
ਟਰੈਕਟਰ-ਟਰਾਲੀ ਦਾ ਹੋਇਆ ਭਾਰੀ ਨੁਕਸਾਨ | Malout News
ਮਲੋਟ (ਮਨੋਜ)। Malout News: ਸ਼ਨਿੱਚਰਵਾਰ ਦੁਪਹਿਰ ਵੇਲੇ ਇੱਕ ਟਰਾਲੀ ’ਚ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ ਜਿਸ ਕਾਰਣ ਜਿੱਥੇ ਟਰੈਕਟਰ-ਟਰਾਲੀ ਦਾ ਭਾਰੀ ਨੁਕਸਾਨ ਹੋਇਆ ਉਥੇ ਪਰਾਲੀ ਦੀ ਗੱਠਾਂ ਵੀ ਸੜ ਗਈਆਂ। ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਣ ਸਾਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਮਲੋਟ ਦੇ ਸੇਵਾਦਾਰਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਫਾਇਰ ਬ੍ਰਿਗੇਡ ਮਲੋਟ ਅਮਲੇ ਨਾਲ ਮਿਲ ਕੇ 2-3 ਘੰਟਿਆਂ ਦੀ ਕਰੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾ ਕੇ ਵੱਡਾ ਨੁਕਸਾਨ ਹੋਣੋਂ ਬਚਾ ਲਿਆ।
ਇਹ ਖਬਰ ਵੀ ਪੜ੍ਹੋ : Faridkot News: ਬੁਰੀ ਖਬਰ, ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੀ ਹੋਈ ਮੌਤ
ਜਾਣਕਾਰੀ ਦਿੰਦਿਆਂ ਹਰਮਨ ਇੰਸਾਂ ਪਿੰਡ ਮਾਹੂਆਣਾ ਨੇ ਦੱਸਿਆ ਕਿ ਦਾਨੇਵਾਲਾ-ਸੱਚਾ ਸੌਦਾ ਰੋਡ ਤੇ ਕੁਲਵਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਪਿੰਡ ਮਾਹੂਆਣਾ ਟਰੈਕਟਰ-ਟਰਾਲੀ ਚਲਾ ਰਿਹਾ ਸੀ ਤੇ ਟਰਾਲੀ ਵਿੱਚ ਪਰਾਲੀ ਦੀਆਂ ਗੱਠਾਂ ਲੱਦੀਆਂ ਹੋਈਆਂ ਸਨ ਤੇ ਅਚਾਨਕ ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਮਲੋਟ ਦੇ ਸੇਵਾਦਾਰਾਂ ਨੇ ਵੱਡੀ ਗਿਣਤੀ ’ਚ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਮਿਲ ਕੇ ਅੱਗ ’ਤੇ ਤਾਂ ਕਾਬੂ ਪਾ ਲਿਆ ਪਰ ਉਨ੍ਹਾਂ ਦਾ ਟਰੈਕਟਰ ਤੇ ਟਰਾਲੀ ਕਾਫੀ ਨੁਕਸਾਨਿਆ ਗਿਆ ਅਤੇ ਪਰਾਲੀ ਦੀਆਂ ਗੱਠਾਂ ਵੀ ਸੜ ਗਈਆਂ।
ਹਰਮਨ ਇੰਸਾਂ ਨੇ ਦੱਸਿਆ ਕਿ ਟਰਾਲੀ ਉਸ ਦੀ ਸੀ ਅਤੇ ਟਰੈਕਟਰ ਕੁਲਵਿੰਦਰ ਸਿੰਘ ਦਾ ਸੀ ਅਤੇ ਉਸਨੇ ਟਰੈਕਟਰ ਕੁਝ ਸਮਾਂ ਪਹਿਲਾਂ ਹੀ ਲਿਆ ਸੀ। ਇਸ ਮੌਕੇ ਜੱਜਬੀਰ ਸਿੰਘ ਖੇਹਰਾ ਐਸਐਫਓ ਨੇ ਦੱਸਿਆ ਕਿ ਦੁਪਹਿਰ ਕਰੀਬ 3 ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਫਾਇਰ ਬ੍ਰਿਗੇਡ ਅਮਲੇ ਨੇ ਵਾਰ-ਵਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਰ ਕੇ ਲਿਆਂਦੀਆਂ ਤੇ ਸ਼ਾਮ 6 ਵਜੇ ਤੱਕ ਕਰੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾ ਲਿਆ। ਇਸ ਮੌਕੇ ਜਿੰਮੇਵਾਰ ਸੇਵਾਦਾਰ ਗੁਰਚਰਨ ਸਿੰਘ ਇੰਸਾਂ, ਸੇਵਾਦਾਰ ਸੱਤਪਾਲ ਇੰਸਾਂ ਗਗਨ ਇੰਸਾਂ, ਅਮਨ ਇੰਸਾਂ, ਬੰਟੀ ਇੰਸਾਂ, ਪ੍ਰੇਮੀ ਸੇਵਕ ਮੱਖਣ ਇੰਸਾਂ, ਯੋਗੇਸ਼ ਇੰਸਾਂ, ਗੁਰਜੀਤ ਇੰਸਾਂ, ਗੁਰਚਰਨ ਸਿੰਘ ਇੰਸਾਂ, ਬ੍ਰਿਜ ਲਾਲ ਇੰਸਾਂ ਦਾਨੇਵਾਲਾ ਤੇ ਛਿੰਦਾ ਸਿੰਘ ਇੰਸਾਂ ਅਬੁੱਲ ਖੁਰਾਣਾ ਤੇ ਹੋਰ ਵੀ ਸੇਵਾਦਾਰਾਂ ਨੇ ਅੱਗ ਬੁਝਾਉਣ ’ਚ ਮੱਦਦ ਕੀਤੀ। Malout News













