ਸੈਂਕੜੇ ਲੋਕਾਂ ਨੂੰ ਠੱਗਣ ਵਾਲਾ ਫਰਜੀ ਬੈਂਕ ਡਾਇਰੈਕਟਰ ਗ੍ਰਿਫ਼ਤਾਰ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਗਰੀਬਾਂ ਨੂੰ ਅਮੀਰ ਬਣਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਦੇ ਖੂਨ ਅਤੇ ਪਸੀਨੇ ਨਾਲ ਕੀਤੀ ਕਮਾਈ ਲੁੱਟਣ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਇੱਕ ਫਰਜ਼ੀ ਬੈਂਕ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਦੇ ਵਧੀਕ ਕਮਿਸ਼ਨਰ ਆਰਕੇ ਸਿੰਘ ਨੇ ਐਤਵਾਰ ਨੂੰ ਦੱਸਿਆ ਕਿ ਮੁਲਜ਼ਮ ਮੁਰਾਰੀ ਕੁਮਾਰ ਸ੍ਰੀਵਾਸਤਵ ਨੂੰ ਬਿਹਾਰ ਦੇ ਸੀਤਾਮੜ੍ਹੀ ਜ਼ਿਲ੍ਹੇ ਦੇ ਹੁਮਾਯੂੰਪੁਰ ਤੋਂ ਫੜਿਆ ਗਿਆ ਹੈ। ਉਹ ਤਕਰੀਬਨ ਤਿੰਨ ਸਾਲਾਂ ਤੋਂ ਫਰਾਰ ਸੀ। ਸਬ ਇੰਸਪੈਕਟਰ ਸੁਸ਼ੀਲ ਕੁਮਾਰ, ਹੌਲਦਾਰ ਸਤਬੀਰ ਸਿੰਘ ਅਤੇ ਕਾਂਸਟੇਬਲ ਮਨੀਸ਼ ਦੀ ਇੱਕ ਵਿਸ਼ੇਸ਼ ਟੀਮ ਨੇ ਸਹਾਇਕ ਡਿਪਟੀ ਕਮਿਸ਼ਨਰ ਪੁਲਿਸ ਵਰਿੰਦਰ ਠਾਕਰੇਨ ਦੀ ਨਿਗਰਾਨੀ ਹੇਠ ਤਕਨੀਕੀ ਅਤੇ ਹੋਰ ਸਥਾਨਕ ਖੁਫੀਆ ਜਾਣਕਾਰੀ ਦੀ ਮਦਦ ਨਾਲ ਛਾਪੇਮਾਰੀ ਕੀਤੀ ਅਤੇ ਉਸਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਕਿਹਾ ਕਿ ਧੋਖਾਧੜੀ ਵਾਲੇ 38 ਲੋਕਾਂ ਦੀ ਸਾਂਝੀ ਸ਼ਿਕਾਇਤ *ਤੇ 14 ਸਤੰਬਰ, 2018 ਨੂੰ ਮੁਰਾਰੀ ਅਤੇ ਹੋਰਾਂ ਦੇ ਵਿWੱਧ ਆਰਥਿਕ ਅਪਰਾਧ ਵਿੰਗ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਭਾਰਤੀ ਦੰਡਾਵਲੀ ਦੀ ਧਾਰਾ 406, 409, 420 ਅਤੇ 120 ਬੀ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਹੁਣ ਤੱਕ ਦੀ ਜਾਂਚ ਵਿੱਚ, ਕਥਿਤ ਮੈਸਰਜ਼ ਪ੍ਰੋਗਰੈਸ ਪ੍ਰੋਡਿਕਗਸਰ ਕੰਪਨੀ ਲਿਮਟਿਡ ਦੇ ਨਾਂ ਤੇ, 531 ਭੋਲੇ ਭਾਲੇ ਗਰੀਬ ਲੋਕਾਂ ਨਾਲ ਕਰੀਬ 3.5 ਕਰੋੜ Wਪਏ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਪੈਸੇ ਜਮ੍ਹਾਂ ਕਰਾਉਣ ਲਈ ਇੱਕ ਕੰਪਨੀ ਭਾਰਤੀ ਰਿਜ਼ਰਵ ਬੈਂਕ ਵਿੱਚ ਰਜਿਸਟਰਡ ਨਹੀਂ ਹੈ। ਇਸ ਦੌਰਾਨ, ਜਦੋਂ ਲੋਕ ਸਾਲ 2018 ਵਿੱਚ ਵਿਆਜ ਸਮੇਤ ਸਾਰੀ ਰਕਮ ਵਸੂਲਣ ਗਏ ਤਾਂ ਉਨ੍ਹਾਂ ਨੂੰ ਕਈ ਤਰੀਕਿਆਂ ਨਾਲ ਗੁੰਮਰਾਹ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ