ਪਰਿਵਾਰ ਨੇ 7 ਲੋੜਵੰਦ ਲੋਕਾਂ ਨੂੰ ਦਿੱਤਾ ਰਾਸ਼ਨ
Naam Charcha: (ਵਿੱਕੀ ਕੁਮਾਰ) ਮੋਗਾ/ਬੁੱਟਰ ਬੱਧਨੀ। ਬਲਾਕ ਬੁੱਟਰ ਬੱਧਨੀ ਦੇ ਅਧੀਨ ਆਉਂਦੇ ਪਿੰਡ ਮੀਨੀਆਂ ਵਾਸੀ ਸਰੀਰਦਾਨੀ ਹੌਲਦਾਰ ਪ੍ਰੇਮੀ ਭਾਗ ਸਿੰਘ ਇੰਸਾਂ ਪਿਛਲੇ ਦਿਨੀ ਇਸ ਨਾਸ਼ਵਾਨ ਸੰਸਾਰ ਨੂੰ ਛੱਡ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਦੀ ਅੰਤਿਮ ਅਰਦਾਸ ਵਜੋਂ ਨਾਮ ਚਰਚਾ ਉਹਨਾਂ ਦੇ ਪਿੰਡ ਮੀਨੀਆਂ ਵਿੱਚ ਕੀਤੀ ਗਈ। ਅੱਜ ਨਾਮ ਚਰਚਾ ਵਿੱਚ ਸਰੀਰਦਾਨੀ ਪ੍ਰੇਮੀ ਭਾਗ ਸਿੰਘ ਇੰਸਾਂ ਨੂੰ ਬਹੁੱਤ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਤੇ ਸਾਧ-ਸੰਗਤ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਸ਼ਰਧਾਂਜਲੀ ਦੇਣ ਆਏ ਪ੍ਰੇਮੀ ਅਜੀਤ ਸਿੰਘ ਇੰਸਾਂ ਬਿਲਾਸਪੁਰ ਨੇ ਦੱਸਿਆ ਕਿ ਜੋ ਸੇਵਾ ਕਾਰਜ ਪ੍ਰੇਮੀ ਭਾਗ ਸਿੰਘ ਇੰਸਾਂ ਨੇ ਕੀਤਾ ਬਹੁਤ ਵੱਡੇ ਹੌਂਸਲੇ ਵਾਲੀ ਗੱਲ ਹੈ, ਉਹਨਾਂ ਦੱਸਿਆ ਕਿ ਪ੍ਰੇਮੀ ਭਾਗ ਸਿੰਘ ਇੰਸਾਂ ਜਿਨ੍ਹਾਂ ਨੇ ਕਿ ਡੇਰਾ ਸੱਚਾ ਸੌਦਾ ਤੋਂ ਪਿਛਲੇ ਕਈ ਸਾਲ ਪਹਿਲਾਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਤੇ ਅੱਜ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮਾਨਵਤਾ ਦੀ ਸੇਵਾ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਹਰ ਸੇਵਾ ਅਭਿਆਨਾਂ ਵਿੱਚ ਹਿੱਸਾ ਲੈਂਦੇ ਚਾਹੇ ਕਿਸੇ ਜ਼ਰੂਰਤਮੰਦ ਦਾ ਮਕਾਨ ਬਣਾਉਣਾ ਹੋਵੇ ਚਾਹੇ ਕਿਸੇ ਜ਼ਰੂਰਤਮੰਦ ਨੂੰ ਰਾਸ਼ਨ ਦੇਣਾ ਹੋਵੇ ਤਾਂ ਪ੍ਰੇਮੀ ਭਾਗ ਸਿੰਘ ਇੰਸਾ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ।
ਇਹ ਵੀ ਪੜ੍ਹੋ: Indian Railways News: ਰੇਲਵੇ ਦਾ ਵੱਡਾ ਫੈਸਲਾ… ਫਰਵਰੀ 2026 ਤੱਕ ਇਹ ਟ੍ਰੇਨਾਂ ਪੂਰੀ ਤਰ੍ਹਾਂ ਰੱਦ, ਜਾਣੋ ਕਾਰ…
ਉਹਨਾਂ ਨੇ ਜਿਉਂਦੇ ਆਪਣਾ ਤੇ ਆਪਣੇ ਸਾਰੇ ਪਰਿਵਾਰ ਦਾ ਡੇਰਾ ਸੱਚਾ ਸੌਦਾ ਵਿੱਚ ਸ਼ਰੀਰਦਾਨ ਦਾ ਲਿਖਤ ਵਿੱਚ ਪ੍ਰਣ ਕੀਤਾ ਹੋਇਆ ਸੀ। ਡੇਰਾ ਸੱਚਾ ਸੌਦਾ ਦੀ ਬਦੌਲਤ ਹੀ, ਉਹਨਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਜਿਥੇ ਉਹਨਾਂ ਦੇ ਸ਼ਰੀਰ ਤੇ ਖੋਜਾਂ ਕਰਕੇ ਅਨੇਕਾਂ ਬੱਚੇ ਆਪਣਾ ਭਵਿੱਖ ਚਮਕਾਉਣਗੇ। ਇਸ ਮੌਕੇ ਪਿੰਡ ਮੀਨੀਆਂ ਦੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਜੀ ਨੇ ਕਿਹਾ ਕਿ ਪ੍ਰੇਮੀ ਭਾਗ ਸਿੰਘ ਇੰਸਾਂ ਬਹੁਤ ਹੀ ਨੇਕ ਦਿਲ ਇਨਸਾਨ ਸਨ ਜਿਨ੍ਹਾਂ ਨੇ ਮੈਡੀਕਲ ਖੋਜਾਂ ਲਈ ਆਪਣਾ ਸਰੀਰਦਾਨ ਕਰਕੇ ਮਨੁੱਖਤਾ ਉਪਰ ਬਹੁੱਤ ਵੱਡਾ ਪਰਉਪਕਾਰ ਕੀਤਾ ਹੈ। ਅੱਜ ਸਰੀਰਦਾਨੀ ਪ੍ਰੇਮੀ ਭਾਗ ਸਿੰਘ ਇੰਸਾਂ ਦੀ ਧਰਮਪਤਨੀ ਚਰਨਜੀਤ ਕੌਰ ਇੰਸਾਂ, ਧੀ ਪ੍ਰਭਜੋਤ ਕੌਰ ਇੰਸਾਂ, ਜੁਆਈ ਗਗਨਦੀਪ ਸਿੰਘ ਇੰਸਾਂ ਸਮੇਤ ਪਰਿਵਾਰ ਨੂੰ ਬਲਾਕ ਬੁੱਟਰ ਬੱਧਨੀ ਦੀ ਕਮੇਟੀ ਵੱਲੋਂ ਇੱਕ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਮਗਰੋਂ ਪਰਿਵਾਰ ਵੱਲੋਂ 7 ਲੋੜਵੰਦ ਲੋਕਾਂ ਨੂੰ ਰਾਸ਼ਨ ਵੀ ਦਿੱਤਾ। Naam Charcha

ਇਸ ਮੌਕੇ ਪ੍ਰੇਮੀ ਜ਼ੋਰਾ ਸਿੰਘ ਇੰਸਾਂ ਆਦਮਪੁਰਾ, ਨਿਮਰ ਸੇਵਾਦਾਰ ਸੁਭਾਸ਼ ਕੁਮਾਰ ਇੰਸਾਂ, ਗੁਰਜੀਤ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ, ਰਣਵਿੰਦਰ ਸਿੰਘ ਇੰਸਾਂ, ਗੁਲਸ਼ਨ ਕੁਮਾਰ ਇੰਸਾਂ, ਬਲਜਿੰਦਰ ਸਿੰਘ ਇੰਸਾਂ, ਭੈਣ ਅਨੀਤਾ ਰਾਣੀ ਇੰਸਾਂ, ਭੈਣ ਸੁਖਜਿੰਦਰ ਕੌਰ ਇੰਸਾਂ, ਭੈਣ ਆਸ਼ਾ ਰਾਣੀ ਇੰਸਾਂ, ਪ੍ਰੇਮੀ ਅਸ਼ੋਕ ਪੁਰੀ ਇੰਸਾਂ, ਬਲਾਕ ਪ੍ਰੇਮੀ ਸੇਵਕ ਸਾਧੂ ਸਿੰਘ ਇੰਸਾਂ, ਸੱਚ ਕਹੂੰ ਦੇ ਪੱਤਰਕਾਰ ਸੁਖਮੰਦਰ ਸਿੰਘ ਹਿੰਮਤਪੁਰਾ, ਸੋਨੀ ਇੰਸਾਂ ਲੋਪੋਂ, ਵਿਜੇ ਕੁਮਾਰ ਇੰਸਾਂ, ਪ੍ਰੇਮੀ ਸੇਵਕ ਦੀਪਕ ਇੰਸਾਂ, ਨਰਿੰਦਰ ਪਾਲ ਸ਼ਰਮਾਂ, ਦਵਿੰਦਰ ਸਿੰਘ ਫ਼ੌਜੀ, ਗਿਆਨ ਸਿੰਘ ਇੰਸਾਂ , ਧਨੀਂ ਰਾਮ ਇੰਸਾਂ, ਸੇਮਾ ਫ਼ੌਜੀ, ਲਵਲੀ ਇੰਸਾਂ ਤੋਂ ਇਲਾਵਾ ਜ਼ਿੰਮੇਵਾਰ ਸਾਧ ਸੰਗਤ ਹਾਜ਼ਰ ਸੀ।














