ਮੁਹੱਲਾ ਕਲੀਨਿਕ ਦੀ ਡਿੱਗੀ ਛੱਤ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਖੜ੍ਹੇ ਕੀਤੇ ਸਵਾਲ

Ferozepur News

ਫਿਰੋਜ਼ਪੁਰ (ਸਤਪਾਲ ਥਿੰਦ)। Ferozepur News : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਪਿੰਡਾਂ ਦੇ ਵਿੱਚ ਮਹੱਲਾ ਕਲੀਨਿਕ ਖੋਲੇ੍ਹ ਗਏ ਸਨ। ਪਰ ਇਹ ਮਹੱਲਾ ਕਲੀਨਿਕ ਜ਼ਿਆਦਾਤਰ ਪੁਰਾਣੀਆਂ ਇਮਾਰਤਾਂ ਦੀ ਲਿੱਪਾ-ਪੋਚੀ ਕਰਕੇ ਹੀ ਖੋਲੇ੍ਹ ਗਏ ਜਿਸ ਕਾਰਨ ਹੁਣ ਇਹਨਾਂ ਦੀ ਹਾਲਤ ਖਸਤਾ ਹੁੰਦੀ ਦਿਖਾਈ ਦੇ ਰਹੀ ਹੈ। ਜ਼ਿਲਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂਹਰ ਸਹਾਏ ਦੇ ਅਧੀਨ ਪੈਂਦੀ ਮੰਡੀ ਪੰਜੇ ਕੇ ਉਤਾੜ ਦੀ ਡਿਸਪੈਂਸਰੀ ਵਿੱਚ ਇੱਕ ਮਹੱਲਾ ਕਲੀਨਿਕ ਖੋਲ੍ਹਿਆ ਗਿਆ ਸੀ ਜੋ ਕਿ ਪੁਰਾਣੀ ਬਿਲਡਿੰਗ ਨੂੰ ਹੀ ਲਿਪਾ ਪੋਚੀ ਕਰਕੇ ਬਣਾਇਆ ਗਿਆ ਸੀ ਪਰ ਇਸ ਬਿਲਡਿੰਗ ਦੀ ਛੱਤ ਤੋਂ ਹੁਣ ਲੈਂਟਰ ਦੇ ਕੁਝ ਟੁਕੜੇ ਡਿਗਣੇ ਸ਼ੁਰੂ ਹੋ ਗਏ ਹਨ।

Ferozepur News

ਜਿਸ ਕਰਕੇ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਪਰ ਅਚਾਨਕ ਕੋਈ ਉਸ ਸਮੇਂ ਉਸ ਕਮਰੇ ਦੇ ਵਿੱਚ ਨਹੀਂ ਸੀ। ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਨੇ ਦੱਸਿਆ ਕਿ ਜਦ ਇਹ ਮਹੱਲਾ ਕਲੀਨਿਕ ਬਣਾਇਆ ਜਾ ਰਿਹਾ ਸੀ ਤਾਂ ਤਦ ਵੀ ਉਹਨਾਂ ਦੀ ਯੂਨੀਅਨ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਕਿ ਸਾਡੇ ਸੀਆਈਸੀ ਸੈਂਟਰ ਨੂੰ ਮਹੱਲਾ ਕਲੀਨਿਕ ਵਿੱਚ ਨਾ ਬਦਲਿਆ ਜਾਵੇ। Ferozepur News

ਇਹ ਵੀ ਪੜ੍ਹੋ : Rain: ਮੀਂਹ ਨਾਲ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ

ਤਦ ਵੀ ਸਾਡੀ ਕਿਸੇ ਨੇ ਨਹੀਂ ਸੁਣੀ ਤੇ ਪੁਰਾਣੀ ਬਿਲਡਿੰਗ ਨੂੰ ਹੀ ਲਿੱਪਾ-ਪੋਚੀ ਕਰਕੇ 20 ਲੱਖ ਤੋਂ ਵੱਧ ਦਾ ਬਜਟ ਬਣਾ ਕੇ ਇਸ ਨੂੰ ਚਲਾ ਦਿੱਤਾ ਗਿਆ ਪਰ ਹੁਣ ਡੇਢ ਸਾਲ ਦਾ ਕਰੀਬ ਸਮਾਂ ਹੋਇਆ ਹੈ ਤੇ ਇਸ ਸਮੇਂ ਦੌਰਾਨ ਹੀ ਹੁਣ ਇਸ ਮਹੱਲਾ ਕਲੀਨਿਕ ਦੀ ਪੋਲ ਖੁੱਲ੍ਹਣੀ ਸ਼ੁਰੂ ਹੋ ਗਈ ਹੈ। ਬਿਲਡਿੰਗ ਦੇ ਵਿੱਚ ਛੱਤ ਤੋਂ ਡਿੱਗੇ ਲੈਂਟਰ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਕਿਸ ਤਰ੍ਹਾਂ ਇਸ ਨੂੰ ਬਣਾਉਣ ਦੇ ਵਿੱਚ ਧਾਂਦਲੀ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਇਸ ਗੱਲ ਦੀ ਮੰਗ ਕੀਤੀ ਕਿ ਇਸ ਮਹੱਲਾ ਕਲੀਨਿਕ ਦੀ ਉੱਚ ਪਧਰੀ ਜਾਂਚ ਕਰਵਾਈ ਜਾਵੇ ਨਹੀਂ ਤਾਂ ਉਹ ਵਿਜੀਲੈਂਸ ਅੱਗੇ ਖੁਦ ਆਪਣੀ ਯੂਨੀਅਨ ਵੱਲੋਂ ਇਸ ਦੀ ਜਾਂਚ ਦੀ ਮੰਗ ਕਰਨਗੇ। ਮਹੱਲਾ ਕਲਿਨਿਕ ਦੀ ਡਿੱਗੀ ਇਸ ਛੱਤ ਨੂੰ ਲੈ ਕੇ ਸਿਹਤ ਵਿਭਾਗ ‘ਤੇ ਸਵਾਲ ਉੱਠ ਰਹੇ ਹਨ।। Ferozepur News