20ਵੀਂ ਸਦੀ ‘ਚ ਡੈਬਿਊ ਕਰਨ ਵਾਲੇ ਆਖ਼ਰੀ ਕ੍ਰਿਕਟਰ ਹੇਰਾਥ ਦੀ ਕ੍ਰਿਕਟ ਨੂੰ ਅਲਵਿਦਾ

 20ਵੀਂ ਸਦੀ ‘ਚ ਡੈਬਿਊ ਵਾਲਾ ਕੋਈ ਕ੍ਰਿਕਟਰ ਮੌਜ਼ੂਦਾ ਕ੍ਰਿਕਟ ‘ਚ ਨਹੀਂ

1999 ਤੋਂ ਪਹਿਲਾਂ ਟੈਸਟ ਡੈਬਿਊ ਕਰਨ ਵਾਲੇ ਸਾਰੇ ਕ੍ਰਿਕਟਰ ਲੈ ਚੁੱਕੇ ਹਨ ਸੰਨਿਆਸ

ਨਵੀਂ ਦਿੱਲੀ, 11 ਨਵੰਬਰ
ਸ਼੍ਰੀਲੰਕਾ ਦੇ ਸਪਿੱਨਰ ਰੰਗਨਾ ਹੇਰਾਥ ਨੇ ਗਾਲੇ ‘ਚ ਇੰਗਲੈਂਡ ਵਿਰੁੱਧ 10 ਨਵੰਬਰ ਨੂੰ ਖ਼ਤਮ ਹੋਏ ਪਹਿਲੇ ਟੈਸਟ  ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਉਹਨਾਂ ਦੇ ਸੰਨਿਆਸ ਨਾਲ ਹੁਣ 20ਵੀਂ ਸਦੀ ‘ਚ ਡੈਬਿਊ ਕਰਨ ਵਾਲਾ ਕੋਈ ਵੀ ਕ੍ਰਿਕਟਰ ਅੰਤਰਰਾਸ਼ਟਰੀ ਕ੍ਰਿਕਟ ‘ਚ ਮੌਜ਼ੂਦਾ ਨਹੀਂ ਰਹੇਗਾ

 
ਉਹ ਆਖ਼ਰੀ ਟੈਸਟ ਕ੍ਰਿਕਟਰ ਹਨ ਜਿਸ ਨੇ 1999 ਜਾਂ ਉਸ ਤੋਂ ਪਹਿਲਾਂ ਟੈਸਟ ਡੈਬਿਊ ਕੀਤਾ ਸੀ ਇਹ ਇੱਕ ਸੰਯੋਗ ਹੀ ਹੈ ਕਿ ਹੇਰਾਥ ਉਸ ਮੈਦਾਨ ‘ਤੇ ਹੀ ਆਪਣਾ ਆਖ਼ਰੀ ਟੈਸਟ ਖੇਡੇ, ਜਿੱਥੇ ਉਹਨਾਂ ਡੈਬਿਊ ਕੀਤਾ ਸੀ ਉਹਨਾਂ 1999 ‘ਚ ਆਸਟਰੇਲੀਆ ਵਿਰੁੱਧ ਇਸ ਮੈਦਾਨ ‘ਤੇ ਹੀ ਪਹਿਲਾ ਟੈਸਟ ਮੈਚ ਖੇਡਿਆ ਸੀ ਹੇਰਾਥ ਨੇ ਆਈਸੀਸੀ ਟੈਸਟ ਗੇਂਦਬਾਜ਼ਾਂ ‘ਚ ਅੱਠਵੇਂ ਨੰਬਰ ‘ਤੇ ਰਹਿੰਦੇ ਹੋਏ ਕਰੀਅਰ ਖ਼ਤਮ ਕੀਤਾ ਮੈਚ ਤੋਂ ਪਹਿਲਾਂ ਹੇਰਾਥ ਸੱਤਵੇਂ ਸਥਾਨ ‘ਤੇ ਸਨ

 
1999 ਤੋਂ ਪਹਿਲਾਂ ਡੈਬਿਊ ਕਰਨ ਵਾਲਿਆਂ ‘ਚ ਵੈਸਟਇੰਡੀਜ਼ ਦੇ ਕ੍ਰਿਸ ਗੇਲ ਅਤੇ ਪਾਕਿਸਤਾਨ ਦੇ ਸ਼ੋਇਬ ਮਲਿਕ ਅੰਤਰਰਾਸ਼ਟਰੀ ਕ੍ਰਿਕਟ ਖੇਡ ਰਹੇ ਹਨ ਪਰ ਉਹ ਟੈਸਟ ਮੈਚ ਨਹੀਂ ਖੇਡਦੇ ਭਾਰਤੀ ਕ੍ਰਿਕਟਰਾਂ ‘ਚ ਹਰਭਜਨ ਸਿੰਘ ਨੇ 1998 ‘ਚ ਡੈਬਿਊ ਕੀਤਾ ਸੀ ਪਰ 2015 ਤੋਂ ਬਾਅਦ ਉਹਨਾਂ ਕੋਈ ਮੈਚ ਨਹੀਂ ਖੇਡਿਆ ਹੈ ਅਤੇ ਹਾਲਾਤਾਂ ਮੁਤਾਬਕ ਉਹਨਾਂ ਦੀ ਟੈਸਟ ਟੀਮ ‘ਚ ਵਾਪਸੀ ਹੁਣ ਮੁਸ਼ਕਲ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

 

LEAVE A REPLY

Please enter your comment!
Please enter your name here