ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, February 3, 2026
More
    Home Breaking News Amritsar News...

    Amritsar News : ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਅਭਿਰੂਪ ਮਾਨ ਨਾਲ ਰੂ-ਬ-ਰੂ ਸਮਾਗਮ

    Government College Amritsar

    ਲੜਕੀਆਂ ਸਾਹਿਤ ਖੇਤਰ ਵਿੱਚ ਅੱਗੇ ਆਉਣ : ਪ੍ਰਿੰਸੀਪਲ ਦਲਜੀਤ ਕੌਰ | Government College Amritsar

    ਅੰਮ੍ਰਿਤਸਰ (ਰਾਜਨ ਮਾਨ)। Government College Amritsar : ਸਰਕਾਰੀ ਸਰੂਪ ਰਾਣੀ ਕਾਲਜ ਲੜਕੀਆਂ ਅੰਮ੍ਰਿਤਸਰ ਵੱਲੋਂ ਅਭਿਰੂਪ ਕੌਰ ਮਾਨ ਦੀ ਆਈ ਅੰਗਰੇਜ਼ੀ ਕਹਾਣੀਆਂ ਦੀ ਕਿਤਾਬ ਨੂੰ ਲੈ ਕੇ ਰੂ-ਬ-ਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਅਭਿਰੂਪ ਕੌਰ ਮਾਨ ਨੂੰ ਸਨਮਾਨਿਤ ਕੀਤਾ ਗਿਆ। Amritsar News

    ਇਸ ਮੌਕੇ ਤੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾਕਟਰ ਦਲਜੀਤ ਕੌਰ ਨੇ ਕਿਹਾ ਕਿ ਅਭਿਰੂਪ ਕੌਰ ਮਾਨ ਉਹਨਾਂ ਦੇ ਕਾਲਜ ਦੀ ਵਿਦਿਆਰਥਣ ਰਹੇ ਹਨ ਅਤੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਦੀ ਵਿਦਿਆਰਥਣ ਵੱਲੋਂ ਸਾਹਿਤ ਖੇਤਰ ਵਿੱਚ ਪਹਿਲੀ ਪੁਲਾਂਗ ਪੁੱਟਦਿਆਂ ਸਾਹਿਤ ਦੀ ਝੋਲੀ ਵਿਚ ਅੰਗਰੇਜੀ ਦੀਆਂ ਕਹਾਣੀਆਂ ਦੀ ਕਿਤਾਬ ਪਾਈ ਹੈ।

    ਕਾਲਜ ਪ੍ਰਿੰਸੀਪਲ ਵੱਲੋਂ ਅਭਿਰੂਪ ਕੌਰ ਮਾਨ ਸਨਮਾਨਿਤ | Government College Amritsar

    ਉਹਨਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਦਾ ਸਾਹਿਤ ਵੱਲ ਰੁਝਾਨ ਇੱਕ ਚੰਗਾ ਸੰਕੇਤ ਹੈ। ਉਹਨਾਂ ਕਿਹਾ ਕਿ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਨੌਜਵਾਨ ਪੀੜ੍ਹੀ ਦਾ ਸਾਹਿਤਕ ਖੇਤਰ ਵਿਚ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਹਿਤ ਸਾਡਾ ਇਕ ਅਨਮੋਲ ਖ਼ਜ਼ਾਨਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ਅਤੇ ਸਾਨੂੰ ਇਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਸਾਂਭਣ ਦੀ ਲੋੜ ਹੈ। ਉਹਨਾਂ ਕਿਹਾ ਅਭਿਰੂਪ ਮਾਨ ਵਲੋਂ ਲਿਖੀ ਗਈ ਕਹਾਣੀਆਂ ਦੀ ਕਿਤਾਬ ਵਿਚ ਉਸਨੇ ਹਰ ਪਹਿਲੂ ਨੂੰ ਛੂਹਿਆ ਹੈ। Amritsar News

    Government College Amritsar

    ਉਹਨਾਂ ਕਿਹਾ ਕਿ ਕਾਲਜ਼ ਦੀ ਸਾਬਕਾ ਵਿਦਿਆਰਥਣ ਹੋਣ ਕਰਕੇ ਕਾਲਜ਼ ਨੂੰ ਵੀ ਮਾਣ ਹੈ ਕਿ ਉਹਨਾਂ ਦੀ ਵਿਦਿਆਰਥਣ ਵਲੋਂ ਸਾਹਿਤ ਖੇਤਰ ਵਿੱਚ ਹਿੱਸਾ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਆਪਣੇ ਅਮੀਰ ਵਿਰਸੇ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਲਈ ਇੱਕ ਸਾਹਿਤ ਹੀ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਸਦੀਆਂ ਤੱਕ ਆਪਣਾ ਵਿਰਸਾ ਸੰਭਾਲ ਕੇ ਰੱਖ ਸਕਦੇ ਹਾਂ। ਉਹਨਾਂ ਕਿਹਾ ਕਿ ਵਕਤ ਨਾਲ ਚਾਹੇ ਬਹੁਤ ਕੁਝ ਬਦਲ ਜਾਂਦਾ ਹੈ ਪਰ ਸਾਹਿਤ ਕਦੇ ਨਹੀਂ ਬਦਲਦਾ। ਉਹਨਾਂ ਕਿਹਾ ਕਿ ਅੱਜ ਜੇ ਅਸੀਂ ਪੁਰਾਣੇ ਇਤਿਹਾਸ ਬਾਰੇ ਜਾਣਦੇ ਹਾਂ ਤਾਂ ਉਹ ਸਿਰਫ ਸਾਹਿਤ ਕਰਕੇ ਹੀ ਹੈ।

    ਅਭਿਰੂਪ ਮਾਨ ਕਾਲਜ ਦੀਆਂ ਵਿਦਿਆਰਥਣਾਂ ਲਈ ਪ੍ਰੇਰਣਾ ਸਰੋਤ : ਪ੍ਰੋ.ਮਾਨਸੀ ਸਿੰਘ

    ਇਸ ਮੌਕੇ ਤੇ ਬੋਲਦਿਆਂ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ ਕੁਆਰਡੀਨੇਟਰ ਪ੍ਰੋਫੈਸਰ ਮਾਨਸੀ ਸਿੰਘ ਨੇ ਕਿਹਾ ਕਿ ਅੱਜ ਸਮਾਜ ਨੂੰ ਅਭਿਰੂਪ ਮਾਨ ਵਰਗੇ ਹੋਣਹਾਰ ਬੱਚਿਆਂ ਦੀ ਲੋੜ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਆਪਣੀ ਵਿਦਿਆਰਥਣ ਨੂੰ ਸਨਮਾਨਿਤ ਕਰਕੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਹੋਰਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਸਾਹਿਤ ਨਾਲ ਜੋੜਨਾ ਹੈ। ਅਖੀਰ ਵਿਚ ਉਹਨਾਂ ਨੇ ਅਭਿਰੂਪ ਕੌਰ ਮਾਨ ਨੂੰ ਉਸਦੀ ਪਲੇਠੀ ਕਿਤਾਬ ਲਈ ਮੁਬਾਰਕਬਾਦ ਦਿੱਤੀ ਅਤੇ ਅੱਗੇ ਹੋਰ ਸਾਹਿਤ ਦੀ ਝੋਲੀ ਵਿਚ ਨਵੀਆਂ ਕਿਤਾਬਾਂ ਪਾਉਣ ਦੀ ਕਾਮਨਾ ਕੀਤੀ। Amritsar News

    Read Also : Meerut News: 3 ਮੰਜ਼ਿਲਾ ਮਕਾਨ ਡਿੱਗਿਆ, ਪਰਿਵਾਰ ਦੇ 10 ਜੀਆਂ ਦੀ ਮੌਤ, ਮੇਰਠ ’ਚ 16 ਘੰਟਿਆਂ ਤੋਂ ਬਚਾਅ ਕਾਰਜ਼ ਜਾਰੀ

    ਇਸ ਮੌਕੇ ਤੇ ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਵਲੋਂ ਅਭਿਰੂਪ ਕੌਰ ਮਾਨ ਦੀ ਕਿਤਾਬ ਬਾਰੇ ਉਹਨਾਂ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਜਾਣਕਾਰੀ ਲਈ ਗਈ। ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਡਾਕਟਰ ਸਤਿੰਦਰ ਕੌਰ, ਪ੍ਰੋਫੈਸਰ ਮਨਜੀਤ ਮਿਨਹਾਸ, ਡਾਕਟਰ ਵੰਦਨਾ, ਡਾਕਟਰ ਸੁਨੀਲਾ ਸ਼ਰਮਾਂ, ਪ੍ਰੋਫੈਸਰ ਦੀਪਿਕਾ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here