ਸਾਡੇ ਨਾਲ ਸ਼ਾਮਲ

Follow us

24.2 C
Chandigarh
Friday, February 13, 2026
More
    Home Breaking News Kisan News: ਸ...

    Kisan News: ਸੈਂਕੜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ

    Kisan News
    ਕਿਸਾਨ ਗੁਰਦੇਵ ਸਿੰਘ ਆਪਣੇ ਖੇਤਾਂ ਵਿੱਚ।

    ਪਿਛਲੇ ਪੰਜ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਬੀਜ ਰਿਹਾ ਹੈ ਕਣਕ | Kisan News 

    Kisan News: (ਰਾਜਨ ਮਾਨ) ਅੰਮ੍ਰਿਤਸਰ। ਪਰਾਲੀ ਨਾ ਸਾੜਨ ਦਾ ਹੋਕਾ ਦਿੰਦਿਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਲਾਕ ਦੇ ਪਿੰਡ ਭੋਏਵਾਲੀ ਦਾ ਕਿਸਾਨ ਗੁਰਦੇਵ ਸਿੰਘ ਪਿਛਲੇ ਪੰਜ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਕਣਕ ਦੀ ਬਿਜਾਈ ਕਰਕੇ ਇਲਾਕੇ ਵਿੱਚ ਕਈ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੋਇਆ ਹੈ। ਗੁਰਦੇਵ ਸਿੰਘ ਨੇ ਦੱਸਿਆ ਕਿ ਉਹ 2019 ਤੋਂ ਕਰੀਬ 20 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਬਿਨਾਂ ਪਰਾਲੀ ਸਾੜੇ ਕਰ ਰਿਹਾ ਹੈ, ਜਿਸ ਨਾਲ ਉਸ ਦੀ ਯੂਰੀਆ ਖਾਦ ਦੀ ਮਾਤਰਾ ਲਗਭਗ ਅੱਧੀ ਰਹਿ ਗਈ ਹੈ ਅਤੇ ਝਾੜ ਵਿੱਚ ਡੇਢ ਤੋਂ ਦੋ ਕੁਇੰਟਲ ਪ੍ਰਤੀ ਏਕੜ ਦਾ ਵਾਧਾ ਹੋਇਆ ਹੈ।

    ਉਸ ਨੇ ਦੱਸਿਆ ਕਿ ਮੈਂ ਇਸ ਲਈ ਪਰਾਲੀ ਨੂੰ ਬੇਲਰ ਨਾਲ ਬਾਹਰ ਕੱਢਣ ਦਾ ਕੰਮ ਵੀ ਨਹੀਂ ਕਰਦਾ ਬਲਕਿ ਪਰਾਲੀ ਨੂੰ ਖੇਤ ਵਿੱਚ ਹੀ ਮਿੱਟੀ ਨਾਲ ਮਿੱਟੀ ਕਰ ਦਿੰਦਾ ਹਾਂ, ਜਿਸ ਲਈ ਮੈਂ ਹੈਪੀ ਸੀਡਰ ਅਤੇ ਸੁਪਰ ਸੀਡਰ ਦੀ ਵਰਤੋਂ ਕਰ ਰਿਹਾ ਹਾਂ। ਉਸਨੇ ਦੱਸਿਆ ਕਿ ਪਹਿਲੇ ਦੋ ਸਾਲ ਤਾਂ ਮੈਨੂੰ ਇਸ ਦੇ ਫਾਇਦੇ ਦਾ ਕੋਈ ਸਪੱਸ਼ਟ ਪਤਾ ਨਹੀਂ ਲੱਗਾ ਪਰ ਉਸ ਤੋਂ ਬਾਅਦ ਖੇਤ ਦੀ ਉਪਜਾਊ ਸ਼ਕਤੀ ਵਧਣ ਲੱਗੀ ਅਤੇ ਮੈਨੂੰ ਯੂਰੀਆ ਖਾਦ ਦੀ ਮਾਤਰਾ ਘਟਾਉਣੀ ਪੈ ਗਈ।

    ਇਹ ਵੀ ਪੜ੍ਹੋ: Punjab Cabinet: ਪੰਜਾਬ ਕੈਬਨਿਟ ਦੇ ਪੰਜ ਨਵੇਂ ਮੰਤਰੀਆਂ ਨੇ ਚੁੱਕੀ ਸਹੁੰ, ਮਿਲੀ ਇਹ ਵੱਡੀ ਜ਼ਿੰਮੀਵਾਰੀ

    ਉਸਨੇ ਦੱਸਿਆ ਕਿ ਹੁਣ ਮੈਂ ਕਣਕ ਨੂੰ ਪ੍ਰਤੀ ਏਕੜ ਦੋ ਬੋਰੀ ਯੂਰੀਆ ਹੀ ਪਾਉਂਦਾ ਹਾਂ ਜਦਕਿ ਪਹਿਲਾਂ ਮੈਂ ਤਿੰਨ ਤੋਂ ਚਾਰ ਬੋਰੀਆਂ ਤੱਕ ਯੂਰੀਆ ਦੀ ਵਰਤੋਂ ਕਰਦਾ ਸੀ । ਉਸਨੇ ਦੱਸਿਆ ਕਿ ਹੁਣ ਮੇਰੇ ਖੇਤਾਂ ਵਿੱਚ ਨਾ ਤਾਂ ਮੀਂਹ ਦਾ ਪਾਣੀ ਲੰਮਾ ਸਮਾਂ ਠਹਿਰਦਾ ਹੈ ਅਤੇ ਨਾ ਹੀ ਖੇਤਾਂ ਦੀ ਮਿੱਟੀ ਬਹੁਤ ਜਿਆਦਾ ਸਖਤ ਹੁੰਦੀ ਹੈ ਜਿਸ ਨਾਲ ਖੇਤ ਨੂੰ ਬੀਜਣ ਅਤੇ ਵਾਹੁਣ ਵਿੱਚ ਪਰੇਸ਼ਾਨੀ ਨਹੀਂ ਆਉਂਦੀ। ਉਸ ਨੇ ਪੰਜਾਬ ਦੇ ਸਾਰੇ ਕਿਸਾਨੋ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਜਾਂ ਬੇਲਰ ਰਾਹੀਂ ਬਾਹਰ ਕੱਢਣ ਦੀ ਬਜਾਏ ਖੇਤ ਵਿੱਚ ਵਾਹ ਦੇਣ ਤਾਂ ਜੋ ਉਹਨਾਂ ਦੇ ਖੇਤਾਂ ਦੀ ਮਿੱਟੀ ਉਪਜਾਊ ਹੋਵੇ ਅਤੇ ਖੇਤੀ ਖਰਚੇ ਘੱਟ ਹੋਣ।

    LEAVE A REPLY

    Please enter your comment!
    Please enter your name here