Faridkot News: ਕੰਧ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਚਾਰ ਜਣੇ ਜਖਮੀ

Faridkot News
Faridkot News: ਕੰਧ ਵਿਵਾਦ ਨੂੰ ਲੈ ਕੇ ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਚਾਰ ਜਣੇ ਜਖਮੀ

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ | Faridkot News

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫਰੀਦਕੋਟ ਦੇ ਪਿੰਡ ਪਹਿਲੂਵਾਲਾ ’ਚ ਗਲੀ ’ਚ ਕੰਧ ਬਣਾਉਣ ਨੂੰ ਲੈਕੇ ਦੋ ਧਿਰਾਂ ਆਪਸ ’ਚ ਉਲਝ ਗਈਆਂ ਜਿਸ ਦੌਰਾਨ ਦੋਵਾਂ ਧਿਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਸ ਦੌਰਾਨ ਚਾਰ ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।

ਇਹ ਵੀ ਪੜ੍ਹੋ: Punjab Waqf Board: ਪੰਜਾਬ ਵਕਫ ਬੋਰਡ ਦੀ ਹੋਈ ਮੀਟਿੰਗ, ਲਏ ਅਹਿਮ ਫੈਸਲੇ

Faridkot News
Faridkot News: ਕੰਧ ਵਿਵਾਦ ਨੂੰ ਲੈ ਕੇ ਦੋ ਧਿਰਾਂ ’ਚ ਚੱਲੀਆਂ ਗੋਲੀਆਂ, ਚਾਰ ਜਣੇ ਜਖਮੀ

ਜਾਣਕਾਰੀ ਮੁਤਾਬਿਕ ਪਿੰਡ ਪਹਿਲੂਵਾਲਾ ਦੇ ਦੋ ਘਰਾਂ ਦੀ ਕੰਧ ਨੂੰ ਲੈ ਕੇ ਵਿਵਾਦ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਜਿਸ ’ਚ ਇੱਕ ਧਿਰ ਵੱਲੋ ਪੁਰਾਣੀ ਦੀਵਾਰ ਤੋੜ ਕੇ ਨਵੀਂ ਦੀਵਾਰ ਬਣਾਈ ਗਈ ਸੀ ਪਰ ਦੂਜੀ ਧਿਰ ਵੱਲੋਂ ਦੀਵਾਰ ਨੂੰ ਗਲੀ ਦੇ ਰਾਹ ’ਤੇ ਬਣਾਇਆ ਗਿਆ ਦੱਸਿਆ ਜਾ ਰਿਹਾ ਸੀ ਜਿਸ ਕਾਰਨ ਦੋਵਾਂ ਧਿਰਾਂ ’ਚ ਆਪਸੀ ਤਕਰਾਰ ਕਈ ਦਿਨਾਂ ਤੋਂ ਚੱਲ ਰਹੀ ਸੀ ਤੇ ਦੇਰ ਸ਼ਾਮ ਦੋਵਾਂ ਧਿਰਾਂ ਵੱਲੋਂ ਆਪਣੇ ਲਾਇਸੈਂਸੀ ਅਸਲੇ ਨਾਲ ਫਾਇਰ ਕੀਤੇ ਗਏ, ਜਿਸ ਨਾਲ ਸੁਰਿੰਦਰ ਸਿੰਘ ਦੀ ਬਾਂਹ ’ਚ ਗੋਲੀ ਲੱਗੀ ਜਦੋਂਕਿ ਦੂਜੀ ਧਿਰ ਦੇ ਤਿੰਨ ਵਿਅਕਤੀ ਰਾਈਫਲ ਦੇ ਫਾਇਰ ਦੇ ਛਰੇ ਲੱਗਣ ਕਾਰਨ ਜਖਮੀ ਹੋ ਗਏ ਜਿਨ੍ਹਾਂ ਨੂੰ ਮੇਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੇਡੀਕਲ ਰਿਪੋਰਟ ਆਉਣ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। Faridkot News