ਬਾਪੂ ਜੀ ਦੀ ਬਰਸੀ ਮੌਕੇ ਮੁਫ਼ਤ ਜਾਂਚ ਕੈਂਪ ਲਾਇਆ ਗਿਆ ਜਿਸ ’ਚ ਹਜ਼ਾਰਾਂ ਲੋਕਾਂ ਦੀ ਮੁਕਤ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।

ਤਿਆਗ, ਦਇਆ ਤੇ ਇਨਸਾਨੀਅਤ ਦੇ ਮਸੀਹਾ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ 5 ਅਕਤੂਬਰ 2004 ਨੂੰ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਨ੍ਹਾਂ ਦੀ ਪਵਿੱਤਰ ਯਾਦ ’ਚ ਇਸ ਦਿਨ ਨੂੰ ਪਰਮਾਰਥੀ ਦਿਵਸ’ ਵਜੋਂ ਮਨਾਉਂਦੀ ਹੈ ਤੇ ਖੂਨਦਾਨ ਸਮੇਤ ਮਾਨਵਤਾ ਭਲਾਈ ਦੇ 135 ਕਾਰਜ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ