ਸਾਡੇ ਨਾਲ ਸ਼ਾਮਲ

Follow us

19.1 C
Chandigarh
Sunday, February 1, 2026
More
    Home ਸੂਬੇ ਪੰਜਾਬ ਪੰਜਾਬ ਸਟੇਟ ਰੈ...

    ਪੰਜਾਬ ਸਟੇਟ ਰੈਸਲਿੰਗ ਗਰੀਕੋ ਰੋਮਨ ‘ਚ ਫ਼ਰੀਦਕੋਟ ਚੈਂਪੀਅਨ ਬਣਿਆ

    Faridkot, Champion , Punjab State, Wrestling,Greco, Roman

    ਮਾਨਸਾ ਦੂਜੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੀਜੇ ਸਥਾਨ ‘ਤੇ ਰਹੇ

    ਫ਼ਰੀਦਕੋਟ (ਸੱਚ ਕਹੂੰ ਨਿਊਜ਼)। 23ਵੀਂ ਪੰਜਾਬ ਰੈਸਲਿੰਗ, ਗਰੀਕੋ ਰੋਮਨ ਚੈਂਪੀਅਨਸ਼ਿਪ ਫ਼ਰੀਦਕੋਟ ਦੇ ਜ਼ਿਮਨੇਜ਼ੀਅਮ ਹਾਲ ‘ਚ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਜ਼ਿਲ੍ਹਾ ਜੇਤੂ ਪਹਿਲਵਾਨਾਂ ਨੇ ਭਾਗ ਲਿਆ ਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਫ਼ਰੀਦਕੋਟ ਦੇ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਸ਼ਰਨ ਕਰਦਿਆਂ 21 ਪੁਆਇੰਟ ਹਾਸਲ ਕਰਕੇ ਪੰਜਾਬ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਮੁਕਾਬਲੇ ‘ਚ 13 ਅੰਕ ਹਾਸਲ ਕਰਕੇ ਮਾਨਸਾ ਜ਼ਿਲ੍ਹਾ ਦੂਜੇ ਅਤੇ 11 ਅੰਕ ਹਾਸਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹਾ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਇੰਟਰਨੈਸ਼ਨਲ ਕੁਸ਼ਤੀ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੀ ਜਿੱਤ ‘ਚ ਸਾਰੇ ਪਹਿਲਵਾਨਾਂ ਦੇ ਸ਼ਾਨਦਾਰ ਖੇਡ ਵਿਖਾਈ। (Wrestling Greco Roman)

    ਇਹ ਵੀ ਪੜ੍ਹੋ : ਸੀਨੀਅਰ ਸਿਟੀਜਨ ਸੇਵਿੰਗ ਸਕੀਮ ਬਜ਼ੁਰਗਾਂ ਲਈ ਬਣੀ ਰਾਮਬਾਣ

    ਉਨ੍ਹਾਂ ਦੱਸਿਆ 55 ਕਿੱਲੋਗ੍ਰਾਮ ਭਾਰ ਵਰਗ ਦੀ ਕੁਸ਼ਤੀ ‘ਚ ਸ਼ਮਸ਼ੇਰ ਸਿੰਘ ਫ਼ਰੀਦਕੋਟ, 60 ਕਿੱਲੋਗ੍ਰਾਮ ‘ਚ ਅਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ, 63 ਕਿੱਲੋਗ੍ਰਾਮ ‘ਚ ਕਰਨਜੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ, 67 ਕਿੱਲੋਗਾ੍ਰਮ ‘ਚ ਸਚਿਨ ਫ਼ਰੀਦਕੋਟ, 72 ਕਿੱਲੋਗ੍ਰਾਮ ‘ਚ ਅਮਰਵੀਰ ਸਿੰਘ ਤਰਨਤਾਰਨ, 77 ਕਿੱਲੋਗ੍ਰਾਮ ‘ਚ ਹਰਸ਼ਦੀਪ ਸਿੰਘ ਪਟਿਆਲਾ, 82 ਕਿੱਲੋਗ੍ਰਾਮ ਕਰਨਦੀਪ ਫ਼ਿਰੋਜ਼ਪੁਰ, 87 ਲਾਲ ਸਿੰਘ ਫ਼ਰੀਦਕੋਟ, 97 ਕਿੱਲੋਗ੍ਰਾਮ ‘ਚ ਸਾਹਿਲ ਮਾਨਸਾ, 130 ਕਿੱਲੋਗ੍ਰਾਮ ਗੁਰਸੇਵਕ ਸਿੰਘ ਮੁਹਾਲੀ ਜੇਤੂ ਰਹੇ। ਫ਼ਰੀਦਕੋਟ ਦੀ ਜੇਤੂ ਟੀਮ ਨੂੰ ਬਲਜਿੰਦਰ ਸਿੰਘ ਹਾਂਡਾ ਜ਼ਿਲ੍ਹਾ ਸਪੋਰਟਸ ਅਫ਼ਸਰ ਫ਼ਰੀਦਕੋਟ। (Wrestling Greco Roman)

    ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫ਼ਰੀਦਕੋਟ, ਹਰਗੋਬਿੰਦ ਸਿੰਘ ਸੰਧੂ ਅੰਤਰਰਾਸ਼ਟਰੀ ਕੁਸ਼ਤੀ ਕੋਚ, ਗੁਰਮਨਦੀਪ ਸਿੰਘ ਬਰਾੜ ਜ਼ਿਲ੍ਹਾ ਖੇਡ ਪ੍ਰਬੰਧਕ ਸਿੱਖਿਆ ਵਿਭਾਗ, ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਊਂਸਲਰ, ਕੁਲਦੀਪ ਸਿੰਘ ਲੈਕਚਰਾਰ, ਕੁਸ਼ਤੀ ਕੋਚ ਇੰਦਰਜੀਤ ਸਿੰਘ, ਰਣਜੀਤ ਸਿੰਘ ਬਰਾੜ ਭੋਲੂਵਾਲਾ ਖੇਡ ਪ੍ਰਮੋਟਰ, ਹਰਦੀਪ ਸਿੰਘ ਫ਼ਿੱਡੂ ਪਹਿਲਵਾਨ, ਸੁਖਜਿੰਦਰ ਸਿੰਘ ਸਮਰਾ, ਗੁਰਮੀਤ ਸਿੰਘ ਬਰਾੜ ਪਹਿਲਵਾਨ, ਗੁਰਲਾਲ ਸਿੰਘ ਪਹਿਲਵਾਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਤੇਜ ਸਿੰਘ ਤੇਜਾ ਪਹਿਲਵਾਨ ਮੀਤ ਪ੍ਰਧਾਨ ਨਗਰ ਕੌਂਸਲ ਪਹਿਲਵਾਨ, ਅਸ਼ੋਕ ਪਹਿਲਵਾਨ, ਐਡਵੋਕੇਟ ਗੌਤਮ ਬਾਂਸਲ, ਹਰਪਾਲ ਸਿੰਘ ਪਾਲੀ ਬਾਬਾ ਫ਼ਰੀਦ ਬਾਸਕਟਬਾਲ ਕਲੱਬ ਨੇ ਵਧਾਈ ਦਿੱਤੀ ਹੈ। (Wrestling Greco Roman)

    LEAVE A REPLY

    Please enter your comment!
    Please enter your name here