ਸਾਡੇ ਨਾਲ ਸ਼ਾਮਲ

Follow us

10.2 C
Chandigarh
Monday, January 19, 2026
More
    Home Breaking News Traffic Manag...

    Traffic Management: ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫਰੀਦਕੋਟ ਪੁਲਿਸ ਵੱਲੋਂ ਚੁੱਕਿਆ ਵੱਡਾ ਕਦਮ

    Traffic Management
    Traffic Management: ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਫਰੀਦਕੋਟ ਪੁਲਿਸ ਵੱਲੋਂ ਚੁੱਕਿਆ ਵੱਡਾ ਕਦਮ

    Traffic Management: ਸ਼ਹਿਰ ’ਚ ਲਗਾਈ ਯੈਲੋ ਲਾਈਨ 

    Traffic Management: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਸ਼ਹਿਰ ਅੰਦਰ ਟਿੱਲਾ ਬਾਬਾ ਫਰੀਦ ਨੂੰ ਜਾਦੇ ਰਸਤੇ, ਜਿੱਥੇ ਕਦੇ ਟ੍ਰੈਫਿਕ ਜਾਮ ਅਤੇ ਗਲਤ ਪਾਰਕਿੰਗ ਦੇ ਕਾਰਨ ਹਰ ਰੋਜ਼ ਸੰਗਤ ਅਤੇ ਸਥਾਨਕ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੀ ਯੋਗ ਅਗਵਾਈ ਹੇਠ ਟ੍ਰੈਫਿਕ ਵਿਵਸਥਾ ਨੂੰ ਸੁਚੱਜਾ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਫਰੀਦਕੋਟ ਟ੍ਰੈਫਿਕ ਪੁਲਿਸ ਵੱਲੋਂ ਟਿੱਲਾ ਬਾਬਾ ਫਰੀਦ ਨੂੰ ਜਾਦੇ ਰਸਤੇ ਪਰ ਪੀਲੀ ਪੱਟੀ (ਯੈਲੋ ਲਾਈਨ) ਲਗਾਈ ਗਈ ਹੈ।

    ਇਹ ਵੀ ਪੜ੍ਹੋ: Women’s ODI World Cup 2025: ਮਹਿਲਾ ਵਨਡੇ ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ, ਇਸ ਦਿਨ ਹੋਣਗੇ ਭਾਰਤ-ਪਾਕਿਸਤਾਨ ਆ…

    ਇਸ ਥਾਂ ਉੱਤੇ ਵਹੀਕਲਾਂ ਦੀ ਗਲਤ ਪਾਰਕਿੰਗ ਕਾਰਨ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀ ਸੰਗਤ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੰਸਪੈਕਟਰ ਵਕੀਲ ਸਿੰਘ, ਇੰਚਾਰਜ ਟ੍ਰੈਫਿਕ ਫ਼ਰੀਦਕੋਟ ਨੇ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਕਮੇਟੀ ਅਤੇ ਦੁਕਾਨਦਾਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਇਹ ਲਾਈਨ ਲਗਵਾਈ ਗਈ ਹੈ। ਉਹਨਾਂ ਕਿਹਾ ਕਿ ਪੀਲੀਆਂ ਲਾਈਨਾਂ ਤੋਂ ਅੱਗੇ ਵਹੀਕਲ ਪਾਰਕ ਕਰਨ ਵਾਲੇ ਵਹੀਕਲਾਂ ਦੇ ਚਲਾਨ ਕੀਤੇ ਜਾਣਗੇ। ਇਸੇ ਸਬੰਧੀ ਸਥਾਨਿਕ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਸਮਾਨ ਇਸ ਪੀਲੀ ਲਾਈਨ ਤੋਂ ਪਿੱਛੇ ਹੀ ਰੱਖਣ, ਜਦੋਂਕਿ ਆਮ ਪਬਲਿਕ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ ਕਿ ਉਹ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰਨ।

    Traffic Management
    Traffic Management

    ਅੰਦਰ ਯੈਲੋ ਲਾਈਨ ਤੋਂ ਅੱਗੇ ਵਹੀਕਲ ਪਾਰਕ ਕਰਨ ਵਾਲੇ ਵਹੀਕਲਾਂ ਦੇ ਕੀਤੇ ਜਾਣਗੇ ਚਲਾਨ

    ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਦੱਸਿਆ ਕਿ ਟਿੱਲਾ ਬਾਬਾ ਫਰੀਦ ਆਉਣ ਵਾਲੀ ਸੰਗਤ ਅਤੇ ਸਥਾਨਕ ਨਿਵਾਸੀਆਂ ਨੂੰ ਆਏ ਦਿਨ ਟ੍ਰੈਫਿਕ ਦੀ ਭੀੜ ਅਤੇ ਬੇਤਰਤੀਬੀ ਕਾਰਨ ਪਰੇਸ਼ਾਨੀ ਝੱਲਣੀ ਪੈਂਦੀ ਸੀ। ਜਿਸ ਕਾਰਨ ਸਥਾਨਿਕ ਦੁਕਾਨਦਾਰਾ ਅਤੇ ਆਉਣ ਵਾਲੀ ਸੰਗਤ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈਦਾ ਸੀ। ਹੁਣ ਫਰੀਦਕੋਟ ਪੁਲਿਸ ਵੱਲੋਂ ਸਥਾਨਿਕ ਦੁਕਾਨਦਾਰਾਂ ਅਤੇ ਸ੍ਰੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਰਸਤੇ ਦੇ ਦੋਵੇਂ ਪਾਸੇ ਪੀਲੀਆਂ ਲਾਈਨਾਂ ਲਗਾਈਆਂ ਗਈਆਂ ਹਨ, ਤਾਂ ਜੋ ਰਸਤੇ ਉੱਪਰ ਗਲਤ ਪਾਰਕਿੰਗ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਨਾ ਸਿਰਫ ਟ੍ਰੈਫਿਕ ਦੇ ਪ੍ਰਬੰਧਨ ਨੂੰ ਸੁਚੱਜਾ ਬਣਾਏਗਾ, ਸਗੋਂ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਰਾਹ ਖੁੱਲ੍ਹਾ ਰੱਖਣ ਵਿੱਚ ਵੀ ਮੱਦਦਗਾਰ ਸਾਬਤ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਪਾਰਕ ਕਰਨ ਲਈ ਨਿਰਧਾਰਤ ਪਾਰਕਿੰਗ ਸਥਾਨਾਂ ਦੀ ਹੀ ਵਰਤੋਂ ਕਰਨ। Traffic Management