ਬੱਚਾ ਨਿਗਲ ਗਿਆ ਪੇਚ… ਤੇ ਫਿਰ ਡਾਕਟਰਾਂ ਨੇ ਕਰ ਦਿੱਤੀ ਕਮਾਲ
ਫਰੀਦਾਬਾਦ (ਸੱਚ ਕਹੂੰ ਨਿਊਜ਼)। ਪੰਜ ਸਾਲ ਦੇ ਬੱਚੇ ਨੇ ਖੇਡਦੇ-ਖੇਡਦੇ ਖਿਡੌਣੇ ਦਾ ਨਿੱਕਲਿਆ ਹੋਇਆ ਪੇਚ ਗਲਤੀ ਨਾਲ ਨਿਗਲ ਲਿਆ। ਬੱਚੇ ਦੀ ਹਾਲਤ ਖਰਾਬ ਹੁੰਦੀ ਦੇਖ ਪਰਿਵਾਰ ਵਾਲਿਆ ਨੇ ੳਸ ਨੂੰ ਐੱਸਐੱਸਬੀ ਹਸਪਤਾਲ (Faridabad News) ’ਚ ਭਰਤੀ ਕਰਵਾਇਆ। ਹਸਪਤਾਲ ’ਚ ਪੇਟ ਦੇ ਮਾਹਿਰ ਡਾ ਰੂਬਲ ਗੁਪਤਾ ਨੇ ਬੱਚੇ (Child Care) ਦੀ ਐਮਰਜੈਂਸੀ ’ਚ ਜਾਂਚ ਕੀਤੀ ਅਤੇ ਪੇਟ ਦਾ ਐਕਸਰੇ ਕਰਵਾਇਆ ਤਾਂ ਪਤਾ ਲੱਗਿਆ ਕਿ ਉਸ ਦੇ ਪੇਟ ’ਚ ਪੇਚ ਹੈ। ਇਸ ਦੌਰਾਨ ਬਿਨਾ ਦੇਰੀ ਕੀਤਿਆਂ ਡਾ. ਰੂਬਲ ਗੁਪਤਾ ਨੇ ਬਾਲ ਰੋਗ ਵਿਭਾਗ ਇੰਚਾਰਜ਼ ਤੇ ਸੀਨੀਅਰ ਬਾਲ ਰੋਗ ਦੇ ਮਾਹਿਰ ਡਾ. ਹਰਿਪਾਲ (Child Care) ਤੋਂ ਸਲਾਹ ਲਈ ਅਤੇ ਉਸ ਤੋਂ ਬਾਅਦ ਡਾ. ਰੂਬਲ ਗੁਪਤਾ ਨੇ ਤੁਰੰਤ ਦੂਰਬੀਨ ਦੀ ਮੱਦਦ ਨਾਲ ਪੇਚ ਨੂੰ ਕੱਢ ਦਿੱਤਾ।
ਪੇਚ ਨਿੱਕਲਣ ਤੋਂ ਬਾਅਦ ਬੱਚੇ ਨੂੰ ਰਾਤ ਭਰ ਹਸਪਤਾਲ ’ਚ ਡਾਕਟਰਾਂ ਦੀ ਨਿਗਰਾਨੀ (Child Care) ਵਿੱਚ ਰੱਖਿਆ ਗਿਆ ਅਤੇ ਅਗਲੇ ਦਿਨ ਡਾ. ਰੂਬਲ ਗੁਪਤਾ ਅਤੇ ਹਰਿਪਾਲ ਨੇ ਬੱਚੇ ਦੀ ਜਾਂਚ ਕਰਕੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਹਸਪਤਾਲ ਦੇ ਡਾਇਰੈਕਟਰ ਤੇ ਦਿਲ ਦੇ ਰੋਗਾਂ ਮਾਹਿਰ ਸੀਨੀਅਰ ਡਾ. ਐੱਸਐੱਸ ਬਾਂਸਲ ਦਾ ਕਹਿਣਾ ਹੈ ਕਿ ਐੱਸਐੱਸਬੀ ਹਸਪਤਾਲ ਦਾ ਉਦੇਸ਼ ਸਹਿਰ ਦੇ ਲੋਕਾਂ ਨੂੰ ਇੱਕ ਹੀ ਛੱਤ ਦੇ ਹੇਠਾਂ ਤਮਾਮ ਸਿਹਤ ਸਹੂਲਤ ਉਪਲੱਬਧ ਕਰਵਾਉਣਾ ਹੈ ਅਤੇ ਹਸਪਤਾਲ ਦੇ ਸਾਰੇ ਡਾਕਟਰ ਇਸੇ ਉਦੇਸ਼ ਨੂੰ ਲੈ ਕੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਪਿਛਲੇ ਕੁਝ ਸਮੇਂ ’ਚ ਬਹੁਤ ਹੀ ਰੇਅਰ ਆਪ੍ਰੇਸ਼ਨ ਆਧੁਨਿਕ ਤਕਨੀਕ ਨਾਲ ਕਰ ਕੇ ਹਸਤਪਾਲ ਦਾ ਨਾਂਅ ਬੁਲੰਦੀਆਂ ਤੱਕ ਪਹੰੁਚਾਉਣ ਦਾ ਕੰਮ ਕੀਤਾ ਹੈ। Child Care