ਦੂਰ ਹੋਵੇ ਸਿਹਤ ਖੇਤਰ ਦੀ ਬਦਹਾਲੀ
ਹਾਲ ਹੀ ’ਚ ਨੀਤੀ ਆਯੋਗ ਨੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਦੀ ਮੱਦਦ ਨਾਲ ਸਰਕਾਰੀ ਜਿਲ੍ਹਾ ਹਸਪਤਾਲਾਂ ’ਚ ਬਿਸਤਰਿਆਂ ਦੀ ਉਪਲੱਬਧਤਾ ’ਤੇ ਰਿਪੋਰਟ ਜਾਰੀ ਕੀਤੀ ਹੈ ਇਸ ਰਿਪੋਰਟ ਮੁਤਾਬਿਕ ਦੇਸ਼ ਦੇ ਜਿਲ੍ਹਾ ਹਸਪਤਾਲਾਂ ’ਚ ਪ੍ਰਤੀ ਇੱਕ ਲੱਖ ਦੀ ਅਬਾਦੀ ’ਤੇ ਔਸਤਨ 24 ਬਿਸਤਰੇ ਮੁਹੱਈਆ ਹਨ ਪੁਡੂਚੇਰੀ ਦੇ ਜਿਲ੍ਹਾ ਹਸਪਤਾਲਾਂ ’ਚ ਜਿੱਥੇ ਇੱਕ ਲੱਖ ਦੀ ਅਬਾਦੀ ’ਤੇ ਬਿਸਤਰਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ 222 ਹੈ, ਉੱਥੇ ਅੰਡਮਾਨ ਨਿਕੋਬਾਰ ਦੀਪ ਸਮੂਹ ’ਚ 200,ਲੱਦਾਖ ’ਚ 150 ਅਤੇ ਅਰੁਣਾਚਲ ਪ੍ਰਦੇਸ਼ ’ਚ 104 ਹੈ ਇਸ ਦੇ ਉਲਟ ਸਭ ਤੋਂ ਖਰਾਬ ਸਥਿਤੀ ਬਿਹਾਰ, ਝਾਰਖੰਡ ਅਤੇ ਤੇਲੰਗਾਨਾ ਦੀ ਹੈ,
ਜਿੱਥੇ ਐਨੀ ਹੀ ਅਬਾਦੀ ’ਤੇ ਲੜੀਵਾਰ 6, 9 ਅਤੇ 10 ਬਿਸਤਰੇ ਹੀ ਮੁਹੱਈਆ ਹਨ ਉੱਥੇ ਪੰਜਾਬ ਦੇ ਜਿਲ੍ਹਾ ਹਸਪਤਾਲਾਂ ’ਚ ਪ੍ਰਤੀ ਇੱਕ ਲੱਖ ਦੀ ਅਬਾਦੀ ’ਤੇ ਬਿਸਤਰਿਆਂ ਦੀ ਗਿਣਤੀ 18 ਅਤੇ ਹਰਿਆਣਾ ਦੇ ਜਿਲ੍ਹਾ ਹਸਪਤਾਲਾਂ ’ਚ ਇਹ ਗਿਣਤੀ ਸਿਰਫ਼ 13 ਹੈ ਬਿਸਤਰਿਆ ਦੀ ਕਮੀ ਨਾਲ ਜੂਝਦੇ ਜਿਲ੍ਹਾ ਹਸਪਤਾਲ ਫ਼ਿਲਹਾਲ ਸਿਹਤ ਵਿਵਸਥਾ ਦੀ ਤਸਵੀਰ ਪੇਸ਼ ਕਰਦੇ ਹਨ ਭਾਰਤੀ ਜਨਤਕ ਸਿਹਤ ਮਾਪਦੰਡ- 2012 ਦੇ ਦਿਸ਼ਾ-ਨਿਰੇਦਸ਼ ਅਨੁਸਾਰ, ਜਿਲ੍ਹਾ ਹਸਪਤਾਲਾਂ ’ਚ ਇੱਕ ਲੱਖ ਦੀ ਅਬਾਦੀ ’ਤੇ ਬਿਸਤਰਿਆਂ ਦੀ ਗਿਣਤੀ ਘੱਟੋ-ਘੱਟ 22 ਹੋਣੀ ਚਾਹੀਦੀ ਹੈ ਇਸ ਅਧਾਰ ’ਤੇ ਦੇਖਿਆ ਜਾਵੇ ਤਾਂ ਦੇਸ਼ ਦੇ 14 ਸੂਬੇ ਅਤੇ ਇੱਕ ਕੇਂਦਰ ਸ਼ਾਸਿਤ ਸੂਬਾ ਇਸ ਸ਼ਰਤ ਨੂੰ ਪੂਰਾ ਕਰਨ ’ਚ ਨਾਕਾਮ ਰਹੇ ਹਨ
ਦੇਸ਼ ’ਚ ਸਿਹਤ ਵਿਵਸਥਾ ਨੂੰ ਉੁਨਤ ਬਣਾਉਣ ਖ਼ਾਤਰ ਇੱਕ ਪਾਸੇ ਸਰਕਾਰਾਂ ਜਿੱਥੇ ਨੀਤੀ ਨਿਰਮਾਣ ’ਤੇ ਜ਼ੋਰ ਦਿੰਦੀਆਂ ਰਹੀਆਂ ਹਨ, ਉੁਥੇ ਦੂਜੇ ਪਾਸੇ ਦੇਸ਼ ’ਚ ਅਬਾਦੀ ਦੇ ਹਿਸਾਬ ਨਾਲ ਬਿਸਤਰੇ, ਨਰਸਾਂ ਅਤੇ ਡਾਕਟਰਾਂ ਦੀ ਗਿਣਤੀ ’ਚ ਭਾਰੀ ਕਮੀ ਦੇਖੀ ਜਾ ਸਕਦੀ ਹੈ ਵਿਸ਼ਵ ਸਿਹਤ ਸੰਗਠਨ ਦੇ ‘ਦ ਹੈਲਥ ਵਰਕਫੋਰਸ ਇਨ ਇੰਡੀਆ’ ਰਿਪੋਰਟ ਮੁਤਾਬਿਕ, ਦੇਸ਼ ’ਚ ਪ੍ਰਤੀ ਇੱਕ ਲੱਖ ਦੀ ਅਬਾਦੀ ’ਤੇ ਸਿਰਫ਼ 80 ਡਾਕਟਰ ਨਿਯੁਕਤ ਹਨ ਜੇਕਰ ਇਨ੍ਹਾਂ ’ਚੋਂ ਝੋਲਾਛਾਪ ਡਾਕਟਰਾਂ ਨੂੰ ਹਟਾ ਦਿੱਤਾ ਜਾਵੇ, ਤਾਂ ਇਹ ਗਿਣਤੀ 36 ਹੁੰਦੀ ਹੈ ਜਦੋਂ ਕਿ ਵਿਸ਼ਵ ਸਿਹਤ ਸੰਗਠਨ ਦੀ ਗਾਈਡਲਾਈਨ ਅਨੁਸਾਰ ਹਰੇਕ ਇੱਕ ਹਜ਼ਾਰ ਦੀ ਆਬਾਦੀ ’ਤੇ ਇੱਕ ਡਾਕਟਰ ਹੋਣਾ ਚਾਹੀਦਾ ਹੈ
ਚਿੰਤਾਜਨਕ ਇਹ ਹੈ ਕਿ ਸਿਹਤ ’ਤੇ ਸਰਕਾਰੀ ਖਰਚ ਦੇ ਮਾਮਲੇ ’ਚ ਅਸੀਂ ਘੱਟ ਆਮਦਨ ਵਾਲੇ ਦੇਸ਼ ਭਾਵ ਸ੍ਰੀਲੰਕਾ, ਬੰਗਲਾਦੇਸ਼, ਨੇਪਾਲ ਤੋਂ ਵੀ ਪਿੱਛੇ ਹਾਂ ਸਭ ਤੋਂ ਜ਼ਿਆਦਾ ਅਬਾਦੀ ਵਾਲੇ ਚੀਨ ’ਚ ਉੁਥੋਂ ਦੀ ਜੀਡੀਪੀ ਦਾ 3 ਫੀਸਦੀ ਖਰਚ ਸਿਹਤ ਸੁਵਿਧਾਵਾਂ ’ਤੇ ਕੀਤਾ ਜਾਂਦਾ ਹੈ ਜਦੋਂਕਿ, ਅਮਰੀਕਾ ਅਤੇ ਬ੍ਰਿਟੇਨ ’ਚ ਇਹ ਅੰਕੜਾ ਲੜੀਵਾਰ 8.3 ਅਤੇ 9.6 ਫੀਸਦੀ ਦੇ ਆਸ-ਪਾਸ ਹੈ ਸਿਹਤ ਇੱਕ ਅਜਿਹਾ ਖੇਤਰ ਹੈ, ਜਿਸ ’ਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਸਮਾਜ ਦਾ ਭਵਿੱਖ ਕੀ ਹੋਵੇਗਾ, ਇਸ ਦਾ ਨਿਰਧਾਰਨ ਵੀ ਕਿਸੇ ਸੂਬੇ ’ਚ ਸਿਹਤ ਸੁਵਿਧਾਵਾਂ ਦੀ ਸਥਿਤੀ ਹੀ ਕਰਦੀ ਹੈ ਇੱਕ ਸਿਹਤਮੰਦ ਅਬਾਦੀ ਹੀ ਪੂਰਨ ਰੂਪ ਨਾਲ ਉਤਪਾਦਕ ਹੁੰਦੀ ਹੈ
ਲਿਹਾਜ਼ਾ ਸਿਹਤ ਖੇਤਰ ’ਚ ਲੋੜੀਂਦਾ ਨਿਵੇਸ਼ ਅਤੇ ਨਿਗਰਾਨੀ ਦੀ ਦਰਕਾਰ ਹੈ ਨਾਲ ਹੀ ਡਾਕਟਰੀ ਪੇਸ਼ੇ ਨੂੰ ਅਪਣਾਉਣ ਵਾਲੇ ਲੋਕਾਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਹੋਣਾ ਹੋਵੇਗਾ ਉਨ੍ਹਾਂ ਨੂੰ ਇਹ ਸਮਝਣਾ ਹੋਵੇਗਾ ਕਿ ਦੇਸ਼ ਉਨ੍ਹਾਂ ਤੋਂ ਕੀ ਉਮੀਦ ਰੱਖਦਾ ਹੈ ਅਸੀਂ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨ ਕੇ ਉਨ੍ਹਾਂ ਨੂੰ ਉਚਿਤ ਮਾਣ-ਸਨਮਾਨ ਦਿੰਦੇ ਹਾਂ, ਪਰ ਅੱਜ ਅਜਿਹੇ ਕਿੰਨੇ ਡਾਕਟਰ ਹਨ, ਜੋ ਸੇਵਾ ਦੀ ਭਾਵਨਾ ਨਾਲ ਆਪਣੇ ਮਰੀਜ਼ਾਂ ਦਾ ਇਲਾਜ ਕਰਦੇ ਹਨ? ਪੇਂਡੂ ਖਿੱਤਿਆਂ ’ਚ ਸਥਿਤ ਸਿਹਤ ਕੇਂਦਰਾਂ ’ਚ ਬੁਨਿਆਦੀ ਸੁਵਿਧਾਵਾਂਬਹਾਲ ਹੋਣ, ਤਾਂ ਸਥਿਤੀ ਕਾਫ਼ੀ ਹੱਦ ਤੱਕ ਬਦਲ ਸਕਦੀ ਹੈ
ਇਹ ਕੇਂਦਰ ਪੇਂਡੂ ਭਾਰਤੀ ਇਲਾਜ ਪ੍ਰਣਾਲੀ ਦੀ ਰੀੜ੍ਹ ਅਤੇ ਪਿੰਡ ਵਾਸੀਆਂ ਦਾ ਭਰੋਸਾ ਹਨ ਦੇਸ਼ ਦੀ ਇੱਕ ਵੱਡੀ ਅਬਾਦੀ ਨੂੰ ਸੁਲਭ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ’ਚ ਮੁੱਢਲੇ ਸਿਹਤ ਕੇਂਦਰ ਮੁੱਖ ਭੂਮਿਕਾ ਅਦਾ ਕਰਦੇ ਹਨ ਦਰਅਸਲ, ਪੇਂਡੂ ਭਾਰਤ ਦੀ ਇੱਕ ਵੱਡੀ ਅਬਾਦੀ ਅੱਜ ਵੀ ਇਲਾਜ਼ ਲਈ ਇਨ੍ਹਾਂ ਕੇਂਦਰਾਂ ’ਤੇ ਹੀ ਨਿਰਭਰ ਹੈ ਇਨ੍ਹਾਂ ਦੀ ਨਜ਼ਦੀਕੀ ਉਪਲੱਬਧਤਾ ਅਤੇ ਮੁਫਤ ਇਲਾਜ ਕਾਰਨ ਸਮਾਜ ਦਾ ਇੱਕ ਵੱਡਾ ਵਰਗ ਮੁੱਢਲੇ ਤੌਰ ’ਤੇ ਇਲਾਜ ਲਈ ਇਨ੍ਹਾਂ ਕੇਂਦਰਾਂ ’ਚ ਆਉਂਦਾ ਹੈ ਮੁੱਢਲੇ ਸਿਹਤ ਕੇਂਦਰਾਂ ਨੂੰ ਜ਼ਿਆਦਾ ਸਮਰੱਥਾਵਾਨ ਬਣਾਉਣ ਦੀ ਜ਼ਰੂਰਤ ਹੈ ਦਰਅਸਲ, ਸਿਹਤ ਸੁਵਿਧਾਵਾਂ ਦੇ ਮਾਮਲੇ ’ਚ ਭਾਰਤੀ ਪਿੰਡ ਅੱਜ ਵੀ ਫ਼ਿਲਹਾਲ ਹਨ
ਇਹੀ ਵਜ੍ਹਾ ਹੈ ਕਿ ਇਲਾਜ ਲਈ ਸਥਾਨਕ ਝੋਲਾਛਾਪ ਡਾਕਟਰਾਂ ’ਤੇ ਇੱਕ ਵੱਡੀ ਪੇਂਡੂ ਆਬਾਦੀ ਦੀ ਨਿਰਭਰਤਾ ਤੇਜ਼ੀ ਨਾਲ ਵਧੀ ਹੈ ਨਿੱਜੀ ਹਸਪਤਾਲਾਂ ’ਚ ਡਾਕਟਰਾਂ ਦੀ ਮੋਟੀ ਫੀਸ ਅਤੇ ਸਰਕਾਰੀ ਹਸਪਤਾਲਾਂ ’ਚ ਇਲਾਜ ਤੋਂ ਪਹਿਲਾਂ ਹੋਣ ਵਾਲੀ ਫ਼ਜੀਹਤ ਦੀ ਵਜ੍ਹਾ ਨਾਲ ਵੀ ਪਿੰਡ ਵਾਸੀ ਸਥਾਨਕ ਝੋਲਾਛਾਪ ਡਾਕਟਰ ਤੋਂ ਇਲਾਜ ਕਰਾਉਣਾ ਹੀ ਠੀਕ ਸਮਝਦੇ ਹਨ ਦੇਸ਼ ਦੇ ਪੇਂਡੂ ਖਿੱਤਿਆਂ ’ਚ ਝੋਲਾਛਾਪ ਡਾਕਟਰਾਂ ਦੀ ਭਰਮਾਰ ਹੈ ਉਨ੍ਹਾਂ ਦੇ ਕੋਲ ਤਾਂ ਨਾ ਡਿਗਰੀ ਹੈ, ਨਾ ਰਜਿਸਟੇ੍ਰਸ਼ਨ ਹੈ ਤੇ ਨਾ ਹੀ ਲਾਇਸੰਸ ਦੇਸ਼ ਦੇ ਲਗਭਗ ਹਰ ਪਿੰਡ ’ਚ ਦੋ-ਤਿੰਨ ਝੋਲਾਛਾਪ ਡਾਕਟਰ ਦੇਖੇ ਜਾ ਸਕਦੇ ਹਨ ਮਾਨਤਾ ਪ੍ਰਾਪਤ ਡਾਕਟਰਾਂ ਦੀ ਕਮੀ ਦੀ ਵਜ੍ਹਾ ਨਾਲ ਝੋਲਾਛਾਪ ਡਾਕਟਰਾਂ ਦਾ ਕਾਰੋਬਾਰ ਖੂਬ ਵਧ-ਫੁੱਲ ਰਿਹਾ ਹੈ ਹਾਲਾਂਕਿ ਕਈ ਮੋਰਚਿਆਂ ’ਤੇ ਅਜਿਹੇ ਡਾਕਟਰ ਸਾਡੀਆਂ ਉਮੀਦਾਂ ’ਤੇ ਖਰੇ ਨਹੀਂ ਉੁਤਰਦੇ!
ਦਰਅਸਲ, ਗੈਰ ਸਿਖਲਾਈ ਪ੍ਰਾਪਤ ਡਾਕਟਰਾਂ ਦਾ ਇਹਵਰਗ ਅੱਧੀ-ਅਧੂਰੀ ਜਾਣਕਾਰੀ ਦੇ ਸਹਾਰੇ ਪਿੰਡ ਵਾਸੀਆਂ ਦੀ ਸਿਹਤਅਤੇ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਿਹਾ ਹੈ ਅਸਪੱਸ਼ਟ ਜਾਂਚਕਰਕੇ, ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦੇਣੀਆਂ, ਲੋੜ ਤੋਂ ਜ਼ਿਆਦਾਦਿਨਾਂ ਤੱਕ ਇਲਾਜ ਕਰਨਾ ਅਤੇ ਗਰੀਬਾਂ ਦੀ ਮਜ਼ਬੂਰੀ ਦਾ ਨਜਾਇਜ਼ਫ਼ਾਇਦਾ ਚੁੱਕ ਕੇ ਪੈਸੇ ਠੱਗਦੇ ਰਹਿਣਾ ਇਨ੍ਹਾਂ ਦੀ ਪਰੰਪਰਿਕ ਕਲਾ ਹੈਵਿਸ਼ਵ ਸਿਹਤ ਸੰਗਠਨ ਮੁਤਾਬਿਕ ਪਿੰਡਾਂ ’ਚ ਇਲਾਜ ਕਰ ਰਹੇ ਹਰ ਪੰਜ ’ਚੋਂ ਸਿਰਫ਼ ਇੱਕ ਡਾਕਟਰ ਕੋਲ ਪ੍ਰੈਕਟਿਸ ਲਈ ਜ਼ਰੂਰੀ ਯੋਗਤਾ ਹੁ ੰਦੀ ਹੈ ਜਦੋਂ ਕਿ ਅਜਿਹੇ 57 ਫੀਸਦੀ ਡਾਕਟਰਾਂ ਕੋਲ ਕੋਈ ਮੈਡੀਕਲ ਯੋਗਤਾ ਹੀ ਨਹੀਂ ਹੈ
ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਮੈਡੀਕਲ ਕਾਊਂਸਿਲ ਆਫ਼ ਇੰਡੀਆ ਦੀ ਮੰਨੀਏ ਤਾਂ ਭਾਰਤ ’ਚ ਮਾਨਤਾ ਪ੍ਰਾਪਤ ਡਾਕਟਰ ਤੋਂ ਜ਼ਿਆਦਾ ਝੋਲਾਛਾਪ ਡਾਕਟਰ ਹਨ ਪਰ, ਸਰਕਾਰ ਦੀਆਂ ਕਮਜ਼ੋਰ ਨੀਤੀਆਂ ਦੀ ਵਜ੍ਹਾ ਨਾਲ ਇਨ੍ਹਾਂ ’ਤੇ ਰੋਕ ਨਹੀਂ ਲੱਗ ਪਾ ਰਹੀ ਹੈ ਡਾਕਟਰਾਂ ਦੀ ਕਮੀ ਨੂੰ ਦੇਖਦਿਆਂ 2014 ’ਚ ਵੀ ਝੋਲਾਛਾਪ ਡਾਕਟਰਾਂ ਨੂੰ ਮਾਨਤਾ ਦੇਣ ਦਾ ਮੁੱਦਾ ਉੱਠਿਆ ਸੀ, ਜਿਸ ਦਾ ਵਿਰੋਧ ਡਿਗਰੀਧਾਰੀ ਡਾਕਟਰਾਂ ਨੇ ਪੁਰਜ਼ੋਰ ਤਰੀਕੇ ਨਾਲ ਕੀਤਾ ਸੀ
ਪਰ ਸਮਝਣਾ ਹੋਵੇਗਾ ਕਿ ਪੇਂਡੂ ਆਬਾਦੀ ਦੀ ਸਿਹਤ ਝੋਲਾਛਾਪ ਡਾਕਟਰਾਂ ਦੇ ਭਰੋਸੇ ਸਿਰਫ਼ ਇਸ ਲਈ ਹੈ ਕਿ ਦੇਸ਼ ’ਚ ਜ਼ਿਆਦਾਤਰ ਮੁੱਢਲੇ ਸਿਹਤ ਕੇਂਦਰ, ਰੈਫ਼ਰਲ ਅਤੇ ਸਦਰ ਹਸਪਤਾਲ ਬੇਹੱਦ ਤਰਸਯੋਗ ਅਤੇ ਚਿੰਤਾਜਨਕ ਸਥਿਤੀ ’ਚ ਹਨ ਜਿੱਥੇ ਇੱਕ ਪਾਸੇ ਜ਼ਰੂਰੀ ਦਵਾਈਆਂ ਅਤੇ ਜਾਂਚ -ਯੰਤਰਾਂ ਦੀ ਘੋਰ ਕਮੀ ਹੈ, ਤਾਂ ਉੱਥੇ ਸਮੇਂ ’ਤੇ ਡਾਕਟਰ ਦੇ ਮੁਹੱਈਆ ਨਾ ਹੋ ਸਕਣ ਨਾਲ ਪੇਂਡੂ ਮਰੀਜ਼ ਝੋਲਾਛਾਪ ਡਾਕਟਰਾਂ ਦੀ ਸ਼ਰਨ ’ਚ ਚਲੇ ਜਾਂਦੇ ਹਨ ਅਜਿਹੇ ਡਾਕਟਰਾਂ ਦੀ ਆਪਣੀ ਭੂਮਿਕਾ ਸਮਝਣੀ ਚਾਹੀਦੀ ਹੈ ਅਤੇ ਗੰਭੀਰ ਸਥਿਤੀ ’ਚ ਮਰੀਜ਼ਾਂ ਨੂੰ ਚੰਗੇ ਡਾਕਟਰ ਤੋਂ ਇਲਾਜ ਕਰਵਾਉਣ ਦੀ ਸਲਾਹ ਦੇਣੀ ਚਾਹੀਦੀ ਹੈ
ਸੁਧੀਰ ਕੁਮਾਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ