Drug Free Punjab: ਫਰੀਦਕੋਟ ਪੁਲਿਸ ਵੱਲੋਂ 24 ਘੰਟੇ ਅੰਦਰ ਦੋ ਮਹਿਲਾਵਾਂ ਸਮੇਤ 07 ਨਸ਼ਾ ਤਸਕਰ ਕਾਬੂ

Drug Free Punjab

31 ਗ੍ਰਾਮ 27 ਮਿਲੀਗ੍ਰਾਮ ਹੈਰੋਇਨ, 70 ਨਸ਼ੀਲੀਆਂ ਗੋਲੀਆਂ, 100 ਕੈਪਸੂਲ ਅਤੇ 10,000/- ਰੁਪਏ ਡਰੱਗ ਮਨੀ ਕੀਤੀ ਬਰਾਮਦ | Drug Free Punjab

Drug Free Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਜ਼ਿਲ੍ਹਾ ਫ਼ਰੀਦਕੋਟ ਦੇ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦਾ ਹੀ ਨਤੀਜਾ ਹੈ ਕਿ ਪਿਛਲੇ 07 ਮਹੀਨਿਆਂ ਦੌਰਾਨ 154 ਮੁਕੱਦਮੇ ਦਰਜ ਕਰਕੇ 206 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਹਿਤ ਪਿਛਲੇ 24 ਘੰਟਿਆਂ ਅੰਦਰ ਨਸ਼ਿਆਂ ਖਿਲਾਫ 05 ਮੁਕੱਦਮੇ ਦਰਜ ਕਰਕੇ 02 ਮਹਿਲਾ ਸਮੇਤ 07 ਨਸ਼ਾ ਤਸਕਰ ਨੂੰ 31 ਗ੍ਰਾਮ 27 ਮਿਲੀਗ੍ਰਾਮ ਹੈਰੋਇਨ, 70 ਨਸ਼ੀਲੀਆਂ ਗੋਲੀਆਂ, 100 ਕੈਪਸੂਲ ਅਤੇ 10,000/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ।

ਥਾਣੇਦਾਰ ਸੁਖਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਸਾਦਿਕ ਵੱਲੋਂ ਸੀਮਾ ਕੁਮਾਰੀ ਪਤਨੀ ਸੂਰਜ ਕੁਮਾਰ ਵਾਸੀ ਨੇੜੇ ਫਾਟਕ ਭੋਲੂਵਾਲਾ ਰੋਡ, ਫਰੀਦਕੋਟ ਅਤੇ ਸੂਰਜ ਕੁਮਾਰ ਪੁੱਤਰ ਅਜੀਤ ਬਿੰਦ ਵਾਸੀ ਨੇੜੇ ਫਾਟਕ ਭੋਲੂਵਾਲਾ ਰੋਡ, ਫਰੀਦਕੋਟ ਨੂੰ 30 ਨਸ਼ੀਲੀਆਂ ਗੋਲੀਆਂ, 100 ਕੈਪਸੂਲ ਅਤੇ 10,000/- ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਇਸੇ ਤਰ੍ਹਾਂ ਥਾਣੇਦਾਰ ਹਰਦੇਵ ਸਿੰਘ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਦਾਣਾ ਮੰਡੀ ਫਰੀਦਕੋਟ ਵਿੱਚ ਦੀ ਜਾ ਰਹੇ ਸੀ ਤਾਂ ਇੱਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੋਕਣ ਉਪਰੰਤ ਤਲਾਸੀ ਕੀਤੀ ਤਾਂ ਉਸ ਕੋਲੋਂ ਕੁੱਲ 40 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆ ਜਿਸ ’ਤੇ ਮੁਕੱਦਮਾ ਨੰਬਰ 66 ਅ/ਧ 22(ਏ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਫਰੀਦਕੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਲਜ਼ਮ ਹੀਰਾ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਗਲੀ ਨੰ.03 ਸੰਜੇ ਨਗਰ, ਫਰੀਦਕੋਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਪਰਚਾ ਦਰਜ ਹੈ। Drug Free Punjab

Drug Free Punjab
Drug Free Punjab

ਇਹ ਵੀ ਪੜ੍ਹੋ: Punjab OTS Scheme: ਪੰਜਾਬ ਸਰਕਾਰ ਨੇ ਦੋ OTS ਸਕੀਮਾਂ ਨੂੰ ਦਿੱਤੀ ਮਨਜ਼ੂਰੀ ਦਿੱਤੀ, ਸਕੀਮ 31 ਦਸੰਬਰ ਤੱਕ ਰਹੇਗੀ ਜਾਰ…

ਇਕ ਹੋਰ ਕੇਸ ’ਚ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ .ਥ. ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਗਸਤ ਦੇ ਸਬੰਧ ਵਿੱਚ ਜੈਤੋ ਰੋਡ ਪੁਲ ਸੂਆ ਪਾਰ ਕਰਕੇ ਜੈਤੋ ਸਾਈਡ ਬੇਅਬਾਦ ਬੰਦ ਪਈ ਫੈਕਟਰੀ ਕੋਟਕਪੂਰਾ ਕੋਲ ਪੁੱਜੇ ਤਾਂ ਸਾਹਮਣੇ ਤੋਂ 02 ਨੌਜਵਾਨ ਆਉਂਦੇ ਦਿਖਾਈ ਦਿੱਤੇ ਜਿਨਾਂ ਨੇ ਆਪਣੇ ਹੱਥਾਂ ਵਿੱਚੋਂ ਮੋਮੀ ਲਿਫਾਫੇ ਜ਼ਮੀਨ ’ਤੇ ਸੁੱਟ ਦਿੱਤੇ ਅਤੇ ਜੈਤੋ ਵੱਲ ਤੇਜ਼ ਕਦਮੀ ਤੁਰਨ ਲੱਗੇ ਜਿਹਨਾਂ ਨੂੰ ਕਾਬੂ ਕਰਕੇ ਉਹਨਾਂ ਵੱਲੋਂ ਜ਼ਮੀਨ ’ਤੇ ਸੁੱਟੇ ਲਿਫਾਫਿਆਂ ਨੂੰ ਚੁੱਕ ਕੇ ਖੋਲ੍ਹ ਕੇ ਚੈੱਕ ਕੀਤਾ ਤਾਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ’ਤੇ ਮੁਕੱਦਮਾ ਨੰਬਰ 46 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ ਦਰਜ ਕਰਕੇ ਮੁਲਜ਼ਮ ਪੰਕਜ ਕੁਮਾਰ ਉਰਫ ਬਿੱਲਾ ਪੁੱਤਰ ਤਿਲਕ ਰਾਜ ਵਾਸੀ ਸੁਰਗਾਪੁਰੀ ਕੋਟਕਪੂਰਾ ਅਤੇ ਬੱਬਲ ਪੁੱਤਰ ਅਮਰ ਰਾਮ ਵਾਸੀ ਛੱਜਘਾੜਾ ਮੁਹੱਲਾ ਕੋਟਕਪੂਰਾ ਨੂੰ ਗ੍ਰਿਫਤਾਰ ਕੀਤਾ ਗਿਆ। Drug Free Punjab

ਇਸ ਤਰ੍ਹਾਂ ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਦਰ ਕੋਟਕਪੂਰਾ ਦੀ ਨਿਗਰਾਨੀ ਹੇਠ ਸ:ਥ: ਨਵਦੀਪ ਸਿੰਘ ਇੰਚਾਰਜ ਚੋਕੀ ਪੰਜਗਰਾਈ ਕਲਾਂ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੇ ਸਬੰਧ ਵਿੱਚ ਚੋਕੀ ਪੰਜਗਰਾਈਂ ਕਲਾਂ ਤੋਂ ਦੇਵੀਵਾਲਾ ਸਾਈਡ ਪੁੱਜੇ ਤਾਂ ਪਿੰਡ ਦੇਵੀਵਾਲਾ ਦੀ ਤਰਫੌਂ ਇੱਕ ਔਰਤ ਪੈਦਲ ਆਉਦੀਂ ਦਿਖਾਈ ਦਿੱਤੀ, ਜਿਸ ਨੂੰ ਮਹਿਲਾ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਂਅ ਪਤਾ ਪੁਛਿਆ ਜਿਸਨੇ ਆਪਣਾ ਨਾਂਅ ਅਮਨਦੀਪ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਸੰਧੂ ਪੱਤੀ ਪੰਜਗਰਾਈ ਕਲ੍ਹਾ ਦੱਸਿਆ। ਥਾਣਾ ਸਦਰ ਕੋਟਕਪੂਰਾ ਤੋਂ ਸ:ਥ ਬਲਵਿੰਦਰ ਸਿੰਘ ਸਾਥੀ ਕਰਮਚਾਰੀ ਸਮੇਤ ਮੌਕੇ ’ਤੇ ਪੁੱਜੇ ਅਤੇ ਉਸ ਔਰਤ ਦੀ ਤਲਾਸ਼ੀ ਕੀਤੀ ਤਾਂ ਇਸ ਕੋਲੋਂ 07 ਗ੍ਰਾਮ ਹੈਰੋਇਨ ਬਰਾਮਦ ਹੋਇਆ, ਜਿਸ ’ਤੇ ਮੁਕੱਦਮਾ ਨੰਬਰ 34 ਮਿਤੀ 02.03.2025 ਅ/ਧ 21(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ।

ਫਰੀਦਕੋਟ ਪੁਲਿਸ ਨਸ਼ਿਆ ਨੂੰ ਜੜ੍ਹ ਤੋ ਖਤਮ ਕਰਨ ਲਈ ਪੂਰੀ ਤਰ੍ਹਾ ਵਚਨਬੱਧ

ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸ.ਥ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੇ ਸਬੰਧ ਵਿੱਚ ਕੋਟਕਪੂਰਾ ਰੋਡ ਤੋਂ ਹੁੰਦੇ ਹੋਏ ਕੋਰਟ ਕੰਪਲੈਕਸ ਜੈਤੋ ਵੱਲ ਜਾ ਰਿਹਾ ਸੀ। ਕੋਰਟ ਕੰਪਲੈਕਸ ਨੇੜੇ ਇੱਕ ਨੌਜਵਾਨ ਪੁਲਿਸ ਨੂੰ ਦੇਖ ਕੇ ਖਿਸਕਣ ਲੱਗਾ ਤਾ ਸ਼ੱਕ ਦੇ ਆਧਾਰ ’ਤੇ ਉਸਦੀ ਤਲਾਸ਼ੀ ਕੀਤੀ ਗਈ ਤਾ ਉਸ ਕੋਲੋਂ 04 ਗ੍ਰਾਮ 27 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ’ਤੇ ਮੁਕੱਦਮਾ ਨੰਬਰ 21 ਮਿਤੀ 02.03.2025 ਅ/ਧ 21(ਏ)/61/85 ਐਨ.ਡੀ.ਪੀ.ਐਸ ਐਕਟ ਥਾਣਾ ਜੈਤੋ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਮੁਲਜ਼ਮ ਦੀ ਪਹਿਚਾਣ ਮੋਹਿੰਦਰ ਕੁਮਾਰ ਉਰਫ ਬਾਦਰ ਪੁੱਤਰ ਇੰਦਰ ਦੇਵ ਵਾਸੀ ਡਾ. ਅੰਬੇਦਕਰ ਨਗਰ, ਜੈਤੋ ਵਜੋ ਹੋਈ ਹੈ।

ਉਕਤ ਮੁਕੱਦਮਿਆ ਵਿੱਚ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤੇ ਜਾ ਰਹੇ ਹਨ ਤਾਂ ਜੋ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਸਦੇ ਨਾਲ ਹੀ ਜਿੱਥੇ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ, ਉਥੇ ਹੀ ਇਸ ਦਲਦਲ ਦੇ ਵਿੱਚ ਫਸੇ ਹੋਏ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਨਸ਼ਾ ਛੁਡਾਉ ਕੇਂਦਰ ਦੇ ਵਿੱਚ ਭਰਤੀ ਕਰਾਇਆ ਜਾ ਰਿਹਾ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਵੱਲੋਂ 05 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਹਨਾਂ ਨੂੰ ਹਰ ਪ੍ਰਕਾਰ ਦੀ ਮਦਦ ਅਤੇ ਸਹੂਲਤ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਤਾਂ ਜੋ ਉਹਨਾਂ ਨੂੰ ਨਸ਼ਿਆਂ ਵੱਲੋਂ ਹਟਾ ਕੇ ਇੱਕ ਵਧੀਆਂ ਜਿੰਦਗੀ ਦਿੱਤੀ ਜਾ ਸਕੇ।

LEAVE A REPLY

Please enter your comment!
Please enter your name here