Farmer : ਸਰਕਾਰ ਵਾਅਦੇ ਤੋਂ ਮੁੱਕਰੀ, ਕਿਸਾਨ ਮਜ਼ਦੂਰ ਪੱਖੀ ਨੀਤੀ ਨਹੀਂ ਕੀਤੀ ਲਾਗੂ : ਕਿਸਾਨ ਆਗੂ

Farmer
ਸੁਨਾਮ: ਪਿੰਡ ਸੇਰੋ ਵਿਖੇ ਜ਼ਿਲ੍ਹੇ ਦੀ ਕਾਨਫਰੰਸ 'ਚ ਵੱਡੀ ਗਿਣਤੀ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ। ਤਸਵੀਰ: ਕਰਮ ਥਿੰਦ

16 ਨੂੰ ਭਾਰਤ ਬੰਦ ਦੇ ਸੱਦੇ ਦਾ ਸਮਰਥਨ, 24 ਤੋਂ ਚੰਡੀਗੜ੍ਹ ‘ਚ ਦਿਨ ਰਾਤ ਦੇ ਪੱਕੇ ਮੋਰਚੇ ਦਾ ਐਲਾਨ | Farmer

  • ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਵੇਚੇ, ਦੇਸ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ : ਸੂਬਾ ਪ੍ਰਧਾਨ ਉਗਰਾਹਾਂ | Farmer

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਤਰਫੋ ਅੱਜ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਅਧੀਨ ਪਿੰਡ ਸ਼ੇਰੋ ਵਿਖੇ ਖੁੱਲੀ ਕਾਨਫਰੰਸ ਕੀਤੀ ਗਈ। ਅੱਜ ਦੀ ਕਾਨਫਰੰਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝੜ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। (Farmer)

ਇਸ ਮੌਕੇ ਪਿੰਡ ਸੇਰੋ ਦੀ ਅਨਾਜ ਮੰਡੀ ਦੇ ਵਿੱਚ ਰੱਖੀ ਇਸ ਕਾਨਫਰੰਸ ਦੇ ਵਿੱਚ ਜ਼ਿਲ੍ਹੇ ਦੇ ਵਿੱਚੋਂ ਵੱਡੀ ਗਿਣਤੀ ਕਿਸਾਨਾਂ ਨੇ ਸਿਰਕਤ ਕੀਤੀ। ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇ ਕਿਹਾ ਕਿ ਮੌਕੇ ਦੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀਆਂ ਹਨ। ਪੂਰੇ ਦੇਸ ਅੰਦਰ ਰੋਜਗਾਰ ਦਾ ਖਾਤਮਾ ਕਰ ਦਿੱਤਾ ਗਿਆ ਹੈ। ਸਰਕਾਰੀ ਅਦਾਰੇ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ ਅਤੇ ਦੇਸ ਨੂੰ ਕਾਰਪੋਰੇਟ ਦੇ ਹਵਾਲੇ ਕੀਤਾ ਜਾ ਰਿਹਾ ਹੈ। ਸਮਹ ਲੋਕਾਂ ਕੋਲ ਸੰਘਰਸ ਕਰਨ ਤੋਂ ਬਿਨਾ ਕੋਈ ਚਾਰਾ ਨਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਐਸ. ਕੇ ਐਸ. ਦੇ ਸੱਦੇ ਤੇ 16-02-24 ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਪਿੰਡ ਸੇਰੋਂ ਦੀ ਅਨਾਜ ਮੰਡੀ ਵਿੱਚ ਰੱਖੀ ਕਾਨਫਰੰਸ ਵਿੱਚ ਵੱਡੀ ਗਿਣਤੀ ‘ਚ ਪੁੱਜੇ ਕਿਸਾਨ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਭਾਰਤ ਬੰਦ ਦਾ ਸਮਰਥਨ ਕਰਦੀ ਹੈ। ਆਗੂਆਂ ਨੇ ਕਿਹਾ ਕਿ ਐਸ ਕੇ ਐਸ ਭਾਰਤ ਪੱਧਰ ਤੇ ਬਣਿਆ ਹੋਇਆ ਹੈ ਜਦੋਂ ਵੀ ਕੋਈ ਵੀ ਕਾਲ ਆਵੇਗੀ ਉਸਨੂੰ ਪੂਰਨ ਤੋਰ ਤੇ ਸਮਰਥਨ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਸਮੂਹ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੇਰੀ ਸਰਕਾਰ ਬਣਨ ਤੇ ਕਿਸਾਨ ਮਜ਼ਦੂਰੀ ਪੱਖੀ ਨੀਤੀ ਲਾਗੂ ਕਰਾਂਗੇ ਪਰ ਅਜੇ ਤਕ ਕਿਸਾਨਾਂ ਮਜ਼ਦੂਰਾਂ ਪੱਖੀ ਨੀਤੀ ਲਾਗੂ ਨਹੀ ਕੀਤੀ। ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਸੀ ਨੌਜਵਾਨ, ਮੁਟਿਆਰਾਂ ਵਾਸਤੇ ਪੱਕੇ ਰੋਜਗਾਰ ਦਾ ਪ੍ਰਬੰਧ ਕਰਾਂਗੇ। ਆਗੂਆਂ ਨੇ ਦੱਸਿਆਂ ਕਿ 24-02-024 ਨੂੰ ਚੰਡੀਗੜ ਵਿਖੇ ਮੌਕੇ ਦੀ ਸਰਕਾਰ ਦੇ ਖਿਲਾਫ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਜਾਵੇਗਾ।

ਮੁੱਖ ਮੰਗਾਂ ਵਜੋਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕੀਤਾ ਜਾਵੇ, ਨਹਿਰੀ ਪਾਣੀ ਦਾ ਇੰਤਜਾਮ ਹੋਵੇ, ਨਸ਼ੇ ਦੇ ਮੋਟੇ ਸਮੱਗਲਰਾਂ ਨੂੰ ਸਲਾਖਾ ਪਿੱਛੇ ਕੀਤਾ ਜਾਵੇ, ਕਿਸਾਨਾਂ ਮਜ਼ਦੂਰਾਂ ਸਿਰ ਪਏ ਪਰਚੇ ਰੱਦ ਕੀਤੇ ਜਾਣ, ਦਿੱਲੀ ਘੋਲ ਦੇ ਸਹੀਦਾਂ ਨੂੰ ਪੂਰਾ ਮੁਆਵਜ਼ਾ ਅਤੇ ਇਕ ਜੀ ਨੂੰ ਸਰਕਾਰੀ ਨੌਕਰੀ ਅਤੇ ਸਾਰਾ ਕਰਜ਼ਾ ਖਤਮ ਹੋਵੇ, ਕਿਸਾਨਾਂ ਮਜ਼ਦੂਰਾਂ ਸਿਰ ਪਾਏ ਪਰਚੇ ਰੱਦ ਕੀਤੇ ਜਾਣ, ਸਤਾਰਾਂ ਏਕੜ ਦਾ ਸਟੈਡਰਡ ਕਾਨੂੰਨ ਲਾਗੂ ਹੋਵੇ ਅਤੇ ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣ।

ਇਸ ਮੌਕੇ ਦਰਬਾਰਾ ਸਿੰਘ ਛਾਜਲਾ, ਬਹਾਲ ਸਿੰਘ ਢੀਂਡਸਾ, ਦਰਸ਼ਨ ਸਿੰਘ ਚੰਗਾਲੀਵਾਲਾ, ਗੋਬਿੰਦਰ ਸਿੰਘ ਮੰਗਵਾਲ, ਰਣਜੀਤ ਸਿੰਘ ਲੌਂਗੋਵਾਲ, ਪਿੰਡ ਸੇਰੋ ਇਕਾਈ ਪ੍ਰਧਾਨ ਜਸਪਾਲ ਸਿੰਘ ਮੱਖਣ ਆਦਿ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਹਾਜ਼ਰ ਸਨ।