ਪਸ਼ੂਆਂ ਲਈ ਹਰਾ ਚਾਰਾ, ਤੂੜੀ, ਫੀਡ, ਰਾਸ਼ਨ ਤੇ ਦਵਾਈਆਂ ਭੇਜੀਆਂ
Flood Disaster Relief: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਫਰੀਦਕੋਟ ਦੇ ਨਜ਼ਦੀਕੀ ਪਿੰਡ ਗੋਲੇਵਾਲਾ ਵਿਖੇ ਨਿਰਮਲ ਡੇਰਾ ਬਾਬਾ ਸਰੂਪ ਸਿੰਘ ਜੀ ਗੋਲੇਵਾਲਾ ਦੇ ਮੁੱਖ ਸੇਵਾਦਾਰ ਬਾਬਾ ਹਰਪ੍ਰੀਤ ਸਿੰਘ ਵੱਲੋਂ ਅਤੇ ਗੋਲੇਵਾਲਾ ਨਗਰ ਵੱਲੋਂ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਲਈ ਸੇਵਾ ਭੇਜੀ ਗਈ ਜਿਸ ਵਿੱਚ ਪਸ਼ੂਆਂ ਲਈ ਤੂੜੀ, ਫੀਡ, ਦਵਾਈਆਂ ਅਤੇ ਲੋਕਾਂ ਲਈ ਹੋਰ ਲੋੜੀ ਦਾ ਘਰੇਲੂ ਸਮਾਨ ਭੇਜਿਆ ਗਿਆ। ਇਸ ਮੌਕੇ ’ਤੇ ਬਾਬਾ ਹਰਪ੍ਰੀਤ ਸਿੰਘ ਵੱਲੋਂ ਕਿਹਾ ਗਿਆ ਕਿ ਲੋਕਾਂ ਦੇ ਨਾਲ-ਨਾਲ ਪਸ਼ੂਆਂ ਦੀ ਖੁਰਾਕ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਲੋੜ ਅਨੁਸਾਰ ਉਨ੍ਹਾਂ ਨੂੰ ਹਰਾ ਚਾਰਾ ਤੇ ਫੀਡ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੜ੍ਹ ਪੀੜਤਾਂ ਨਾਲ ਖੜੇ ਹਨ।
ਇਹ ਵੀ ਪੜ੍ਹੋ: Ghaggar Rivar: ਵੇਖ ਲਵੋ ਘੱਗਰ ’ਚ ਪਾਣੀ ਦਾ ਵਹਾਅ, ਅਗਲੇ 48 ਘੰਟੇ ਬਹੁਤ ਭਾਰੀ, Ghaggar ਤੋਂ LIVE
ਉਹਨਾਂ ਇਹ ਵੀ ਕਿਹਾ ਕਿ ਹੜ੍ਹ ਪੀੜਤਾਂ ਲਈ ਪੂਰੇ ਪੰਜਾਬ ਦੇ ਲੋਕ ਇੱਕਜੁੱਟ ਹੋ ਕੇ ਜ਼ਰੂਰਤਮੰਦਾਂ ਨੂੰ ਰਾਸ਼ਨ ਕਿਟਾਂ, ਰਾਹਤ ਸਮੱਗਰੀ, ਸਿਹਤ ਸਹੂਲਤਾਂ, ਪਸ਼ੂਆਂ ਲਈ ਫੀਡ ਆਦਿ ਮੰਗ ਅਨੁਸਾਰ ਨਾਲੋਂ-ਨਾਲ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਤੇ ਉਨ੍ਹਾਂ ਦੀਆਂ ਟੀਮ ਲੋਕਾਂ ਨਾਲ ਮਿਲ ਇਸ ਔਖੇ ਸਮੇਂ ਵਿਚ ਰਲ-ਮਿਲ ਕੇ ਜ਼ਰੂਰਤਮੰਦਾਂ ਦੀ ਮੱਦਦ ਕਰ ਰਹੇ ਹਨ ਤਾਂ ਜੋ ਇਸ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਸਕੀਏ। ਉਹਨਾਂ ਕਿਹਾ ਕਿ ਨਗਰ ਦੇ ਲੋਕਾਂ ਦੇ ਸਹਿਯੋਗ ਵੱਲੋਂ ਅੱਗੇ ਵੀ ਸੇਵਾ ਜਾਰੀ ਰਹੇਗੀ। Flood Disaster Relief