ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home Breaking News ਨਕਲੀ ਬਣੇ ਸੀ ਬ...

    ਨਕਲੀ ਬਣੇ ਸੀ ਬੀ ਆਈ ਅਧਿਕਾਰੀ ਘਰ ਵਾਲਿਆਂ ਦੀ ਮੁਸਤੈਦੀ ਨਾਲ ਚੜੇ ਪੁਲਿਸ ਅੜਿਕੇ

    ਨਕਲੀ ਬਣੇ ਸੀ ਬੀ ਆਈ ਅਧਿਕਾਰੀ ਘਰ ਵਾਲਿਆਂ ਦੀ ਮੁਸਤੈਦੀ ਨਾਲ ਚੜੇ ਪੁਲਿਸ ਅੜਿਕੇ

    ਗੁਰੂਹਰਸਹਾਏ (ਵਿਜੈ ਹਾਂਡਾ)। ਗੁਰੂਹਰਸਹਾਏ ਸ਼ਹਿਰ ਦੀ ਰੇਲਵੇ ਬਸਤੀ ਦੇ ਇਕ ਘਰ ਅੰਦਰ ਦਾਖਲ ਹੋਏ ਨਕਲੀ ਸੀ ਬੀ ਆਈ ਦੇ ਅਧਿਕਾਰੀਆਂ ਨੂੰ ਘਰ ਵਾਲਿਆਂ ਵਲੋਂ ਵਰਤੀ ਗਈ ਮੁਸਤੈਦੀ ਕਾਰਨ ਕਾਬੂ ਕਰ ਲਿਆ ਗਿਆ। ਜਾਣਕਾਰੀ ਅਨੁਸਾਰ 4 ਵਿਅਕਤੀ ਆਪਣੇ ਆਪ ਨੂੰ ਸੀ ਬੀ ਆਈ ਅਧਿਕਾਰੀ ਦੱਸਦੇ ਹੋਏ ਤਰਸੇਮ ਲਾਲ ਵਾਸੀ ਰੇਲਵੇ ਬਸਤੀ ਦੇ ਘਰ ਅੰਦਰ ਲੁੱਟ ਖੋਹ ਕਰਨ ਦੀ ਨੀਅਤ ਨਾਲ ਦਾਖਲ ਹੋਏ ਤਾਂ ਘਰ ਵਾਲਿਆਂ ਨੂੰ ਉਕਤ ਵਿਅਕਤੀਆਂ ਤੇ ਸੱਕ ਹੋਣ ਤੇ ਉਹਨਾਂ ਤੋਂ ਪੁੱਛ ਗਿੱਛ ਕੀਤੀ ਤਾਂ ਨਕਲੀ ਸੀ ਬੀ ਆਈ ਅਧਿਕਾਰੀਆਂ ਵਲੋਂ ਪਰਿਵਾਰ ਵਾਲਿਆਂ ‘ਤੇ ਪਿਸਤੌਲ ਤਾਣ ਦਿੱਤਾ।

    ਜਿਸ ਤੋਂ ਬਾਅਦ ਤਰਸੇਮ ਲਾਲ ਵਲੋਂ ਮੁਸਤੈਦੀ ਵਰਤਦੇ ਹੋਏ ਰੋਲਾ ਪਾ ਦਿੱਤਾ ਗਿਆ ਤੇ ਹੱਥੋਂ ਪਾਈ ਦੌਰਾਨ 2 ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ ਤੇ ਇਕੱਠੇ ਹੋਏ ਲੋਕਾਂ ਵਲੋਂ ਕਥਿਤ 2 ਵਿਅਕਤੀਆਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਹੱਥੋਂ ਪਾਈ ਦੌਰਾਨ ਤਰਸ਼ੇਮ ਲਾਲ ਜ਼ਖਮੀ ਹੋ ਗਿਆ ਜਿਸਨੂੰ ਹਸਪਤਾਲ ਅੰਦਰ ਦਾਖਲ ਕਰਵਾ ਦਿੱਤਾ ਗਿਆ ਹੈ। ਕਾਬੂ ਕੀਤੇ ਵਿਅਕਤੀਆਂ ਤੋਂ ਇਕ ਪਿਸਟਲ ਬਰਾਮਦ ਕੀਤਾ ਗਿਆ ਤੇ ਪੁਲਿਸ ਵਲੋਂ ਸਖਤੀ ਨਾਲ ਇਹਨਾਂ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.