160 ਵਿਅਕਤੀ ਜ਼ਖਮੀ, ਮੀਂਹ ਨਾਲ ਕਈ ਇਲਾਕੇ ਪਾਣੀ?’ਚ ਡੁੱਬੇ
ਭੁਵਨੇਸ਼ਵਰ/ਨਵੀਂ ਦਿੱਲੀ | ਭਾਰੀ ਮੀਂਹ ਤੇ ਕਰੀਬ 225 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੀਆਂ ਚੱਲਦੀਆਂ ਹਵਾਵਾਂ ਦੇ ਨਾਲ ਚੱਕਰਵਾਤੀ ਤੂਫ਼ਾਨ ‘ਫਾਨੀ’ ਨੇ ਅੱਜ ਸਵੇਰੇ ਓਡੀਸ਼ਾ ਤਟ ‘ਤੇ ਦਸਤਕ ਦਿੱਤੀ ਭਿਆਨਕ ਤੂਫ਼ਾਨ ਕਾਰਨ ਇਸ ਦੇ ਪ੍ਰਭਾਵ ਵਾਲੇ ਇਲਾਕਿਆਂ ‘ਚ ਕਈ ਥਾਵਾਂ ‘ਤੇ ਦਰੱਖਤ ਪੁੱਟੇ ਗਏ, ਝੌਂਪੜੀਆਂ ਤਬਾਹ ਹੋ ਗਈਆਂ ਤੇ ਪੁਰੀ ਦੇ ਕਈ ਇਲਾਕੇ ਪਾਣੀ ‘ਚ ਡੁੱਬੇ ਹੋਏ ਹਨ ਤੂਫ਼ਾਨ ਤੋਂ ਬਾਅਦ ਹੁਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਦੀ ਖਬਰ ਹੈ ਇਸ ਦੇ ਨਾਲ ਹੀ ਤਕਰੀਬਨ 12 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ ਨੁਕਸਾਨ ਦਾ ਸਹੀ ਅੰਦਾਜਾ ਹੁਣ
ਤੱਕ ਨਹੀਂ ਹੋ ਸਕਿਆ ਹੈ ਹਾਲਾਂਕਿ ਹੁਣ ਇਸ ਦੀ ਰਫ਼ਤਾਰ ਮੱਠੀ ਪੈਣ ਲੱਗੀ ਹੈ ਪਿਛਲੇ 20 ਸਾਲ ਦੌਰਾਨ ਉੜੀਸਾ ਦੀ ਧਰਤੀ ‘ਤੇ ਆਉਣ ਵਾਲਾ ਇਹ ਸਭ ਤੋਂ ਖ਼ਤਰਨਾਕ ਤੂਫ਼ਾਨ ਮੰਨਿਆ ਜਾ ਰਿਹਾ ਹੈ 1999 ਵਿਚ ਆਏ ਸੁਪਰ ਸਾਈਕਲੋਨ ਦੌਰਾਨ 10 ਹਜ਼ਾਰ ਲੋਕ ਮਾਰੇ ਗਏ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।