ਸਾਡੇ ਨਾਲ ਸ਼ਾਮਲ

Follow us

13.8 C
Chandigarh
Wednesday, February 11, 2026
More
    Home Breaking News Opium: ਫਰੀਦਕੋ...

    Opium: ਫਰੀਦਕੋਟ ਪੁਲਿਸ ਵੱਲੋਂ ਅਫੀਮ ਸਮੇਤ ਦੋ ਵਿਅਕਤੀ ਟਰਾਲੇ ਸਮੇਤ ਕਾਬੂ

    Opium
    Opium: ਫਰੀਦਕੋਟ ਪੁਲਿਸ ਵੱਲੋਂ ਅਫੀਮ ਸਮੇਤ ਦੋ ਵਿਅਕਤੀ ਟਰਾਲੇ ਸਮੇਤ ਕਾਬੂ

    Opium: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਅਤੇ ਸਮੱਗਲਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਤਹਿਤ ਜਸਮੀਤ ਸਿੰਘ ਸਾਹੀਵਾਲ ਐਸ.ਪੀ (ਇੰਨਵੈਸਟੀਗੇਸ਼ਨ), ਫਰੀਦਕੋਟ ਜੀ ਦੀ ਰਹਿਣਨੁਮਾਈ ਹੇਠ ਸ੍ਰੀ ਜਤਿੰਦਰ ਸਿੰਘ ਡੀ.ਐਸ.ਪੀ, ਕੋਟਕਪੂਰਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਫਰੀਦਕੋਟ ਪੁਲਿਸ ਵੱਲੋਂ 2 ਵਿਅਕਤੀ ਟਰਾਲੇ ਸਮੇਤ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਕੋਲੋਂ 4 ਕਿੱਲੋ 74 ਗ੍ਰਾਮ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

    ਇਹ ਵੀ ਪੜ੍ਹੋ: Punjab Kisan Mela: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਲਗਾਇਆ ਕਿਸਾਨ ਮੇਲਾ

    ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਫਰੀਦਕੋਟ ਦੀ ਨਿਗਰਾਨੀ ਹੇਠ ਸ.ਥ ਹਾਕਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਮੋਗਾ ਰੋਡ ’ਤੇ ਪਿੰਡ ਪੰਜਗਰਾਈ ਕਲਾ ਨੂੰ ਜਾ ਰਹੇ ਸਨ ਤਾਂ ਜਦੋਂ ਪੁਲਿਸ ਪਾਰਟੀ ਬਰਾੜ ਟਾਇਲਜ ਫੈਕਟਰੀ ਦੇ ਕੋਲ ਪੁੱਜੀ ਤਾਂ ਸੜਕ ’ਤੇ ਇਕ ਘੋੜਾ ਟਰਾਲਾ ਲੋਡ ਹੋਇਆ ਜਿਸ ਦੇ ਅੱਗੇ ਇਕ ਵਰਨਾ ਕਾਰ ਖੜੀ ਦਿਖਾਈ ਦਿੱਤੀ ਅਤੇ ਟਰੱਕ ਵਿਚ ਦੋ ਮੋਨੇ ਵਿਅਕਤੀ ਪ੍ਰਗਟ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਢੀਮਾ ਵਾਲੀ ਜਿਲ੍ਹਾ ਫਰੀਦਕੋਟ ਅਤੇ ਕਮਲਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਰਾਈਆ ਵਾਲਾ ਕਲਾਂ ਹਾਲ ਕਿਰਾਏ ਪਰ ਗਲੀ ਨੰਬਰ 6 ਪੂਰੀ ਕਲੋਨੀ ਫਰੀਦਕੋਟ ਬੈਠੇ ਦਿਖਾਈ ਦਿੱਤੇ।

    ਜਦੋਂ ਪੁਲਿਸ ਦੀ ਗੱਡੀ ਦੇਖ ਕੇ ਟਰੱਕ ਡਰਾਇਵਰ ਨੇ ਟਰੱਕ (ਘੋੜਾ ਟਰਾਲਾ) ਨੂੰ ਸਟਾਰਟ ਕਰਕੇ ਮੌਕੇ ’ਤੇ ਤੋਰਨ ਲੱਗਾ ਤਾ ਸ:ਥ ਹਾਕਮ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਟਰੱਕ ਡਰਾਇਵਰ ਨੂੰ ਟਰੱਕ ਰੋਕਣ ਦਾ ਇਸ਼ਾਰਾ ਕੀਤਾ ਤਾ ਟਰੱਕ ਡਰਾਇਵਰ ਅਤੇ ਕੰਡਕਟਰ ਸੀਟ ’ਤੇ ਬੈਠਾ ਵਿਅਕਤੀ ਟਰੱਕ ਵਿਚੋਂ ਉਤਰ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਜਦੋਂ ਟਰੱਕ ਦੀ ਤਲਾਸ਼ੀ ਕੀਤੀ ਗਈ ਤਾਂ ਟਰੱਕ ਵਿੱਚੋਂ 4 ਕਿਲੋ 74 ਗ੍ਰਾਮ ਅਫੀਮ ਬਰਾਮਦ ਹੋਈ । ਜਿਸ ’ਤੇ ਮੁਕੱਦਮਾ ਨੰਬਰ 212 ਅ/ਧ 18(ਬੀ)/61/85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਕੋਟਕਪੂਰਾ ਦਰਜ ਰਜਿਸਟਰ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁੱਛਗਿਛ ਕੀਤੀ ਜਾ ਰਹੀ ਹੈ। Opium

    LEAVE A REPLY

    Please enter your comment!
    Please enter your name here