ਜਾਅਲੀ ਸਰਟੀਫਿਕੇਟ ਮਾਮਲਾ: ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀ ਸੇਵਾ ਸਮਾਪਤ ਕੀਤੀ

Pooja Khedkar
ਜਾਅਲੀ ਸਰਟੀਫਿਕੇਟ ਮਾਮਲਾ: ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀ ਸੇਵਾ ਸਮਾਪਤ ਕੀਤੀ

Pooja Khedkar 2023 ਬੈਚ ਦੀ ਆਈਏਐਸ ਟਰੇਨੀ ਸੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ (Pooja Khedkar) ਨੂੰ ਵੱਡਾ ਝਟਕਾ ਲੱਗਿਆ ਹੈ। ਕੇਂਦਰ ਸਰਕਾਰ ਨੇ ਪੂਜਾ ਖੇਡਕਰ ’ਤੇ ਵੱਡਾ ਐਕਸ਼ਨ ਲੈਂਦਿਆਂ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਤੁਰੰਤ ਪ੍ਰਭਾਵ ਤੋਂ ਮੁਕਤ ਕਰ ਦਿੱਤਾ ਹੈ। ਇਹ ਕਾਰਵਾਈ ਆਈਏਐਸ (ਪ੍ਰੋਬੇਸ਼ਨਰੀ) ਨਿਯਮ, 1954 ਦੇ ਨਿਯਮ 12 ਦੇ ਤਹਿਤ ਕੀਤੀ ਗਈ ਹੈ।

ਇਹ ਵੀ ਪੜ੍ਹੋ: Animal News: ਸ਼ਹਿਰੀ ਖੇਤਰ ’ਚ ਪਾੜਾ ਨਾਮੀ ਜੰਗਲੀ ਜੀਵ ਹੋਇਆ ਦਾਖਲ

ਦੱਸ ਦੇਈਏ ਕਿ ਪੂਜਾ 2023 ਬੈਚ ਦੀ ਆਈਏਐਸ ਟਰੇਨੀ ਸੀ। ਉਸਨੇ CSE-2022 ਵਿੱਚ 841ਵਾਂ ਰੈਂਕ ਪ੍ਰਾਪਤ ਕੀਤਾ। ਉਹ ਜੂਨ 2024 ਤੋਂ ਸਿਖਲਾਈ ਲੈ ਰਹੀ ਸੀ। ਉਸ ‘ਤੇ ਰਿਜ਼ਰਵੇਸ਼ਨ ਦਾ ਲਾਭ ਲੈਣ ਲਈ ਸਿਵਲ ਸਰਵਿਸਿਜ਼ ਪ੍ਰੀਖਿਆ 2022 ‘ਚ ਆਪਣੇ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ।

ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਦਾ ਦੋਸ਼

ਯੂਪੀਐਸਸੀ ਨੇ ਆਪਣੀ ਜਾਂਚ ਵਿੱਚ ਪੂਜਾ ਖੇਡਕਰ ਨੂੰ ਦੋਸ਼ੀ ਪਾਇਆ ਸੀ। ਇਸ ਤੋਂ ਬਾਅਦ 31 ਜੁਲਾਈ ਨੂੰ ਪੂਜਾ ਦੀ ਚੋਣ ਰੱਦ ਕਰ ਦਿੱਤੀ ਗਈ। ਪੂਜਾ ‘ਤੇ ਆਪਣੀ ਉਮਰ ਬਦਲਣ, ਮਾਤਾ-ਪਿਤਾ ਬਾਰੇ ਗਲਤ ਜਾਣਕਾਰੀ ਦੇਣ ਅਤੇ ਪਛਾਣ ਬਦਲ ਕੇ ਨਿਰਧਾਰਤ ਸੀਮਾ ਤੋਂ ਵੱਧ ਵਾਰ ਸਿਵਲ ਸੇਵਾਵਾਂ ਪ੍ਰੀਖਿਆ ਦੇਣ ਦਾ ਦੋਸ਼ ਸੀ। ਚੋਣ ਰੱਦ ਹੋਣ ਤੋਂ ਬਾਅਦ ਪੂਜਾ ਨੇ ਆਪਣਾ ਅਹੁਦਾ ਗੁਆ ਦਿੱਤਾ ਸੀ। ਉਸ ਨੂੰ ਭਵਿੱਖ ਵਿੱਚ ਕਿਸੇ ਵੀ UPSC ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਹੈ।