ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News Shooting Cham...

    Shooting Championship: ਵਿਸ਼ਵ ਕੱਪ ’ਚ ਫਰੀਦਕੋਟ ਦੀ ਧੀ ਸਿਫ਼ਤ ਕੌਰ ਸਮਰਾ ਨੇ ਜਿੱਤਿਆ ਕਾਂਸੀ ਤਗਮਾ, ਇਲਾਕੇ ’ਚ ਖੁਸ਼ੀ ਦੀ ਲਹਿਰ

    Shooting Championship
    ਸਿਫ਼ਤ ਕੌਰ ਸਮਰਾ ਵਿਸ਼ਵ ਕੱਪ ’ਚ ਕਾਂਸੀ ਦਾ ਤਗਮਾ ਜਿੱਤਣ ਮੌਕੇ। 

    ਕਾਂਸੀ ਤਮਗਾ ਜਿੱਤਣ ’ਤੇ ਫ਼ਰੀਦਕੋਟ ’ਚ ਖੁਸ਼ੀ ਦਾ ਮਾਹੌਲ| Shooting Championship

    Shooting Championship: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਦੀ ਮਾਣਮੱਤੀ ਬੇਟੀ ਉਲੰਪੀਅਨ ਸਿਫ਼ਤ ਕੌਰ ਸਮਰਾ, ਜਿਸ ਨੇ 50 ਮੀਟਰ ਰਾਈਫ਼ਲ ਸ਼ੂਟਿੰਗ ’ਚ ਵਿਸ਼ਵ ਰਿਕਾਰਡ ਕਾਇਮ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਸੰਸਾਰ ਕੱਪ ਅੰਦਰ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤਣ ਦਾ ਮਾਣ ਹਾਸਲ ਕਰ ਚੁੱਕੀ ਹੈ। ਫ਼ਰੀਦਕੋਟ ਦੇ ਪਵਨਦੀਪ ਸਿੰਘ ਸਮਰਾ ਅਤੇ ਰਮਣੀਕ ਕੌਰ ਸਮਰਾ ਦੀ ਲਾਡਲੀ ਬੇਟੀ ਸਿਫ਼ਤ ਕੌਰ ਸਮਰਾ ਹਾਲ ਹੀ ਮਿਊਨਿਖ (ਜਰਮਨੀ) ਵਿਖੇ ਆਈ.ਐਸ.ਐਸ.ਐਫ਼ ਵਿਸ਼ਵ ਕੱਪ ’ਚ 50 ਮੀਟਰ ਰਾਈਫ਼ਲ ਮੁਕਾਬਲੇ ’ਚ ਪੁਜ਼ੀਸ਼ਨ ਥ੍ਰੀ ’ਤੇ ਖੇਡਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਫ਼ਰੀਦਕੋਟ, ਪੰਜਾਬ ਅਤੇ ਭਾਰਤ ਦਾ ਨਾਮ ਸਾਰੇ ਸੰਸਾਰ ਭਰ ’ਚ ਫ਼ਿਰ ਤੋਂ ਰੌਸ਼ਨ ਕੀਤਾ ਹੈ।

    ਇਹ ਵੀ ਪੜ੍ਹੋ: WTC Final 2025: ਮਾਰਕ੍ਰਮ ਦੇ ਪਰਾਕ੍ਰਮ ਅੱਗੇ ਪਸਤ ਕੰਗਾਰੂ, ਕੰਗਾਰੂਆਂ ਨੂੰ ਹਰਾ ਅਫਰੀਕਾ ਬਣਿਆ ਟੈਸਟ ਦਾ ਬਾਦਸ਼ਾਹ

    ਇੱਥੇ ਵਰਨਣਯੋਗ ਹੈ ਕਿ ਫ਼ਾਈਨਲ ਮੁਕਾਬਲੇ ’ਚ 453.1 ਦਾ ਸਕੋਰ ਬਣਾਇਆ ਸੀ। ਇਸ ਮੁਕਾਬਲੇ ’ਚ ਨਾਰਵੇ ਜੀਨੇਟ ਹੇਗ ਡੂਸਟੈਡ ਨੇ 466.9 ਅੰਕ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ, ਜਦੋਂਕਿ ਸਵਿਟਰਜ਼ਰਲੈਂਡ ਦੀ ਐਮਲੀ ਜੈਗੀ ਨੇ 464.8 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ। ਸਿਫ਼ਤ ਕੌਰ ਸਮਰਾ ਸੰਸਾਰ ਦੇ ਚੋਟੀ ਦੇ ਅੱਠ ਸ਼ੂਟਰਾਂ ’ਚੋਂ ਤੀਜੇ ਸਥਾਨ ’ਤੇ ਰਹੀ ਤੇ ਉਸ ਨੇ ਦੇਸ਼ ਦੀ ਝੋਲੀ ’ਚ ਕਾਂਸੀ ਦਾ ਤਗਮਾ ਪਾਉਣ ਦਾ ਮਾਣ ਹਾਸਲ ਕੀਤਾ ਹੈ।

    ਕਾਂਸੀ ਦਾ ਤਗਮਾ ਜਿੱਤਣ ’ਤੇ ਫ਼ਰੀਦਕੋਟ ’ਚ ਖੁਸ਼ੀ ਦਾ ਮਾਹੌਲ

    ਦੇਸ਼ ਲਈ ਵੱਡੇ ਪੱਧਰ ’ਤੇ ਮੈਡਲ ਜਿੱਤਣ ਵਾਲੀ ਬੇਟੀ ਸਿਫ਼ਤ ਕੌਰ ਸਮਰਾ ਦੇ ਹੁਣ ਸੰਸਾਰ ਕੱਪ ’ਚ ਕਾਂਸੀ ਦਾ ਤਗਮਾ ਜਿੱਤਣ ’ਤੇ ਫ਼ਰੀਦਕੋਟ ’ਚ ਖੁਸ਼ੀ ਦਾ ਮਾਹੌਲ ਹੈ। ਸਿਫ਼ਤ ਕੌਰ ਸਮਰਾ ਦੀ ਵੱਡੀ ਪ੍ਰਾਪਤੀ ਤੇ ਜ਼ਿਲਾ ਖੇਡ ਅਫ਼ਸਰ ਫ਼ਰੀਦਕੋਟ ਬਲਜਿੰਦਰ ਸਿੰਘ ਹਾਂਡਾ, ਸ਼ੂਟਿੰਗ ਕੋਚ ਸੁਖਰਾਜ ਕੌਰ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਸ਼੍ਰੀਮਤੀ ਅੰਜਨਾ ਕੌਂਸਲ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ,

    ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਪਵਨ ਕੁਮਾਰ, ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਦੇ ਪ੍ਰਧਾਨ ਦਵਿੰਦਰ ਸਿੰਘ ਪੰਜਾਬ ਮੋਟਰਜ਼, ਸਕੱਤਰ ਡਾ.ਬਲਜੀਤ ਸ਼ਰਮਾ, ਕਿ੍ਰਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਰਜਿ: ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਕੋਚ, ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ, ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ, ਲਾਇਨਜ਼ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਲੈਕਚਰਾਰ ਹਰਜੀਤ ਸਿੰਘ, ਸਕੱਤਰ ਇੰਜ.ਬਲਤੇਜ ਸਿੰਘ ਤੇਜੀ ਜੌੜਾ,

    ਸਮਾਜ ਗੁਰਿੰਦਰ ਸਿੰਘ ਗੋਰਾ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਪ੍ਰਧਾਨ ਅਸ਼ੋਕ ਭਟਨਾਗਰ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਕੁਲਵਿੰਦਰ ਕੰਵਲ, ਲੋਕ ਗਾਇਕ ਸੁਰਜੀਤ ਗਿੱਲ, ਫ਼ਰੈਂਡਜ਼ ਸਹਿਯੋਗ ਸੇਵਾ ਕਲੱਬ ਫ਼ਰੀਦਕੋਟ ਦੇ ਆਗੂ ਐਡਵੋਕੇਟ ਗੌਤਮ ਬਾਂਸਲ, ਸੰਜੀਵ ਕੁਮਾਰ ਟਿੰਕੂ ਮੌਂਗਾ, ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਦੇ ਪ੍ਰਧਾਨ ਪ੍ਰਿੰਸੀਪਲ ਡਾ.ਐਸ.ਐਸ.ਬਰਾੜ, ਸਟੇਟ ਐਵਾਰਡੀ ਖਜ਼ਾਨਚੀ ਗੁਰਵਿੰਦਰ ਸਿੰਘ ਧੀਂਗੜਾ, ਅਧਿਆਪਕ ਆਗੂ ਸੁਰਿੰਦਰਪਾਲ ਸਿੰਘ ਸੋਨੀ, ਨਵਦੀਪ ਸਿੰਘ ਰਿੱਕੀ ਨੇ ਸਿਫ਼ਤ ਕੌਰ ਸਮਰਾ, ਉਸ ਦੇ ਪਿਤਾ ਪਵਨਦੀਪ ਸਿੰਘ ਸਮਰਾ ਬੰਪੀ, ਮਾਤਾ ਰਮਣੀਕ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ। Shooting Championship