Welfare Work: ਧਨੌਲਾ ਬਲਾਕ ਦੇ ਪ੍ਰੇਮੀਆਂ ਨੇ ਬਿਹਾਰ ਤੋਂ ਲਾਪਤਾ ਹੋਏ ਮੰਦਬੁੱਧੀ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ
Welfare Work: ਮੰਡੀ ਧਨੌਲਾ (ਲਾਲੀ ਧਨੌਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਧਨੌਲਾ ਦੇ ਡੇਰਾ ਪ੍ਰੇਮੀਆਂ ਨੇ ਬਿਹਾਰ ਤੋਂ ਕੁਝ ਸਮਾਂ ਪਹਿਲਾਂ ਲਾਪਤਾ ਹੋਏ ਇੱਕ ਮੰਦਬੁੱਧੀ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਜਾਣਕਾਰੀ ਮੁਤਾਬਕ ਬਲਾਕ ਧਨੌਲਾ ਮੰਡੀ ਦੀ ਸਾਧ-ਸੰਗਤ ਨੇ ਪਿਛਲੇ ਲੰਮੇ ਸਮੇਂ ਤੋਂ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਮੰਦਬੁੱਧੀ ਵਿਅਕਤੀ ਨੂੰ ਸੜਕ ’ਤੇ ਘੁੰਮਦਾ ਹੋਇਆ ਦੇਖਿਆ। ਬਲਾਕ ਪ੍ਰੇਮੀ ਸੇਵਕ ਸ਼ੀਤਲ ਇੰਸਾਂ ਤੇ ਪ੍ਰੇਮੀ ਬਨਾਰਸੀ ਇੰਸਾਂ ਨੇ ਉਕਤ ਵਿਅਕਤੀ ਮੁਹੰਮਦ ਗਨੀ ਆਲਮ (22) ਵਾਸੀ ਪੁਰਖੋਪੱਟੀ, ਦਰਬੰਗਾ (ਬਿਹਾਰ) ਨੂੰ ਤਰਸਯੋਗ ਹਾਲਾਤ ’ਚ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਧਨੌਲਾ ਵਿੱਚ ਲਿਆਂਦਾ, ਜਿੱਥੇ ਡੇਰਾ ਪ੍ਰੇਮੀਆਂ ਨੇ ਉਸ ਨੂੰ ਪਹਿਲਾਂ ਨਹਾਇਆ ਤੇ ਸਾਫ-ਸੁਥਰੇ ਕੱਪੜੇ ਪਵਾਏ।
Read Also : Expressway Punjab: ਪੰਜਾਬ ਦਾ ਇਹ ਐਕਸਪ੍ਰੈਸ ਵੇਅ ਖੋਲ੍ਹੇਗਾ ਖੁਸ਼ਹਾਲੀ ਤੇ ਰੁਜ਼ਗਾਰ ਦੇ ਰਾਹ
ਉਪਰੰਤ ਉਸ ਨੂੰ ਡਾਕਟਰੀ ਸਹਾਇਤਾ ਅਨੁਸਾਰ ਦਵਾਈ ਬੂਟੀ ਤੇ ਜ਼ਖਮਾਂ ’ਤੇ ਮਲ੍ਹਮ ਪੱਟੀ ਕਰਵਾਈ। ਬਲਾਕ ਧਨੌਲਾ ਮੰਡੀ ਦੇ ਜਿੰਮੇਵਾਰ ਸੇਵਾਦਾਰਾਂ ਨੇ ਮੁਹੰਮਦ ਗਨੀ ਆਲਮ ਦੇ ਪਰਿਵਾਰ ਨਾਲ ਰਾਬਤਾ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕਰਵਾਈ ਵਿੱਢ ਦਿੱਤੀ। ਇਸ ਤੋਂ ਬਾਅਦ ਜਿੰਮੇਵਾਰ ਸੇਵਾਦਾਰਾਂ ਨੇ ਕੜੀ ਦਰ ਕੜੀ ਜੋੜਦੇ ਹੋਏ ਸਖਤ ਮਿਹਨਤ ਤੋਂ ਬਾਅਦ ਬਿਹਾਰ ਦੇ 85 ਮੈਂਬਰ ਅਨਿਲ ਇੰਸਾਂ ਨਾਲ ਸੰਪਰਕ ਕਰਕੇ ਮੁਹੰਮਦ ਗਨੀ ਆਲਮ ਦੇ ਪਿੰਡ ਦਾ ਨਾਂਅ ਤੇ ਜ਼ਿਲ੍ਹੇ ਬਾਰੇ ਸਾਰੀ ਜਾਣਕਾਰੀ ਸਮੇਤ ਫੋਟੋ ਅਨਿਲ ਇੰਸਾਂ ਨੂੰ ਦਿੱਤੀ। 85 ਮੈਂਬਰ ਅਨਿਲ ਇੰਸਾਂ ਨੇ ਪੁਰਖੋਪੱਟੀ ਦੇ ਮੁਖੀਆ (ਸਰਪੰਚ) ਸਾਨ ਫਾਰੂਕ ਨੂੰ ਉਕਤ ਮੰਦਬੁੱਧੀ ਮੁਹੰਮਦ ਗਨੀ ਆਲਮ ਦੀ ਸਾਰੀ ਜਾਣਕਾਰੀ ਸਮੇਤ ਫੋਟੋ ਭੇਜੀ ਤਾਂ ਉਹਨਾਂ ਨੇ ਪੁਸ਼ਟੀ ਕੀਤੀ ਕਿ ਇਹ ਮੰਦਬੁੱਧੀ ਲੜਕਾ ਉਹਨਾਂ ਦੇ ਹੀ ਪਿੰਡ ਦਾ ਹੈ।
Welfare Work
ਇਸ ਉਪਰੰਤ ਪਰਿਵਾਰ ਨਾਲ ਰਾਬਤਾ ਕਰਕੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ ਇਹ ਸੁਣ ਕੇ ਪਰਿਵਾਰ ਨੇ ਭਾਵੁਕ ਹੁੰਦਿਆਂ ਧੰਨਵਾਦ ਕਰਦਿਆਂ ਪੂਜਨੀਕ ਗੁਰੂ ਜੀ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਪਰਿਵਾਰ ਨੇ ਦੱਸਿਆ ਕਿ ਮੁਹੰਮਦ ਗਨੀ ਆਲਮ 4-5 ਮਹੀਨੇ ਪਹਿਲਾਂ ਛਠ ਪੂਜਾ ਵੇਲੇ ਬਿਹਾਰ ਤੋਂ ਗੁੰਮ ਹੋ ਗਿਆ ਸੀ ਦੋ ਦਿਨਾਂ ਦਾ ਲੰਮਾ ਸਫਰ ਤੈਅ ਕਰਨ ਉਪਰੰਤ ਅੱਜ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ, ਧਨੌਲਾ ਮੰਡੀ ਵਿਖੇ ਕਾਨੂੰਨੀ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕਰਨ ਉਪਰੰਤ ਗੁੰਮਸ਼ੁਦਾ ਮੁਹੰਮਦ ਗਨੀ ਆਲਮ ਨੂੰ ਉਸ ਦੇ ਪਿਤਾ ਮੁਹੰਮਦ ਯਾਕੂਬ ਸ਼ਾਹ ਤੇ ਭਰਾ ਮੁਹੰਮਦ ਸਾਬੁਦੀਨ ਸ਼ਾਹ ਨੂੰ ਸੌਂਪ ਦਿੱਤਾ ਇਸ ਮੌਕੇ 85 ਮੈਂਬਰ ਰਾਜਨ ਇੰਸਾਂ, ਬਾਬੂ ਮੰਗਤ ਰਾਏ ਇੰਸਾਂ, ਪ੍ਰੇਮੀ ਸੇਵਕ ਗੁਰਸੇਵਕ ਇੰਸਾਂ, ਅਮਨਦੀਪ ਇੰਸਾਂ ਹਰੀਗੜ੍ਹ, ਬੰਤਾ ਸਿੰਘ ਇੰਸਾਂ, ਭੋਲਾ ਰਾਮ ਇੰਸਾਂ, ਗਿਆਨ ਇੰਸਾਂ, ਜੀਤ ਇੰਸਾਂ ਤੇ ਗੁਰਮੇਲ ਇੰਸਾਂ ਮੌਜੂਦ ਸਨ।