Faridkot Murder Case: ਫ਼ਰੀਦਕੋਟ ਪੁਲਿਸ ਵੱਲੋਂ ਜ਼ਮੀਨ ਵਿਵਾਦ ਨੂੰ ਲੈ ਕੇ ਮਹਿਲਾ ਦੇ ਕਤਲ ਦੇ ਮੁੱਖ ਮੁਲਜ਼ਮ ਕੁਝ ਹੀ ਘੰਟਿਆਂ ’ਚ ਕੀਤੇ ਕਾਬੂ

Faridkot Murder Case
Faridkot Murder Case: ਫ਼ਰੀਦਕੋਟ ਪੁਲਿਸ ਵੱਲੋਂ ਜ਼ਮੀਨ ਵਿਵਾਦ ਨੂੰ ਲੈ ਕੇ ਮਹਿਲਾ ਦੇ ਕਤਲ ਦੇ ਮੁੱਖ ਮੁਲਜ਼ਮ ਕੁਝ ਹੀ ਘੰਟਿਆਂ ’ਚ ਕੀਤੇ ਕਾਬੂ

ਪਿੰਡ ਖਾਰਾ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਕੀਤਾ ਸੀ ਮਹਿਲਾ ਦਾ ਕਤਲ

Faridkot Murder Case: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਮਾੜੇ ਅਨਸਰਾਂ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਦਰ ਕੋਟਕਪੂਰਾ ਵੱਲੋਂ ਪਿੰਡ ਖਾਰਾ ਵਿੱਚ ਜ਼ਮੀਨ ਦੇ ਵਿਵਾਦ ਨੂੰ ਲੈ ਕੇ ਇੱਕ ਮਹਿਲਾ ਦੇ ਹੋਏ ਕਤਲ ਮਾਮਲੇ ਵਿੱਚ ਫਰਾਰ ਹੋਏ ਮੁਲਜ਼ਮ ਨੂੰ ਮਹਿਜ ਕੁਝ ਹੀ ਘੰਟਿਆਂ ਅੰਦਰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਬਲਤੇਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਠੇ ਬਾਹਮਂਣ ਵਾਲਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਸਦੀ ਭੈਣ ਗਗਨਦੀਪ ਕੌਰ ਜਿਸਦੀ ਸ਼ਾਦੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖਾਰਾ ਨਾਲ ਹੋਈ ਸੀ, ਜਿਸ ਵੱਲੋਂ ਉਸਦੀ ਭੈਣ ਨਾਲ ਲੜਾਈ-ਝਗੜਾ ਵੀ ਕੀਤਾ ਜਾਂਦਾ ਸੀ, ਉਸਦੀ ਭੈਣ ਗਗਨਦੀਪ ਕੌਰ ਨੇ ਉਸਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਪਤਾ ਲੱਗਾ ਕਿ ਉਸਦਾ ਪਤੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ, ਉਸਦਾ ਜੇਠ ਸੁਖਵੰਤ ਸਿੰਘ, ਸਹੁਰਾ ਮਹਿੰਦਰ ਸਿੰਘ, ਸੱਸ ਚਰਨਜੀਤ ਕੌਰ ਨਾਲ ਰਲ ਕੇ ਖੇਤ ਵਿੱਚੋ ਮਿੱਟੀ ਚੁਕਵਾਉਣ ਦੀ ਤਿਆਰੀ ਵਿੱਚ ਹਨ। ਜਿਸ ਉਪਰੰਤ ਉਸਨੂੰ ਸੂਚਨਾ ਮਿਲੀ ਕਿ ਉਸਦੀ ਭੈਣ ਗਗਨਦੀਪ ਕੌਰ ਦਾ ਉਸਦੇ ਪਤੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਵੱਲੋਂ ਖੇਤ ਵਿੱਚ ਕਤਲ ਕਰ ਦਿੱਤਾ ਗਿਆ ਹੈ। ਜਦ ਮੁਦੱਈ ਬਲਤੇਜ ਸਿੰਘ ਆਪਣੀ ਭੈਣ ਦੇ ਖੇਤ ਮੇਲਕਾ ਵਾਲਾ ਰਾਹ ਬਾਹੱਦ ਖਾਰਾ ਪੁੱਜਾ, ਜਿੱਥੇ ਖੇਤ ਵਿੱਚ ਉਸਦੀ ਭੈਣ ਗਗਨਦੀਪ ਕੌਰ ਦੀ ਲਾਸ਼ ਪਈ ਸੀ। Faridkot Murder Case

ਇਹ ਵੀ ਪੜ੍ਹੋ: ਕਿਸਾਨਾਂ ਲਈ ਚਿੰਤਾ ਭਰੀ ਖਬਰ, ਰਜਵਾਹਾ ਬਣਿਆ ਸਾਉਣੀ ਦੀ ਬਿਜਾਈ ’ਚ ਅੜਚਨ, ਹੋਇਆ ਨੁਕਸਾਨ

ਮੁੱਦਈ ਵੱਲੋਂ ਦੱਸਿਆ ਗਿਆ ਕਿ ਵਜਾ ਰੰਜਿਸ਼ ਇਹ ਹੈ ਕਿ ਉਸਦੀ ਭੈਣ ਗਗਨਦੀਪ ਕੌਰ ਆਪਣੇ ਪਤੀ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ, ਸਹੁਰਾ ਮਹਿੰਦਰ ਸਿੰਘ, ਸੱਸ ਚਰਨਜੀਤ ਕੌਰ, ਜੇਠ ਸੁਖਵੰਤ ਸਿੰਘ ਨੂੰ ਖੇਤ ਵਿੱਚੋਂ ਮਿੱਟੀ ਚੁਕਵਾਉਣ ਤੋਂ ਰੋਕਦੀ ਸੀ। ਜਿਸ ’ਤੇ ਉਸਦੇ ਜੀਜੇ ਜਸਪ੍ਰਤੀ ਸਿੰਘ ਉਰਫ ਸ਼ਕਤੀਮਾਨ ਨੇ ਉਸਦੀ ਭੈਣ ਦਾ ਕਤਲ ਆਪਣੇ ਪਿਤਾ ਮਹਿੰਦਰ ਸਿੰਘ, ਮਾਤਾ ਚਰਨਜੀਤ ਕੌਰ ਅਤੇ ਭਰਾ ਸੁਖਵੰਤ ਸਿੰਘ ਦੀ ਸ਼ਹਿ ਅਤੇ ਉਕਸਾਉਣ ’ਤੇ ਕੀਤਾ ਹੈ।

ਇਤਲਾਹ ਮਿਲਣ ’ਤੇ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 60 ਅ/ਧ 103(1)/61(2) ਬੀ.ਐਨ.ਐਸ ਬਰਖਿਲਾਫ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ, ਮਹਿੰਦਰ ਸਿੰਘ, ਚਰਨਜੀਤ ਕੌਰ ਅਤੇ ਸੁਖਵੰਤ ਸਿੰਘ ਦਰਜ ਰਜਿਸਟਰ ਕੀਤਾ ਗਿਆ। ਕਤਲ ਕਰਨ ਉਪਰੰਤ ਉਪਰੋਕਤ ਤਿੰਨੇ ਮੁਲਜ਼ਮ ਫਰਾਰ ਹੋ ਗਏ ਸਨ। ਜਿਸ ਉਪਰੰਤ ਫਰੀਦਕੋਟ ਪੁਲਿਸ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕੀਤੀ ਗਈ, ਜਿਸ ਉਪਰੰਤ ਸਫਲਤਾ ਹਾਸਿਲ ਕਰਦੇ ਹੋਏ ਮੁਕੱਦਮਾ ਦੇ ਮੁੱਖ ਮੁਲਜ਼ਮ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਖਾਰਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਕਤ ਮੁਕੱਦਮਾ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। Faridkot Murder Case