Punjab: ਮਾਰੇ ਗਏ ਤਿੰਨ ਮਜ਼ਦੂਰਾਂ ਦੇ ਪਰਿਵਾਰਾਂ ਨੇ ਲਾਇਆ ਧਰਨਾ

Bathinda News
Punjab: ਮਾਰੇ ਗਏ ਤਿੰਨ ਮਜ਼ਦੂਰਾਂ ਦੇ ਪਰਿਵਾਰਾਂ ਨੇ ਲਾਇਆ ਧਰਨਾ

ਕੰਪਨੀ ਵੱਲੋਂ 37 ਲੱਖ ਰੁਪਏ ਪ੍ਰਤੀ ਮਜ਼ਦੂਰ ਮੁਆਵਜ਼ਾ ਦੇਣ ਦਾ ਐਲਾਨ | Bathinda News

ਰਾਮਾਂ ਮੰਡੀ (ਸਤੀਸ਼ ਜੈਨ)। ਮੰਗਲਵਾਰ ਨੂੰ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਸੀਵਰੇਜ ਟਰੀਟਮੈਂਟ ਪਲਾਂਟ ਦੀ ਸਫ਼ਾਈ ਦੌਰਾਨ ਮਾਰੇ ਗਏ ਤਿੰਨ ਮਜ਼ਦੂਰਾਂ ਦੇ ਪਰਿਵਾਰਾਂ ਨੇ ਬੁੱਧਵਾਰ ਸਵੇਰੇ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਟਾਊਨਸ਼ਿਪ ਅੱਗੇ ਧਰਨਾ ਲਾ ਦਿੱਤਾ ਇਸ ਤੋਂ ਬਾਅਦ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਗਏ ਅਤੇ ਰਿਫਾਇਨਰੀ ਦੇ ਅਧਿਕਾਰੀਆਂ ਸਮੇਤ ਡੀਐੱਸਪੀ ਤਲਵੰਡੀ ਸਾਬੋ ਅਤੇ ਹੋਰ ਪੁਲਿਸ ਵੱਡੀ ਸੰਖਿਆ ਵਿੱਚ ਮੌਕੇ ’ਤੇ ਪਹੁੰਚੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰੇ ਗਏ ਮਜ਼ਦੂਰਾਂ ਦੇ ਪਰਿਵਾਰਾਂ ਨੇ ਕਿਹਾ ਕਿ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਤੇ ਇਹ ਘਟਨਾ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਕੰਪਨੀ ਦੇ ਅਧਿਕਾਰੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਵਿੱਚ ਗੱਲਬਾਤ ਸ਼ੁਰੂ ਹੋਈ। Bathinda News

ਇਹ ਖਬਰ ਵੀ ਪੜ੍ਹੋ : Breaking News: ਵੱਡੀ ਖਬਰ, ਰੋਹਿਤ ਸ਼ਰਮਾ ਦਾ ਟੈਸਟ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ

ਰਿਫਾਇਨਰੀ ਦੇ ਅਧਿਕਾਰੀਆਂ ਵੱਲੋਂ ਮਾਰੇ ਗਏ ਤਿੰਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 37 ਲੱਖ ਰੁਪਏ ਮੁਆਵਜ਼ਾ, 9 ਲੱਖ ਰੁਪਏ ਬੀਮੇ ਦੀ ਰਕਮ, ਇਸ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਲਈ ਪੈਨਸ਼ਨ ਦੇਣ ਦਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਹਾਦਸੇ ਵਿੱਚ ਬੇਹੋਸ਼ ਹੋਏ ਮਜ਼ਦੂਰ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਨੂੰ 4 ਲੱਖ ਰੁਪਏ ਮੁਆਵਜ਼ਾ ਇਸ ਤੋਂ ਇਲਾਵਾ ਇਲਾਜ ਦਾ ਸਾਰਾ ਖਰਚਾ ਦੇਣ ਅਤੇ ਜਿੰਨਾ ਸਮਾਂ ਉਕਤ ਮਜ਼ਦੂਰ ਦੀ ਬਹਾਲੀ ਨਹੀਂ ਹੁੰਦੀ ਓਨੇ ਸਮੇਂ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ਨਾਲ ਹੀ ਅਧਿਕਾਰੀਆਂ ਵੱਲੋਂ ਇਸ ਹਾਦਸੇ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ, ਇਸ ਗੱਲ ਦਾ ਪੂਰਾ ਧਿਆਨ ਰੱਖਣ ਦਾ ਭਰੋਸਾ ਦਿੱਤਾ ਗਿਆ।