Ludhiana Crime News: ਨਕਲੀ ਸੀਆਈਏ ਕਰਮਚਾਰੀਆਂ ਨੇ ਗੰਨ ਪੁਆਇੰਟ ’ਤੇ ਹੋਟਲ ’ਚ ਠਹਿਰੇ ਵਿਅਕਤੀ ਲੁੱਟੇ

Ludhiana Crime News
Ludhiana Crime News: ਨਕਲੀ ਸੀਆਈਏ ਕਰਮਚਾਰੀਆਂ ਨੇ ਗੰਨ ਪੁਆਇੰਟ ’ਤੇ ਹੋਟਲ ’ਚ ਠਹਿਰੇ ਵਿਅਕਤੀ ਲੁੱਟੇ

ਬਦਮਾਸ ਹੋਟਲ ’ਚ ਠਹਿਰੇ ਦੋ ਵਿਅਕਤੀਆਂ ਪਾਸੋਂ 16 ਲੱਖ ਰੁਪਏ ਤੇ ਦੋ ਕੀਮਤੀ ਫੋਨ ਲੁੱਟ ਕੇ ਹੋਏ ਫ਼ਰਾਰ | Ludhiana Crime News

Ludhiana Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਬਦਮਾਸਾਂ ਨੇ ਸੀਆਈਏ ਕਰਮਚਾਰੀ ਬਣਕੇ ਇੱਕ ਹੋਟਲ ’ਚ  ਠਹਿਰੇ ਦੋ ਵਿਅਕਤੀਆਂ ਨੂੰ ਗੰਟ ਪੁਆਇੰਟ ’ਤੇ ਲੁੱਟ ਲਿਆ। ਪੀੜਤਾਂ ਮੁਤਾਬਕ ਬਦਮਾਸ਼ਾਂ ਨੇ ਉਨ੍ਹਾਂ ਕੋਲੋਂ ਪਿਸਟਲ ਦਾ ਡਰ ਦਿਖਾ ਕੇ 16 ਲੱਖ ਰੁਪਏ ਦੀ ਨਗਦੀ ਤੇ ਦੋ ਕੀਮਤੀ ਮੋਬਾਇਲ ਫੋਨ ਲੁੱਟੇ ਤੇ ਫ਼ਰਾਰ ਹੋ ਗਏ। ਪੀੜਤਾਂ ਵੱਲੋਂ ਮਾਮਲਾ ਧਿਆਨ ’ਚ ਲਿਆਂਦੇ ਜਾਣ ’ਤੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਜੈਨ ਕਲੋਨੀ ਲੁਧਿਆਣਾ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਦਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਲਈ ਰਾਜ ਵਰਮਾ ਨਾਲ 16 ਲੱਖ ਰੁਪਏ ਵਿੱਚ ਗੱਲ ਕੀਤੀ ਸੀ। ਗੱਲਬਾਤ ਦੌਰਾਨ ਇਹ ਵੀ ਤੈਅ ਹੋਇਆ ਸੀ ਕਿ ਪੂਰੇ ਪੈਸੇ ਉਹ ਦਮਨਪ੍ਰੀਤ ਸਿੰਘ ਦੇ ਕੈਨੇਡਾ ਪਹੁੰਚਣ ’ਤੇ ਹੀ ਦੇਵੇਗਾ। ਪੀੜਤ ਮੁਤਾਬਕ ਰਾਜ ਵਰਮਾ ਨੇ ਉਸਨੂੰ ਕਿਹਾ ਕਿ ਉਹ ਅਮਿੱਤ ਕੁਮਾਰ ਨੂੰ ਭੇਜ ਰਿਹਾ ਹੈ, ਜਿਸ ਨੂੰ ਪੈਸੇ ਦਿਖਾ ਦੇਣੇ ਅਤੇ ਕੈਨੇਡਾ ਪਹੁੰਚਣ ’ਤੇ ਪੂਰੀ ਰਕਮ ਉਨ੍ਹਾਂ ਨੂੰ ਦੇ ਦੇਣੀ।

ਇਹ ਵੀ ਪੜ੍ਹੋ: Kisan News: ‘ਕੌਮੀ ਖੇਤੀ ਮੰਡੀ ਨੀਤੀ’ ਦੇ ਵਿਰੋਧ ’ਚ ਐਸਕੇਐੱਮ ਵੱਲੋਂ ਕੇਂਦਰ ਦਾ ਪਿੱਟ ਸਿਆਪਾ

ਅਮਰਜੀਤ ਸਿੰਘ ਮੁਤਾਬਕ 20 ਦਸੰਬਰ ਨੂੰ ਉਸਨੂੂੰ ਅਮਿੱਤ ਕੁਮਾਰ ਦਾ ਫੋਨ ਆਉਣ ’ਤੇ ਉਹ ਆਪਣੇ ਦੋਸਤ ਗੌਰਵ ਸ਼ਰਮਾ ਅਤੇ ਉਕਤ ਅਮਿੱਤ ਕੁਮਾਰ ਨਾਲ ਸਥਾਨਕ ਸ਼ਹਿਰ ’ਚ ਸਥਿੱਤ ਰੇਜੰਟਾ ਕਲੈਸਿਕ ਹੋਟਲ ਵਿੱਚ ਠਹਿਰਿਆ ਹੋਇਆ ਸੀ। ਜਿੱਥੇ ਉਸ ਕੋਲ 16 ਲੱਖ ਰੁਪਏ ਦੀ ਨਗਦੀ ਵੀ ਮੌਜੂਦ ਸੀ। ਅਮਰਜੀਤ ਸਿੰਘ ਨੇ ਅੱਗੇ ਦੱਸਿਆ ਕਿ ਦੁਪਿਹਰ ਬਾਅਦ ਤਕਰੀਬਨ ਸਾਢੇ ਕੁ 3 ਵਜੇ ਅਮਿੱਤ ਕੁਮਾਰ ਨੇ ਕਮਰੇ ਦਾ ਦਰਵਾਜਾ ਖੋਲ੍ਹਿਆ ਤਾਂ 5- 6 ਨਾਮਲੂਮ ਵਿਅਕਤੀ ਜ਼ਬਰਦਸਤੀ ਉਨ੍ਹਾਂ ਦੇ ਕਮਰੇ ਅੰਦਰ ਦਾਖਲ ਹੋ ਗਏ। ਜਿੰਨ੍ਹਾਂ ਨੇ ਖੁਦ ਨੂੰ ਸੀ. ਆਈ. ਏ. ਸਟਾਫ਼ ਤੋਂ ਆਏ ਹੋਣ ਦਾ ਦਾਅਵਾ ਕੀਤਾ ਅਤੇ ਉਨ੍ਹਾਂ ਦੀ ਕੰਨਪਟੀ ’ਤੇ ਪਿਸਟਲ ਰੱਖ ਕੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਹਮਲਾਵਰਾਂ ਨੇ ਉਸਨੂੰ ਅਤੇ ਉਸਦੇ ਦੋਸਤ ਨੂੰ ਬੰਧਕ ਬਣਾ ਕੇ ਉਨ੍ਹਾਂ ਕੋਲ ਮੌਜੂਦ 16 ਲੱਖ ਰੁਪਏ ਦੀ ਨਗਦੀ ਤੋਂ ਇਲਾਵਾ ਉਨ੍ਹਾਂ ਦੋਵਾਂ ਦੇ ਕੀਮਤੀ ਫੋਨ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਉਨ੍ਹਾਂ ਹੋਟਲ ਸਟਾਫ਼ ਦੇ ਧਿਆਨ ਵਿੱਚ ਲਿਆਂਦਾ ਤੇ ਪੁਲਿਸ ਨੂੰ ਸੂਚਿਤ ਕੀਤਾ। Ludhiana Crime News

ਲੁੱਟ ਦੀ ਵਾਰਦਾਤ ਦਾ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੇ ਜਾਣ ਦੀ ਗੱਲ ਆਖੀ ਹੈ। ਜਾਂਚਕਰਤਾ ਅਧਿਕਾਰੀ ਅਵਤਾਰ ਸਿੰਘ ਮੁਤਾਬਕ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਦਰਜ਼ ਕੀਤੇ ਗਏ ਮਾਮਲੇ ਵਿੱਚ ਪੁਲਿਸ ਵੱਲੋਂ ਅਮਿਤ ਕੁਮਾਰ ਵਾਸੀ ਦਿੱਲੀ ਤੋਂ ਇਲਾਵਾ ਉਸਦੇ 5- 6 ਨਾਮਲੂਮ ਸਾਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।