ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੋਂ ਲੈਂਦਾ ਸੀ ਮੋਟੇ ਪੈਸੇ, ਪੁਲਿਸ ਨੇ ਦਬੋਚਿਆ

Crime News
ਲੁਧਿਆਣਾ: ਗ੍ਰਿਫਤਾਰ ਕੀਤੇ ਜ਼ਾਅਲੀ ਪੁਲਿਸ ਇੰਸਪੈਕਟਰ ਸਬੰਧੀ ਜਾਣਕਾਰੀ ਦਿੰਦੀ ਹੋਈ ਪੁਲਿਸ।

ਪੁਲਿਸ ਦੀ ਵਰਦੀ, ਸਟਿੱਕ, ਫਰਜ਼ੀ ਆਈ ਕਾਰਡ ਤੇ ਇਨੋਵਾ ਕਾਰ ਸਣੇ ਪੁਲਿਸ ਨੇ ਦਬੋਚਿਆ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਥਾਣਾ ਯੋਧੇਵਾਲ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜੋ ਖੁਦ ਨੂੰ ਸਬ ਇੰਸਪੈਕਟਰ ਦੱਸ ਕੇ ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਡਰਾ-ਧਮਕਾ ਕੇ ਮੋਟੀਆਂ ਰਕਮਾਂ ਵਸੂਲ ਰਿਹਾ ਸੀ। ਇਸਦੇ ਖਿਲਾਫ ਪਿਛਲੇ ਲੰਮੇ ਸਮੇਂ ਤੋਂ ਪੁਲਿਸ ਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀ ਕੋਲੋਂ ਸਬ ਇੰਸਪੈਕਟਰ ਦੀ ਵਰਦੀ, ਸਟਿੱਕ ਅਤੇ ਆਈ ਕਾਰਡ ਵੀ ਬਰਾਮਦ ਹੋਇਆ ਹੈ। Crime News

ਜਾਣਕਾਰੀ ਦਿੰਦਿਆਂ ਐੱਸਐੱਚਓ ਜੋਧੇਵਾਲ ਗੁਰਦਿਆਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਲਾਕੇ ’ਚੋਂ ਪਿਛਲੇ ਲੰਮੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇੱਕ ਪੁਲਿਸ ਮੁਲਾਜ਼ਮ ਦੁਕਾਨਦਾਰਾਂ ਨੂੰ ਆਪਣੀ ਵਰਦੀ ਦਾ ਰੋਹਬ ਦਿਖਾ ਕੇ ਪੈਸੇ ਇਕੱਠੇ ਕਰ ਰਿਹਾ ਹੈ, ਇਸ ਸਬੰਧੀ ਪੁਲਿਸ ਵਿਭਾਗ ਲਗਾਤਾਰ ਚਿੰਤਤ ਸੀ ਉਹਨਾਂ ਦੱਸਿਆ ਕਿ ਇੱਕ ਦੁਕਾਨਦਾਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਲਗਾਤਾਰ ਨਿਗਰਾਨੀ ਤਹਿਤ ਇੱਕ ਵਿਅਕਤੀ ਨੂੰ ਇਨੋਵਾ ਕਾਰ ਸਮੇਤ ਗ੍ਰਿਫਤਾਰ ਕੀਤਾ ਪੁੱਛ-ਗਿੱਛ ਦੌਰਾਨ ਗ੍ਰਿਫਤਾਰ ਵਿਅਕਤੀ ਦੀ ਪਛਾਣ ਅਨਮੋਲ ਸਿੱਧੂ ਵਾਸੀ ਲੁਧਿਆਣਾ ਵਜੋਂ ਹੋਈ ਹੈ ਜਿਸ ਦੇ ਕਬਜ਼ੇ ਵਾਲੀ ਇਨੋਵਾ ਕਾਰ ਵਿੱਚੋਂ ਪੁਲਿਸ ਨੂੰ ਸਬ ਇੰਸਪੈਕਟਰ ਦੀ ਇੱਕ ਵਰਦੀ, ਇੱਕ ਸਟਿੱਕ ਅਤੇ ਸਬ ਇੰਸਪੈਕਟਰ ਦਾ ਫਰਜ਼ੀ ਆਈ ਕਾਰਡ ਵੀ ਬਰਾਮਦ ਹੋਇਆ ਹੈ। Crime News

ਇਹ ਵੀ ਪੜ੍ਹੋ: ਸਵਾਰੀਆਂ ਨਾਲ ਹੋਈ ਖੱਜਲ-ਖੁਆਰੀ ਤਾਂ ਡਰਾਈਵਰਾਂ ਤੇ ਕੰਡਕਟਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਉਹਨਾਂ ਦਾਅਵਾ ਕੀਤਾ ਕਿ ਇਹ ਕਾਰਡ ਅਨਮੋਲ ਸਿੱਧੂ ਦੁਆਰਾ ਖੁਦ ਹੀ ਤਿਆਰ ਕਰਵਾਇਆ ਗਿਆ ਹੈ ਅਤੇ ਇਸ ਉਪਰ ਦਸਤਖ਼ਤ ਵੀ ਆਪਣੇ ਹੀ ਕੀਤੇ ਹੋਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਅਨਮੋਲ ਦੇ ਮੋਬਾਇਲ ਨੂੰ ਵੀ ਕਬਜ਼ੇ ’ਚ ਲੈ ਕੇ ਜਾਂਚ ਲਈ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਨੇ ਅਨਮੋਲ ਸਿੱਧੂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਸ ਦਾ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਹਾਸਿਲ ਹੋਇਆ ਹੈ, ਜਿਸ ਨੇ ਗ੍ਰਿਫਤਾਰੀ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ ਸੀਆਈਏ ਜਲੰਧਰ ਦਾ ਸਬ ਇੰਸਪੈਕਟਰ ਹੈ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਨਮੋਲ ਸਿੱਧੂ ਖਿਲਾਫ ਕਿਸੇ ਵੀ ਤਰ੍ਹਾਂ ਦਾ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਅਨਮੋਲ ਸਿੱਧੂ ਗੈਸ ਏਜੰਸੀਆਂ, ਮੈਡੀਕਲ ਸਟੋਰਾਂ ਅਤੇ ਲਾਟਰੀ ਦੀਆਂ ਦੁਕਾਨਾਂ ਦੇ ਮਾਲਕਾਂ ’ਤੇ ਪੁਲਿਸ ਦਾ ਰੋਹਬ ਪਾਉਂਦਾ ਅਤੇ ਉਹਨਾਂ ਤੋਂ ਮੋਟੀਆਂ ਰਕਮਾਂ ਬਟੋਰਦਾ ਸੀ ਜਿਸ ਨੂੰ ਪੁਲਿਸ ਨੇ ਹੋਟਲ ਬੰਜਾਲੀ ਲਾਗਿਓ ਗ੍ਰਿਫਤਾਰ ਕੀਤਾ ਹੈ।

LEAVE A REPLY

Please enter your comment!
Please enter your name here