ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਬਿਹਤਰੀਨ ਅਥਲੀਟਾਂ ‘ਚ ਸ਼ੁਮਾਰ ਡਿਸਕਸ ਥ੍ਰੋਅਰ ਵਿਕਾਸ ਗੌੜਾ ਨੇ ਅਥਲੈਟਿਕਸ ਨੂੰ ਅਲਵਿਦਾ ਕਹਿ ਦਿੱਤਾ ਹੈ ਵਿਕਾਸ ਨੇ ਭਾਰਤੀ ਅਥਲੈਟਿਕਸ ਮਹਾਂਸੰਘ ਨੂੰ ਖੇਡਾਂ ਤੋਂ ਸੰਨਿਆਸ ਲੈਣ ਬਾਰੇ ਈਮੇਲ ਰਾਹੀਂ ਸੂਚਿਤ ਕੀਤਾ ਡਿਸਕਸ ਥ੍ਰੋ ‘ਚ 66.28 ਮੀਟਰ ਦਾ ਮੌਜ਼ੂਦਾ ਰਾਸ਼ਟਰੀ ਰਿਕਾਰਡ ਆਪਣੇ ਨਾਂਅ ਰੱਖਣ ਵਾਲੇ ਵਿਕਾਸ ਅਮਰੀਕਾ ‘ਚ ਰਹਿੰਦੇ ਹਨ ਅਤੇ ਉਹਨਾਂ ਉੱਥੋਂ ਹੀ ਆਪਣੇ ਫੈਸਲੇ ਬਾਰੇ ਦੱਸਿਆ ਵਿਕਾਸ ਨੇ ਕਿਹਾ ਕਿ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਮੈਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। (Vikas Gowda)
ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ
ਮੈਂ ਹੁਣ ਆਪਣੇ ਸ਼ਰੀਰ ਨੂੰ ਹੋਰ ਜ਼ਿਆਦਾ ਕਸ਼ਟ ਨਹੀਂ ਦੇਣਾ ਚਾਹੁੰਦਾ ਅਤੇ ਆਪਣੀ ਜ਼ਿੰਦਗੀ ਦੇ ਅਗਲੇ ਗੇੜ ‘ਤੇ ਧਿਆਨ ਲਗਾਉਣਾ ਚਾਹੁੰਦਾ ਹਾਂ ਹਾਲਾਂਕਿ ਉਹਨਾਂ ਕਿਹਾ ਕਿ ਭਾਰਤ ਲਈ ਖੇਡਣਾ ਮੇਰੇ ਲਈ ਇੱਕ ਵੱਡਾ ਸਨਮਾਨ ਸੀ ਅਤੇ ਮੈਨੂੰ ਇਸਦੀ ਕਮੀਂ ਮਹਿਸੂਸ ਹੋਵੇਗੀ ਕਰਨਾਟਕ ਦੇ ਮੈਸੂਰ ਦੇ ਵਿਕਾਸ ਛੇ ਸਾਲ ਦੀ ਉਮਰ ‘ਚ ਹੀ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ। ਵਿਕਾਸ ਨੇ 2012 ‘ਚ 66.28 ਮੀਟਰ ਦੇ ਆਪਣੇ ਆਲ ਟਾਈਮ ਸਰਵਸ੍ਰੇਸ਼ਠ ਪ੍ਰਦਰਸ਼ਨ ਨਾਲ ਡਿਸਕਸ ਥ੍ਰੋ ‘ਚ ਭਾਰਤੀ ਰਿਕਾਰਡ ਤੋੜਿਆ ਸੀ ਭਾਰਤ ਸਰਕਾਰ ਤੋਂ 2017 ‘ਚ ਪਦਮਸ਼੍ਰੀ ਪਾਉਣ ਵਾਲੇ ਵਿਕਾਸ ਨੇ 2008 ਦੀਆਂ ਬੀਜ਼ਿੰਗ ਓਲੰਪਿਕ ‘ਚ 22ਵੇਂ ਸਥਾਨ ‘ਤੇ ਰਹੇ ਸਨ ਅਮਰੀਕਾ ਰਹਿੰਦੇ ਇਸ ਭਾਰਤੀ ਅਥਲੀਟ ਦਾ ਅੱਵਲ ਸਮਾਂ ਉਸ ਸਮੇਂ ਸੀ ਜਦੋਂ ਉਹਨਾਂ 2014 ਦੀਆਂ ਰਾਸ਼ਟਰਮੰਡਲ ਖੇਡਾਂ ‘ਚ 63.64 ਮੀਟਰ ਦੀ ਥ੍ਰੋ ਨਾਲ ਭਾਰਤ ਨੂੰ ਅਥਲੈਟਿਕਸ ‘ਚ ਇੱਕੋ-ਇੱਕ ਸੋਨ ਤਗਮਾ ਦਿਵਾਇਆ ਸੀ। (Vikas Gowda)