ਕਰੋਨਾ ਮਹਾਮਾਰੀ : ਆਸਟ੍ਰੇਲੀਆ ‘ਚ ਫਸੇ ਆਪਣੇ ਪਰਿਵਾਰ ਦੀ ਟੈਨਸ਼ਨ ਨੂੰ ਲੈ ਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਆਤਮ ਹੱਤਿਆ

ਕਰੋਨਾ ਮਹਾਮਾਰੀ : ਆਸਟ੍ਰੇਲੀਆ ‘ਚ ਫਸੇ ਆਪਣੇ ਪਰਿਵਾਰ ਦੀ ਟੈਨਸ਼ਨ ਨੂੰ ਲੈ ਕੇ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਆਤਮ ਹੱਤਿਆ

ਸਮਾਣਾ (ਸੁਨੀਲ ਚਾਵਲਾ) ਕਰੋਨਾ ਮਹਾਮਾਰੀ ਦੇ ਚੱਲਦਿਆਂ ਆਸਟ੍ਰੇਲੀਆ ਵਿੱਚ ਫਸੇ ਆਪਣੇ ਪਰਿਵਾਰ ਲੈ ਕੇ ਪਿਛਲੇ ਕਈ ਦਿਨਾਂ ਤੋਂ ਟੈਨਸ਼ਨ ਵਿੱਚ ਚੱਲ ਰਹੇ ਕਿਸਾਨ ਬਲਵਿੰਦਰ ਸਿੰਘ (65) ਪੁੱਤਰ ਜਸੰਵਤ ਸਿੰਘ ਵਾਸੀ ਪਿੰਡ ਕੁਤਬਨਪੁਰ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਪਿੰਡ ਦੇ ਵਿਅਕਤੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦਾ ਲੜਕਾ ਪਰਿਵਾਰ ਸਮੇਤ ਕਰੀਬ 12-13 ਸਾਲ ਤੋਂ ਆਸਟਰੇਲੀਆ ਰਹਿ ਰਿਹਾ ਹੈ ਬਲਵਿੰਦਰ ਸਿੰਘ ਦੀ ਪਤਨੀ ਸੁਰਜੀਤ ਕੌਰ ਪਿਛਲੇ ਸਾਲ ਆਪਣੇ ਲੜਕੇ ਨੂੰ ਮਿਲਣ ਲਈ ਆਸਟ੍ਰੇਲੀਆ ਚਲੀ ਗਈ ਪ੍ਰੰਤੂ ਕਰੋਨਾ ਮਹਾਮਾਰੀ ਕਾਰਨ ਉਸ ਦਾ ਪੂਰਾ ਪਰਿਵਾਰ ਆਸਟਰੇਲੀਆ ਵਿੱਚ ਫਸ ਗਿਆ।

ਜਿਸ ਨੂੰ ਲੈ ਕੇ ਬਲਵਿੰਦਰ ਸਿੰਘ ਪਿਛਲੇ ਇੱਕ ਹਫ਼ਤੇ ਤੋਂ ਕਾਫੀ ਟੈਨਸ਼ਨ ਵਿੱਚ ਸੀ ਅੱਜ ਸਵੇਰੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਕਾਰਨ ਉਸਦੀ ਤਬੀਅਤ ਖਰਾਬ ਹੋਣ ਤੇ ਉਸ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਜਾ ਕੇ ਉਸ ਦੀ ਮੌਤ ਹੋ ਗਈ।ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਦੇ ਜਿਥੇ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਕਹਿਣ ਤੇ 174 ਦੀ ਕਾਰਵਾਈ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ। ਮ੍ਰਿਤਕ ਦੀ ਲੜਕੀ ਪਰਮਜੀਤ ਕੌਰ ਜ਼ੋ ਕਿ ਹਰਿਆਣਾ ਦੇ ਕਰਨਾਲ ਸ਼ਹਿਰ ਵਿਚ ਵਿਆਹੀ ਹੋਈ ਹੈ ਉਹ ਪਿੰਡ ਵਿਚ ਪਹੁੰਚ ਚੁੱਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here