Kotkapura Murder Case: ਕੋਟਕਪੂਰਾ ’ਚ ਹੋਏ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਫ਼ਰੀਦਕੋਟ ਪੁਲਿਸ ਵੱਲੋਂ ਕਾਬੂ

Kotkapura Murder Case
Kotkapura Murder Case: ਕੋਟਕਪੂਰਾ ’ਚ ਹੋਏ ਕਤਲ ਮਾਮਲੇ ’ਚ ਫਰਾਰ ਮੁਲਜ਼ਮ ਫ਼ਰੀਦਕੋਟ ਪੁਲਿਸ ਵੱਲੋਂ ਕਾਬੂ

Kotkapura Murder Case: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੰਸਪੈਕਟਰ ਮਨੋਜ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀ ਨਿਗਰਾਨੀ ਹੇਠ ਕੋਟਕਪੂਰਾ ਵਿੱਚ ਹੋਏ ਕਤਲ ਮਾਮਲੇ ਵਿੱਚ ਫਰਾਰ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਮੁੱਦਈ ਰਵਿੰਦਰ ਸਿੰਘ ਉਰਫ ਰਵੀ ਮੌੜ ਪੁੱਤਰ ਕੁਲਵੰਤ ਸਿੰਘ ਵਾਸੀ ਬੀੜ ਰੋਡ ਨੇੜੇ ਮਾਨ ਪੈਲੇਸ, ਕੋਟਕਪੂਰਾ ਵੱਲੋਂ ਇਤਲਾਹ ਦਿੱਤੀ ਕਿ ਉਸਦਾ ਜੀਜਾ ਰਵੀਇੰਦਰਪਾਲ ਸਿੰਘ ਵਾਸੀ ਬੀੜ ਰੋਡ ਬੈਕਸਾਈਡ ਮਾਨ ਪੈਲੈਸ ਕੋਟਕੂਪਰਾ ਜੋ ਕਿ ਕੈਨੇਡਾ ਵਿੱਚ ਰਹਿੰਦਾ ਹੈ, ਜਿਸਦੇ ਘਰ ਦੀ ਨਿਗਰਾਨੀ ਲਈ ਮਹਿੰਦਰ ਗੋਸਾਈ ਪੁੱਤਰ ਚਾਦਰ ਗੋਸਾਈ ਵਾਸੀ ਪਿੰਡ ਕੁਲਬੀਰਾ ਪਹਾਨ ਟੋਲੀ ਝਾਰਖੰਡ ਜੋ ਕਿ ਇੱਕ ਮਹਿਲਾ ਝਾਰੀਓ ਦੇਵੀ ਪਤਨੀ ਛਾਪਾ ਉਰਾਉ ਪਿੰਡ ਲੋਡਰਾ, ਝਾਰਖੰਡ ਨਾਲ ਰਹਿੰਦਾ ਸੀ।

ਇਹ ਵੀ ਪੜ੍ਹੋ: Yudh Nashe Virudh: ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਨਵਦੀਪ ਕੌਰ ਨੇ ਮੀਟਿੰਗ ਦੌਰਾਨ ਸਾਰੇ ਮੈਡੀਕਲ ਸਟੋਰ ਵਾਲਿਆਂ ਨੂੰ ਕ…

ਰਾਤ ਸਮੇਂ ਉਹ ਆਪਣੇ ਜੀਜੇ ਦੀ ਕੋਠੀ ਵਿੱਚ ਗੇੜਾ ਮਾਰਨ ਆਇਆ ਤਾਂ ਉਸਨੇ ਦੇਖਿਆ ਗੰਧਰਾ ਉਰਫ ਕਮਲ ਜਿਸਦੇ ਹੱਥ ਵਿੱਚ ਦਾਤ ਫੜਿਆ ਹੋਇਆ ਸੀ, ਜੋ ਘਰ ਦੀ ਕੰਧ ਟੱਪ ਕੇ ਭੱਜ ਰਿਹਾ ਸੀ ਅਤੇ ਝਾਰੀਓ ਦੇਵੀ ਚਾਕਾ ਮਾਰ ਰਹੀ ਸੀ ਤਾਂ ਦੇਖਿਆ ਕਿ ਮਹਿੰਦਰ ਗੋਸਾਈ ਦੀ ਗਰਦਨ ’ਤੇ ਤਿੰਨ ਵਾਰ ਕੀਤੇ ਸਨ ਅਤੇ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਜਿਸ ’ਤੇ ਫ਼ਰੀਦਕੋਟ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 100 ਅ/ਧ 103(1) ਬੀ.ਐਨ.ਐਸ ਬਰਖਿਲਾਫ ਗੰਧਰਾ ਉਰਫ ਕਮਲ ਪੁੱਤਰ ਇਤਵਾ ਵਾਸੀ ਪਿੰਡ ਲੋਡਰਾ ਜ਼ਿਲ੍ਹਾ ਗੁਮਲਾ, ਝਾਰਖੰਡ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਮੁਕੱਦਮੇ ਦੇ ਮੁਲਜ਼ਮ ਗੰਧਰਾ ਉਰਫ ਕਮਲ ਨੂੰ ਗ੍ਰਿਫਤਾਰ ਕੀਤਾ ਗਿਆ। Kotkapura Murder Case

ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੰਧਰਾ ਉਰਫ ਕਮਲ ਚਾਹੁੰਦਾ ਸੀ ਕਿ ਮ੍ਰਿਤਕ ਮਹਿੰਦਰ ਗੋਸਾਈ ਨਾਲ ਰਹਿ ਰਹੀ ਮਹਿਲਾ ਝਾਰੀਓ ਦੇਵੀ ਮ੍ਰਿਤਕ ਮਹਿੰਦਰ ਗੋਸਾਈ ਨੂੰ ਛੱਡ ਕੇ ਉਸ ਨਾਲ ਰਹਿਣਾ ਸ਼ੁਰੂ ਕਰੇ। ਜਦੋਂ ਉਸ ਮਹਿਲਾ ਵੱਲੋਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਗਿਆ ਤਾਂ ਮੁਲਜ਼ਮ ਗੰਧਰਾ ਉਰਫ ਕਮਲ ਵੱਲੋਂ ਗੁੱਸੇ ਵਿੱਚ ਆ ਕੇ ਮਹਿੰਦਰ ਗੋਸਾਈ ਦਾ ਕਤਲ ਕੀਤਾ ਗਿਆ।
ਫਰੀਦਕੋਟ ਪੁਲਿਸ ਵੱਲੋਂ ਉਕਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ। ਹੁਣ ਇਸ ਕੋਲੋਂ ਕਤਲ ਕਰਨ ਸਬੰਧੀ ਵਜਾ ਰੰਜਿਸ਼ ਸਾਬਿਤ ਕਰਨ ਲਈ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।