ਸੈਲਫ਼ੀ ਵਿਦ ਡਾਟਰ ਦਾ ਫੇਸਬੁੱਕ ਫਰੇਮ ਹੋਇਆ ਹਿੱਟ

Facebook, Frame, Sellfie With Daughter

ਦੋ ਦਿਨ ‘ਚ 1 ਲੱਖ ਲੋਕਾਂ ਨੇ ਲਗਾਇਆ ਆਪਣੀ ਪ੍ਰੋਫਾਇਲ ‘ਤੇ ਇਹ ਫਰੇਮ

ਸੱਚ ਕਹੂੰ ਨਿਊਜ਼  ਜੀਂਦ: ਜੀਂਦ ਦੇ ਬੀਬੀਪੁਰ ਪਿੰਡ ‘ਚ ਜੂਨ 2015 ਤੋਂ ਸ਼ੁਰੂ ਹੋਈ ਸੈਲਫੀ ਵਿਦ ਡਾਟਰ ਮੁਹਿੰਮ ਹੁਣ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਰ ਗਈ ਹੈ ਹੁਣ ਫੇਸਬੁੱਕ ਨੇ ਵੀ ਸੈਲਫੀ ਵਿਦ ਡਾਟਰ ਦੇ ਫਰੇਮ ਨੂੰ ਅਪਰੂਵਲ ਦੇ ਦਿੱਤੀ ਹੈ ਅਪਰੂਵਲ ਮਿਲਦੇ ਹੀ ਫੇਸਬੁੱਕ ‘ਤੇ ਵੀ ਸੈਲਫੀ ਵਿਦ ਡਾਟਰ ਦਾ ਫਰੇਮ ਹਿੱਟ ਹੋਇਆ ਹੈ  ਸਿਰਫ਼ ਦੋ ਦਿਨਾਂ ‘ਚ ਹੀ ਇੱਕ ਲੱਖ ਲੋਕਾਂ ਨੇ ਇਸ ਫਰੇਮ ਨੂੰ ਪਸੰਦ ਕਰਕੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਆਪਣੀ ਪ੍ਰੋਫਾਈਲ ਫੋਟੋ ‘ਤੇ ਲਗਾਇਆ ਹੈ ਇਸ ਫਰੇਮ ‘ਤੇ ਲਿਖਿਆ ਹੈ ਆਈ ਸਪੋਰਟ ਸੈਲਫੀ ਵਿਦ ਡਾਟਰ ਇਹ ਮੁਹਿੰਮ ਲਗਾਤਾਰ ਦੋ ਸਾਲ ਤੋਂ ਹੀ ਲੋਕਾਂ ਦੀ ਪਸੰਦ ਬਣੀ ਹੋਈ ਹੈ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਨਾਲ ਜੁੜਿਆ ਅਭਿਆਨ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੈਲਫੀ ਵਿਦ ਡਾਟਰ ਮੁਹਿੰਮ ਸ਼ੁਰੂ ਕਰਨ ਵਾਲੇ ਸੁਨੀਲ ਜਾਗਲਾਨ ਨੇ ਦੱਸਿਆ ਕਿ ਉਨ੍ਹਾਂ ਨੇ 9 ਜੂਨ ਨੂੰ ਸੈਲਫੀ ਵਿਦ ਡਾਟਰ ਦਾ ਮੋਬਾਇਲ ਐਪ ਲਾਂਚ ਕੀਤਾ ਸੀ ਤੇ 13 ਜੂਨ ਨੂੰ ਉਨ੍ਹਾਂ ਨੇ ਫੇਸਬੁੱਕ ਫਰੇਮ ਲਾਂਚ ਕਰਕੇ ਇਸਨੂੰ ਫੇਸਬੁੱਕ ‘ਤੇ ਅਪਰੂਵਲ ਲੈਣ ਲਈ ਅਪਲਾਈ ਕੀਤਾ ਸੀ

ਜਾਗਲਾਨ ਨੇ ਦੱਸਿਆ ਕਿ 12 ਜੁਲਾਈ ਨੂੰ ਫੇਸਬੁੱਕ ਨੇ ਫਰੇਮ ਨੂੰ ਅਪਰੂਵਲ ਦੇ ਕੇ ਫੇਸਬੁੱਕ ‘ਤੇ ਜਾਰੀ ਕਰ ਦਿੱਤਾ ਇਸ ਦੇ ਅਪਰੂਵਲ ਦੇ ਪਹਿਲੇ ਦਿਨ ਹੀ ਉਸਨੇ ਜਦੋਂ ਆਪਣੀ ਫੇਸਬੁੱਕ ਪ੍ਰੋਫਾਈਲ ‘ਤੇ ਇਹ ਫਰੇਮ ਲਗਾਇਆ ਤਾਂ ਹਜ਼ਾਰਾਂ ਲੋਕਾਂ ਨੇ ਇਸਨੂੰ ਪਸੰਦ ਕੀਤਾ ਦੋ ਦਿਨ ‘ਚ ਹੀ ਇੱਕ ਲੱਖ ਲੋਕਾਂ ਨੇ ਆਪਣੀ ਪ੍ਰੋਫਾਈਲ ਪਿੱਕਚਰ ‘ਤੇ ਸੈਲਫੀ ਵਿਦ ਡਾਟਰ ਦਾ ਫਰੇਮ ਲਗਾਇਆ ਹੈ ਸੁਨੀਲ ਜਾਗਲਾਨ ਨੇ ਕਿਹਾ ਕਿ ਸੈਲਫੀ ਵਿਦ ਡਾਟਰ ਦੇ ਫੇਸਬੁੱਕ ਫਰੇਮ ‘ਤੇ ਲੋਕਾਂ ਨੇ ਬੇਟੀਆਂ ਪ੍ਰਤੀ ਆਪਣਾ ਪਿਆਰ ਦਰਸਾਇਆ ਹੈ ਤੇ ਬੇਟੀਆਂ ਪ੍ਰਤੀ ਗਲਤ ਵਿਚਾਰਧਾਰਾ ਰੱਖਣ ਵਾਲਿਆਂ ‘ਤੇ ਵਾਰ ਕੀਤਾ ਹੈ ਇਹ ਪਿਆਰ ਸਾਨੂੰ ਵਾਰ-ਵਾਰ ਬੇਟੀਆਂ ਲਈ ਮੁਹਿੰਮ  ਚਲਾਉਣ ਲਈ ਪ੍ਰੇਰਣਾ ਦਿੰਦਾ ਹੈ

ਰਾਸ਼ਟਰਪਤੀ ਨੇ ਲਾਂਚ ਕੀਤਾ ਸੀ ਮੋਬਾਇਲ ਐਪ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ 9 ਜੂਨ ਨੂੰ ਸੈਲਫੀ ਵਿਦ ਡਾਟਰ ਦਾ ਮੋਬਾਇਲ ਐਪ ਲਾਂਚ ਕੀਤਾ ਸੀ ਇਸ ਸੈਲਫੀ ਵਿਦ ਡਾਟਰ ਕੌਮਾਂਤਰੀ ਮੁਹਿੰਮ ਦਾ ਮੋਬਾਇਲ ਐਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੇ ਆਫੀਸ਼ੀਅਲ ਟਵਿੱਟਰ ਅਕਾਊਂਟ ਨਾਲ ਜੁੜਿਆ ਹੈ ਜਦੋਂ ਵੀ ਕੋਈ ਬੇਟੀਆਂ ਨਾਲ ਸੈਲਫੀ ਅਪਲੋਡ ਕਰੇਗਾ ਤਾਂ ਇਹ ਸੈਲਫੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਮੋਦੀ ਦੇ ਟਵਿੱਟਰ ਅਕਾਊਂਟ ‘ਤੇ ਦੇਖੀ ਜਾ ਸਕੇਗੀ ਇਹ ਮੁਹਿੰਮ ਲਈ ਬਹੁਤ ਵੱਡੀ ਸਫਲਤਾ ਹੈ ਤੇ ਅੱਜ ਤੱਕ ਹੋਰ ਕਿਸੇ ਮੋਬਾਇਲ ਐਪ ‘ਚ ਇਹ ਸੁਵਿਧਾ ਨਹੀਂ ਹੈ

ਜਾਗਲਨ ਦੀ ਮੁਹਿੰਮ ਨੇ ਵੱਖਰੀ ਪਛਾਣ ਦਿਵਾਈ

ਜੀਂਦ ਜ਼ਿਲ੍ਹੇ ਦੇ ਪਿੰਡ ਬੀਬੀਪੁਰ ਨਿਵਾਸੀ ਸੁਨੀਲ ਜਾਗਲਾਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੇ ਜਿੱਥੇ ਬੇਟੀਆਂ ਨੂੰ ਵੱਖਰੀ ਪਹਿਚਾਣ ਦਿਵਾਈ ਹੈ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਜੂਨ 2015 ਨੂੰ ਮਨ ਕੀ ਬਾਤ ਪ੍ਰੋਗਰਾਮ ‘ਚ ਇਸਦਾ ਜ਼ਿਕਰ ਕਰਦੇ ਹੋਏ ਵਧਾਈ ਦਿੱਤੀ ਸੀ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੌਰੇ ਦੌਰਾਨ ਭਾਰਤੀਆਂ ਲਈ ਦਿੱਤੇ ਗਏ ਭਾਸ਼ਣ ‘ਚ ਵੀ ਇਸ ਮੁਹਿੰਮ ਦਾ ਜ਼ਿਕਰ ਕੀਤਾ ਸੀ

ਇਸ ਸੈਲਫੀ ਵਿਦ ਡਾਟਰ ਮੁਹਿੰਮ ‘ਚ ਹੁਣ ਤੱਕ ਕਈ ਚਰਚਿਤ ਚਿਹਰਿਆਂ ਨੇ ਆਪਣੀਆਂ ਬੇਟੀਆਂ ਨਾਲ ਸੈਲਫੀ ਅਪਲੋਡ ਕੀਤੀ ਹੈ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਪਣੀ ਬੇਟੀ ਸ਼ਰਮਸਠਾ ਨਾਲ ਸੈਲਫੀ ਅਪਲੋਡ ਕੀਤੀ ਹੈ ਇਸ ਤੋਂ ਇਲਾਵਾ ਸਾਈਨਾ ਨੇਹਵਾਲ,  ਫੋਗਾਟ ਬਹਨੇ, ਸਾਕਸ਼ੀ ਮਲਿਕ, ਪੈਰਾ ਓਲੰਪਿਅਨ ਦੀਪਾ ਮਲਿਕ, ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ, ਸਚਿਨ ਤੇਂਦੁਲਕਰ, ਬਿੰਦੂ ਦਾਰਾ ਸਿੰਘ, ਅਨਿਲ ਵਿੱਜ ਵੀ ਸ਼ਾਮਲ ਹਨ ਇਸਦੀ ਵੈਬਸਾਈਟ ‘ਤੇ ਲਗਭਗ 6 ਲੱਖ ਵਿਜ਼ਟ ਹੋ ਚੁੱਕੀ ਹੈ ਇਸ ਮੁਹਿੰਮ  ‘ਤੇ 8 ਕੌਮਾਂਤਰੀ ਡਾਕੂਮੈਂਟਰੀ ਵੀ ਬਣੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here