ਸ਼ੰਭੂ ਬਾਰਡਰ ਤੋਂ ਮਾਨ ਦਲ ਦੇ ਹਿਰਾਸਤ ਵਿੱਚ ਲਏ ਕਿਸਾਨ ਆਗੂ ਸੰਗਰੂਰ ਜੇਲ੍ਹ ਤੋਂ ਰਿਹਾਅ
ਸੰਗਰੂਰ (ਗੁਰਪ੍ਰੀਤ ਸਿੰਘ) ਕਿਸਾਨੀ ਅੰਦੋਲਨ ’ਚ ਸ਼ੰਭੂ ਬਾਰਡਰ ਤੋਂ ਸ੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਦੇ ਕਿਸਾਨ ਵਿੰਗ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਪੰਜ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ, ਨੂੰ ਲੰਘੀ ਰਾਤ ਕਰੀਬ 7-30 ਵਜੇ ਸੰਗਰੂਰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਜਿਸ ਕਾਰਨ ਉਨ੍ਹਾਂ ਦੀ ਰਿਹਾਈ ਸੰਭਵ ਹੋਈ
ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਲਖਵੀਰ ਸਿੰਘ ਸੋਟੀ ਆਪਣੇ ਸਾਥੀਆਂ ਜਿਨ੍ਹਾਂ ਵਿੱਚ ਸਰਬਜੀਤ ਸਾਭੀ ਰਾਜਪੁਰਾ, ਹਰਬੰਸ ਸਿੰਘ ਰਾਜਪੁਰਾ, ਪ੍ਰੀਤਮ ਸਿੰਘ ਭੋਲੀਆ ਅਮਲੋਹ,ਚਰਨ ਸਿੰਘ ਅਮਲੋਹ ਤੇ ਜਸਪਾਲ ਸਿੰਘ ਸਲਾਣਾ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਅੰਦਰੋਂ ਤੇ ਬਾਹਰੋਂ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ
ਜੇਲ੍ਹ ਤੋਂ ਨਾਅਰੇਬਾਜ਼ੀ ਨਾਲ ਜੇਲ੍ਹ ਏਰੀਆ ਗੂੰਜਣ ਲਾ ਦਿੱਤਾ ਇਸ ਸਮੇਂ ਰਿਹਾਈ ਦੇਰੀ ਨਾਲ ਕਰਨ ’ਤੇ ਪਾਰਟੀ ਦੇ ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਬਰਨਾਲਾ ਤੇ ਜਗਜੀਤ ਸਿੰਘ ਖਾਲਸਾ ਪ੍ਰਧਾਨ ਰਾਜਪੁਰਾ ਨੇ ਕਿਹਾ ਕਿ ਜਦੋਂ ਜਮਾਨਤ 4 ਵਜੇ ਹੋ ਗਈ ਤਾਂ ਰਿਹਾਅ ਕਰਨ ਲੱਗੇ 4 ਘੰਟੇ ਦੇਰੀ ਕਰਨਾ ਗਲਤ ਹੈ,
ਕੈਦੀਆਂ ਨੂੰ ਦਿਨ ਖੜੇ੍ਹ ਰਿਹਾਅ ਕਰਨਾ ਚਾਹੀਦਾ ਹੈ ਤਾਂ ਜੋ ਉਹ ਟਾਇਮ ਸਿਰ ਘਰ ਪਹੁੰਚ ਸਕਣ ਲੇਟ ਰਿਹਾਈ ਕਾਰਨ ਪੰਜਾਬ ਪੁਲਿਸ ਵਿਰੁੱਧ ਵੀ ਨਾਅਰੇਬਾਜੀ ਕੀਤੀ ਗਈ ਇਸ ਮੌਕੇ ਆਗੂਆਂ ਨੂੰ ਸਨਮਾਨਿਤ ਕਰਨ ਲਈ ਗੁਰਤੇਜ ਸਿੰਘ ਜਿਲ੍ਹਾ ਪ੍ਰਧਾਨ ਬਰਨਾਲਾ ਕਿਸਾਨ ਵਿੰਗ,ਜੀਤ ਸਿੰਘ ਮਾਂਗੇਵਾਲ,ਬੱਗਾ ਸਿੰਘ, ਅਮਿ੍ਰਤ ਪਾਲ ਸਿੰਘ ਸਰਕਲ ਪ੍ਰਧਾਨ ਲੌਂਗੋਵਾਲ, ਅਮਰਜੀਤ ਸਿੰਘ ਪ੍ਰੈਸ ਸਕੱਤਰ ਤੋਂ ਇਲਾਵਾ ਹੋਰ ਆਗੂ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.